ਮਾਤਾ-ਪਿਤਾ ਲਈ ਰਾਹਤ, ਕੇਜਰੀਵਾਲ ਸਰਕਾਰ ਸਕੂਲਾਂ ਨੂੰ ਦਿੱਤੇ ਇਹ ਆਦੇਸ਼

Friday, Apr 17, 2020 - 01:34 PM (IST)

ਮਾਤਾ-ਪਿਤਾ ਲਈ ਰਾਹਤ, ਕੇਜਰੀਵਾਲ ਸਰਕਾਰ ਸਕੂਲਾਂ ਨੂੰ ਦਿੱਤੇ ਇਹ ਆਦੇਸ਼

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਾਈਵੇਟ ਸਕੂਲਾਂ ਲਈ ਆਦੇਸ਼ ਜਾਰੀ ਕੀਤੇ ਹਨ। ਉਨਾਂ ਨੇ ਕਿਹਾ ਕਿ ਕਈ ਜਗਾ ਸ਼ਿਕਾਇਤ ਮਿਲੀ ਹੈ ਕਿ ਕੁਝ ਸਕੂਲ ਵਧਾ ਚੜਾ ਕੇ ਫੀਸ ਚਾਰਜ ਕਰ ਰਹੇ ਹਨ। ਕੁਝ ਨੇ ਫੀਸ ਵਧਾ ਦਿੱਤੀ ਹੈ। ਕੁਝ ਐਨੁਅਲ ਚਾਰਜ ਲੈ ਰਹੇ ਹਨ, ਟਰਾਂਸਪੋਰਟੇਸ਼ਨ ਫੀਸ ਲੈ ਰਹੇ ਹਨ। ਕੁਝ ਪੂਰੇ ਤਿਮਾਹੀ ਦੀ ਫੀਸ ਮੰਗ ਰਹੇ ਹਨ। ਕੁਝ ਬੱਚਿਆਂ ਨੇ ਫੀਸ ਨਹੀਂ ਦਿੱਤੀ ਹੈ ਤਾਂ ਆਨਲਾਈਨ ਕਲਾਸ ਬੰਦ ਕਰ ਦਿੱਤੀ ਹੈ। ਸਕੂਲਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਨਾਂ ਸਾਰੀਆਂ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਫੀਸ ਵਧਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

PunjabKesari

ਕੇਜਰੀਵਾਲ ਸਰਕਾਰ ਨੇ ਦਿੱਤੇ ਹਨ ਇਹ ਆਦੇਸ਼
1- ਕੋਈ ਵੀ ਸਕੂਲ ਤਿੰਨ ਮਹੀਨੇ ਦੀ ਫੀਸ ਡਿਮਾਂਡ ਨਹੀਂ ਕਰੇਗਾ। ਸਿਰਫ਼ ਟਿਊਸ਼ਨ ਫੀਸ ਲਵੇਗਾ, ਉਹ ਵੀ ਮਹੀਨੇ ਭਰ।
2- ਜੋ ਆਨਲਾਈਨ ਐਜ਼ੂਕੇਸ਼ਨ ਦਿੱਤੀ ਜਾ ਰਹੀ ਹੈ, ਉਹ ਸਾਰੇ ਬੱਚਿਆਂ ਨੂੰ ਦੇਣੀ ਹੋਵੇਗੀ। ਜੋ ਮਾਤਾ-ਪਿਤਾ ਫੀਸ ਨਹੀਂ ਦੇ ਪਾ ਰਹੇ ਹਨ ਤਂ ਉਨਾਂ ਦੇ ਬੱਚਿਆਂ ਦੇ ਨਾਂ ਆਨਲਾਈਨ ਕਲਾਸ ਤੋਂ ਨਹੀਂ ਹਟਾਏ ਜਾਣਗੇ।
3- ਕੋਈ ਵੀ ਸਕੂਲ ਟਰਾਂਸਪੋਰਟੇਸ਼ਨ ਫੀਸ ਚਾਰਜ ਨਹੀਂ ਕਰੇਗਾ।
4- ਇਕ ਮਹੀਨੇ ਦੀ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਵੀ ਸਕੂਲ ਸਰਕਾਰੀ ਜਾਂ ਫਿਰ ਪ੍ਰਾਈਵੇਟ, ਕਿਸੇ ਵੀ ਪੈਰੰਟ ਤੋਂ ਕੋਈ ਹੋਰ ਤਰਾਂ ਦੀ ਫੀਸ ਚਾਰਜ ਨਹੀਂ ਕਰੇਗਾ।
5- ਸਾਰੇ ਪ੍ਰਾਈਵੇਟ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਸਾਰੇ ਸਟਾਫ ਨੂੰ ਸਮੇਂ 'ਤੇ ਤਨਖਾਹ ਉਪਲੱਬਧ ਕਰਵਾਉਣਗੇ। ਜੇਕਰ ਰੈਵੇਨਿਊ ਦੀ ਪਰੇਸ਼ਾਨੀ ਹੈ ਤਾਂ ਪੈਰੰਟ ਸੰਸਥਾ ਤੋਂ ਲੈਣਗੇ ਪਰ ਕਿਸੇ ਦੀ ਤਨਖਾਹ ਨਹੀਂ ਰੋਕਣਗੇ। ਭਾਵੇਂ ਉਹ ਕਾਨਟਰੈਕਟਰ (ਠੇਕੇ) 'ਤੇ ਹੀ ਕਿਉਂ ਨਾ ਹੋਵੇ।

ਦਿੱਲੀ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਿਆ ਪਰ ਕੇਜਰੀਵਾਲ ਸਰਕਾਰ ਦੇ 'ਆਪਰੇਸ਼ਨ ਸ਼ੀਲਡ' ਤੋਂ ਬਾਅਦ ਪਾਜ਼ੀਟਿਵ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਹੁਣ ਤੱਕ 1640 ਲੋਕ ਕੋਰੋਨਾ ਪਾਜ਼ੀਟਿਵ ਹਨ ਅਤੇ 38 ਲੋਕਾਂ ਦੀ ਮੌਤ ਹੋ ਚੁਕੀ ਹੈ।


author

DIsha

Content Editor

Related News