ਕੇਜਰੀਵਾਲ ਸਰਕਾਰ ਨੇ ਵਿਦਿਆਰਥੀ ਸੁਰੱਖਿਆ ਨੂੰ ਲੈ ਕੇ ਜਾਰੀ ਕੀਤਾ ਦਿਸ਼ਾ-ਨਿਰਦੇਸ਼

11/19/2017 4:31:40 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਸਕੂਲਾਂ ਲਈ 117 ਬਿੰਦੂਆਂ ਵਾਲੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦਾ ਟੀਚਾ ਸਕੂਲ ਕੰਪਲੈਕਸ 'ਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਸਕੂਲਾਂ ਨੂੰ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਗੁਰੂਗ੍ਰਾਮ ਦੇ ਇਕ ਸਕੂਲ 'ਚ ਇਕ ਵਿਦਿਆਰਥੀ ਦੇ ਕਤਲ ਅਤੇ ਦਿੱਲੀ ਦੇ ਇਕ ਸਕੂਲ ਦੇ ਕਰਮਚਾਰੀ ਵੱਲੋਂ ਨਾਬਾਲਗ ਲੜਕੀ ਦੇ ਬਲਾਤਕਾਰ ਦੀ ਪਿੱਠ ਭੂਮੀ 'ਚ ਦਿਸ਼ਾ-ਨਿਰਦੇਸ਼ਾਂ ਦੀ ਇਹ ਚੈੱਕ ਲਿਸਟ ਜਾਰੀ ਕੀਤੀ ਗਈ ਹੈ। ਇਸ 'ਚ ਟਾਇਲਟ ਤੋਂ ਲੈ ਕੇ ਸਾਈਬਰ ਸੁਰੱਖਿਆ ਵਰਗੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। 
ਸਿੱਖਿਆ ਡਾਇਰੈਕਟੋਰੇਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸਕੂਲਾਂ 'ਚ ਸੁਰੱਖਿਆ ਦੇ ਘੱਟੋ-ਘੱਟ ਮਾਨਦੰਡਾਂ (ਨਿਯਮਾਂ) ਨੂੰ ਤੈਅ ਕਰਨ ਲਈ ਚੈੱਕ ਲਿਸਟ ਡਿਜ਼ਾਈਨ ਕੀਤੀ ਗਈ ਹੈ। ਇਸ ਦਾ ਟੀਚਾ ਇਸ ਨਾਲ ਜੁੜੇ ਕਿਸੇ ਵੀ ਉਲੰਘਣ ਨੂੰ ਲੈ ਕੇ ਜ਼ੀਰੋ ਸਹਿਣਸ਼ੀਲਤਾ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਨੂੰ ਲਾਗੂ ਕਰਨ ਦੀ ਵਿਹਾਰਕਤਾ ਅਤੇ ਨਿਗਰਾਨੀ ਨੂੰ ਧਿਆਨ 'ਚ ਰੱਖਿਆ ਗਿਆ ਹੈ।'' ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਸਕੂਲ ਸੁਰੱਖਿਆ ਕਮੇਟੀਆਂ, ਕੰਪਲੈਕਸ 'ਚ ਸੁਰੱਖਿਆ ਸੰਬੰਧੀ ਚੂਕ ਦੀ ਪਛਾਣ ਕਰਨ ਲਈ ਮਹੀਨਾਵਾਰ ਸੁਰੱਖਿਆ ਜਾਂਚ, ਗਰਿੱਲ ਤੋਂ ਬਾਹਰੀ ਕੰਧਾਂ ਨੂੰ ਸੁਰੱਖਿਅਤ ਬਣਾਉਣਾ, ਸੀ.ਸੀ.ਟੀ.ਵੀ. ਤੋਂ ਨਿਗਰਾਨੀ, ਸਕੂਲ 'ਚ ਪ੍ਰਵੇਸ਼ ਕਰਨ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਣਾ ਅਤੇ ਸੁਰੱਖਿਆ ਕਰਮਚਰੀਆਂ ਨੂੰ  ਪਾਬੰਧਿਤ ਕਰਨ ਵਰਗੇ ਬਿੰਦੂਆਂ ਨੂੰ ਸ਼ਾਮਲ ਕੀਤਾ ਗਿਆ ਹੈ।


Related News