ਮੁੱਖ ਸਕੱਤਰ ਨਾਲ ਹੱਥੋਪਾਈ ਦੇ ਮਾਮਲੇ ''ਚ ਬਰੀ ਹੋਣ ਤੋਂ ਬਾਅਦ ਕੇਜਰੀਵਾਲ, ਸਿਸੋਦੀਆ ਨੇ ਕਿਹਾ- ਸੱਚ ਦੀ ਜਿੱਤ ਹੋਈ

Wednesday, Aug 11, 2021 - 05:24 PM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਵਲੋਂ ਮੁੱਖ ਸਕੱਤਰ ਨਾਲ ਹੱਥੋਪਾਈ ਦੇ ਮਾਮਲੇ 'ਚ ਬਰੀ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਸੱਚ ਦੀ ਜਿੱਤ ਹੋਈ। ਸਿਸੋਦੀਆ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਕੇਜਰੀਵਾਲ ਵਿਰੁੱਧ ਸਾਜਿਸ਼ ਰਚਣ ਦਾ ਦੋਸ਼ ਵੀ ਲਗਾਇਆ। ਦਿੱਲੀ ਦੀ ਇਕ ਅਦਾਲਤ ਨੇ 2018 'ਚ ਸਾਬਕਾ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੱਥੋਪਾਈ ਨਾਲ ਜੁੜੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਅਤੇ ਆਮ ਆਦਮੀ ਪਾਰਟੀ (ਆਪ) ਦੇ 9 ਹੋਰ ਵਿਧਾਇਕਾਂ ਨੂੰ ਬੁੱਧਵਾਰ ਨੂੰ ਦੋਸ਼ ਮੁਕਤ ਕਰ ਦਿੱਤਾ। ਐਡੀਸ਼ਨਲ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਸਚਿਨ ਗੁਪਤਾ ਨੇ ਹਾਲਾਂਕਿ, ਮਾਮਲੇ 'ਚ ਆਪ ਦੇ 2 ਵਿਧਾਇਕਾਂ ਅਮਾਨਤੁਲਾ ਖਾਨ ਅਤੇ ਪ੍ਰਕਾਸ਼ ਜਰਵਾਲ ਵਿਰੁੱਧ ਦੋਸ਼ ਤੈਅ ਕਰਨ ਦਾ ਆਦੇਸ਼ ਦਿੱਤਾ ਹੈ।

PunjabKesari

ਕੇਜਰੀਵਾਲ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਟਵੀਟ ਕੀਤਾ,''ਸੱਤਿਆਮੇਵ ਜਯਤੇ।'' ਉੱਥੇ ਹੀ ਸਿਸੋਦੀਆ ਨੇ ਆਨਲਾਈਨ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਇਹ ਨਿਆਂ ਅਤੇ ਸੱਚਾਈ ਦੀ ਜਿੱਤ ਦਾ ਦਿਨ ਹੈ। ਅਦਾਲਤ ਨੇ ਕਿਹਾ ਕਿ ਸਾਰੇ ਦੋਸ਼ ਗਲਤ ਹਨ। ਮੁੱਖ ਮੰਤਰੀ ਨੂੰ ਅੱਜ ਯਾਨੀ ਬੁੱਧਵਾਰ ਨੂੰ ਉਸ ਝੂਠੇ ਮਾਮਲੇ 'ਚ ਬਰੀ ਕਰ ਦਿੱਤਾ। ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਦੋਸ਼ ਗਲਤ ਹਨ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇਕ ਸਾਜਿਸ਼ ਸੀ ਅਤੇ ਉਨ੍ਹਾਂ ਦੇ ਨਿਰਦੇਸ਼ 'ਤੇ ਝੂਠਾ ਮਾਮਲਾ ਵੀ ਦਰਜ ਕੀਤਾ ਗਿਆ।'' ਉਨ੍ਹਾਂ ਕਿਹਾ,''ਇਹ ਪਹਿਲਾ ਮੌਕਾ ਹੈ, ਜਦੋਂ ਪ੍ਰਧਾਨ ਮੰਤਰੀ ਨੇ ਕਿਸੇ ਨਵੇਂ ਚੁਣੇ ਮੁੱਖ ਮੰਤਰੀ ਦੀ ਸਰਕਾਰ ਨੂੰ ਇਸ ਤਰ੍ਹਾਂ ਨਾਲ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਜਨਤਾ ਨੇ ਦੋਵੇਂ ਸਰਕਾਰਾਂ ਨੂੰ ਚੁਣਿਆ ਹੈ, ਤੁਹਾਨੂੰ ਵਿਰੋਧੀ ਸਰਕਾਰਾਂ ਵਿਰੁੱਧ ਸਾਜਿਸ਼ ਰਚਣ ਅਤੇ ਉਨ੍ਹਾਂ ਦੀ ਜਾਸੂਸੀ ਕਰਨ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਇਸ ਲਈ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ।'' ਇਹ ਅਪਰਾਧਕ ਮਾਮਲਾ 19 ਫਰਵਰੀ 2018 ਨੂੰ ਕੇਜਰੀਵਾਲ ਦੇ ਅਧਿਕਾਰਤ ਘਰ 'ਤੇ ਇਕ ਬੈਠਕ ਦੌਰਾਨ ਪ੍ਰਕਾਸ਼ 'ਤੇ ਹਮਲੇ ਨਾਲ ਜੁੜਿਆ ਹੈ। ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਤੋਂ ਇਲਾਵਾ, ਆਪ ਦੇ 11 ਵਿਧਾਇਕਾਂ ਨੂੰ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਸੀ। ਕੇਜਰੀਵਾਲ, ਸਿਸੋਦੀਆ ਅਤੇ ਆਪ ਦੇ 9 ਹੋਰ ਵਿਧਾਇਕਾਂ ਨੂੰ ਅਕਤੂਬਰ 2018 'ਚ ਜ਼ਮਾਨਤ ਦੇ ਦਿੱਤੀ ਗਈ ਸੀ। ਅਮਾਨਤੁਲਾ ਖਾਨ ਅਤੇ ਪ੍ਰਕਾਸ਼ ਜਰਵਾਲ ਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ।

PunjabKesari


DIsha

Content Editor

Related News