9 ਦਿਨਾਂ ਤੋਂ LG ਦੀ ਰਿਹਾਹਿਸ਼ ''ਤੇ ਕੇਜਰੀਵਾਲ ਵਲੋਂ ਲਾਇਆ ਧਰਨਾ ਖਤਮ

Tuesday, Jun 19, 2018 - 07:27 PM (IST)

9 ਦਿਨਾਂ ਤੋਂ LG ਦੀ ਰਿਹਾਹਿਸ਼ ''ਤੇ ਕੇਜਰੀਵਾਲ ਵਲੋਂ ਲਾਇਆ ਧਰਨਾ ਖਤਮ

ਨਵੀਂ ਦਿੱਲੀ— ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧਰਨਾ ਅੱਜ ਖਤਮ ਹੋ ਗਿਆ ਹੈ। ਇਸ ਧਰਨੇ 'ਚ ਲੈਫਟੀਨੈਂਟ ਗਵਰਨਰ ਦੇ ਘਰ ਕੇਜਰੀਵਾਲ ਨਾਲ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਮੌਜੂਦ ਸਨ। ਕੇਜਰੀਵਾਲ ਦੇ ਧਰਨਾ ਖਤਮ ਕਰਨ ਤੋਂ ਬਾਅਦ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਤਰੀਆਂ ਦੀ ਬੈਠਕ 'ਚ ਹਿੱਸਾ ਲਿਆ ਹੈ ਅਤੇ ਉਹ ਬਿਹਤਰ ਤਾਲ ਮੇਲ ਨਾਲ ਕੰਮ ਕਰਨਗੇ। 
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਉੱਪ ਰਾਜਪਾਲ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਤੁਰੰਤ ਮਿਲ ਕੇ ਗੱਲਬਾਤ ਜ਼ਰੀਏ ਦੋਵਾਂ ਪੱਖਾਂ ਦੀਆਂ ਚਿੰਤਾਵਾਂ 'ਤੇ ਗੌਰ ਕਰਨ ਨੂੰ ਕਿਹਾ ਸੀ। ਉਥੇ ਹੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਅੱਜ ਐੱਲ. ਐੱਨ. ਜੀ. ਪੀ. ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੋਵੇਂ ਮੰਤਰੀ ਉੱਪ ਰਾਜਪਾਲ ਦਫਤਰ 'ਚ ਭੁੱਖ ਹੜਤਾਲ 'ਤੇ ਬੈਠੇ ਸਨ ਅਤੇ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 


Related News