ਮੁਸ਼ਕਲ ''ਚ ਕੇਜਰੀਵਾਲ ਸਰਕਾਰ, ਨਹੀਂ ਦੇ ਪਾ ਰਹੀ ਸਰਕਾਰੀ ਕਰਮਚਾਰੀਆਂ ਨੂੰ ਸੈਲਰੀ

12/03/2016 3:00:58 PM

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਨੁਸਾਰ ਤਾਂ ਹੋ ਸਕਦਾ ਹੈ ਕਿ ਦਿੱਲੀ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਨਾ ਮਿਲੇ। ਦਰਅਸਲ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਦਿੱਲੀ ਸਰਕਾਰ ਦਾ ਟੈਕਸ ਕਲੈਕਸ਼ਨ 50 ਫੀਸਦੀ ਤੱਕ ਡਿੱਗ ਗਿਆ ਹੈ, ਜਿਸ ਨਾਲ ਸਰਕਾਰ ਕੋਲ ਕਰਮਚਾਰੀਆਂ ਨੂੰ ਸੈਲਰੀ ਦੇਣ ਲਾਇਕ ਪੈਸਾ ਨਹੀਂ ਹੈ। 
ਮਨੀਸ਼ ਸਿਸੌਦੀਆ ਨੇ ਟਵੀਟ ਕਰ ਕੇ ਕਿਹਾ,''''ਇਸ ਮਹੀਨੇ ਨੋਟਬੰਦੀ ਤੋਂ ਬਾਅਦ ਦਿੱਲੀ ਦੇ ਬਾਜ਼ਾਰਾਂ ''ਚ ਕੋਈ ਵਪਾਰ ਨਹੀਂ ਹੋ ਪਾ ਰਿਹਾ ਹੈ, ਜਿਸ ਕਾਰਨ ਸਰਕਾਰ ਦਾ ਟੈਕਸ ਕਲੈਕਸ਼ਨ 50 ਫੀਸਦੀ ਤੱਕ ਡਿੱਗ ਗਿਆ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਸਰਕਾਰੀ ਕਰਮਚਾਰੀਆਂ ਨੂੰ ਸੈਲਰੀ ਦੇਣਾ ਮੁਸ਼ਕਲ ਹੋਵੇਗਾ।'''' ਸਿਸੌਦੀਆ ਨੇ ਅੱਗੇ ਲਿਖਿਆ,''''ਅਜਿਹੀ ਹੀ ਚਿੰਤਾ ਕੇਂਦਰੀ ਵਿੱਤ ਮੰਤਰੀ ਦੀ ਹਾਜ਼ਰੀ ''ਚ ਜੀ.ਐੱਸ.ਟੀ. ਕਾਊਂਸਿਲ ਦੀ ਮੀਟਿੰਗ ''ਚ ਕਈ ਰਾਜਾਂ ਦੇ ਵਿੱਤ ਮੰਤਰੀਆਂ ਨੇ ਚੁੱਕੀ ਹੈ।''''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੀ ਜੰਮ ਕੇ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਘੁਟਾਲਾ ਦੱਸਦੇ ਹੋਏ ਕਿਹਾ ਸੀ ਕਿ ਇਸ ਰਾਹੀਂ ਸਰਕਾਰ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਅਤੇ ਆਮ ਆਦਮੀ ਨੂੰ ਪਰੇਸ਼ਾਨ ਕਰ ਰਹੀ ਹੈ।


Disha

News Editor

Related News