ਕੇਦਾਰਨਾਥ ''ਚ 11 ਹਜ਼ਾਰ ਫੁੱਟ ਦੀ ਉਚਾਈ ''ਤੇ ਦੇਖਿਆ ਗਿਆ ਬਾਘ

06/28/2019 7:29:39 PM

ਨਵੀਂ ਦਿੱਲੀ: ਉਤਰਾਖੰਡ ਦੇ ਕੇਦਾਰਨਾਥ ਦੇ ਜੰਗਲੀ ਜੀਵ ਪਾਰਕ 'ਚ 3400 ਮੀਟਰ ਦੀ ਉਚਾਈ 'ਤੇ ਬਾਘ ਦੇਖਿਆ ਗਿਆ ਹੈ। ਸਮੁੰਦਰੀ ਤਲ ਤੋਂ 3400 ਮੀਟਰ (11154 ਫੁੱਟ) ਦੀ ਉਚਾਈ 'ਤੇ ਘੁੰਮਦਾ ਹੋਇਆ ਬਾਘ ਕੈਮਰੇ 'ਚ ਕੈਦ ਹੋਇਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਕੇਦਾਰਨਾਥ ਜੰਗਲਾਤ ਵਿਭਾਗ ਦੀ ਘਾਟੀ 'ਚ 26 ਮਈ ਦੀ ਰਾਤ ਨੂੰ 2.38 ਵਜੇ ਬਾਘ ਦੇਖਿਆ ਗਿਆ ਸੀ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 3500 ਮੀਟਰ ਦੀ ਉਚਾਈ ਤੱਕ ਅਸੀਂ ਕੈਮਰੇ ਲਗਾਏ ਹਨ। ਸਾਨੂੰ 3400 ਮੀਟਰ ਦੀ ਉਚਾਈ 'ਤੇ ਬਾਘ ਨਜ਼ਰ ਆਇਆ। ਮਾਹਰ ਦਾ ਕਹਿਣਾ ਹੈ ਕਿ ਇੰਨੀ ਉਚਾਈ 'ਤੇ ਬਾਘ ਨਜ਼ਰ ਆਉਣਾ ਕੋਈ ਆਮ ਗੱਲ ਨਹੀਂ ਹੈ, ਇਹ ਦਿਖਾਉਂਦਾ ਹੈ ਕਿ ਟਾਈਗਰ ਦੀ 
ਜੀਵਨਸ਼ੈਲੀ 'ਚ ਬਦਲਾਅ ਆ ਰਿਹਾ ਹੈ ਕਿਉਂਕਿ ਟਾਈਗਰ ਆਮ ਤੌਰ 'ਤੇ ਘੱਟ ਉਚਾਈ ਵਾਲੇ ਖੇਤਰਾਂ 'ਚ ਰਹਿਣਾ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ 2016 'ਚ ਉਤਰਾਖੰਡ ਦੇ ਅਸਕੋਟ 'ਚ ਲਗਭਗ 10741 ਫੁੱਟ ਦੀ ਉਚਾਈ 'ਤੇ ਬਾਘ ਨਜ਼ਰ ਆਇਆ ਸੀ। ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੇ ਪਹਾੜੀ ਇਲਾਕਿਆਂ 'ਚ ਵੀ ਕਾਫੀ ਉਚਾਈ 'ਤੇ ਬਾਘ ਦੇਖਿਆ ਜਾ ਚੁੱਕਾ ਹੈ। ਕੇਦਾਰਨਾਥ ਦੇ ਡਿਵਿਜ਼ਨਲ ਫਾਰੈਸਟ ਅਫਸਰ ਅਮਿਤ ਕੰਵਰ ਦਾ ਕਹਿਣਾ ਹੈ ਕਿ 11154 ਫੁੱਟ ਦੀ ਉਚਾਈ 'ਤੇ ਬਾਘ ਪਾਇਆ ਜਾਣਾ ਆਪਣੇ-ਆਪ 'ਚ ਹੈਰਾਨ ਕਰਨ ਵਾਲੀ ਗੱਲ ਹੈ।


Related News