29 ਅਕਤੂਬਰ ਨੂੰ ਬੰਦ ਹੋਣਗੇ ਬਾਬਾ ਕੇਦਾਰਨਾਥ ਦੇ ਕਪਾਟ

Saturday, Oct 05, 2019 - 09:15 AM (IST)

29 ਅਕਤੂਬਰ ਨੂੰ ਬੰਦ ਹੋਣਗੇ ਬਾਬਾ ਕੇਦਾਰਨਾਥ ਦੇ ਕਪਾਟ

ਰੁਦਰਪ੍ਰਯਾਗ— 29 ਅਕਤੂਬਰ  ਨੂੰ ਭਈਆ ਦੂਜ ਦੇ ਮੌਕੇ 11ਵੇਂ ਜੋਤੀਲਿੰਗ ਸ੍ਰੀ ਕੇਦਾਰਨਾਥ ਧਾਮ ਦੇ ਕਪਾਟ ਆਮ ਸ਼ਰਧਾਲੂਆਂ ਲਈ ਬੰਦ ਹੋ ਜਾਣਗੇ। ਇਸ ਸਾਲ 9 ਮਈ ਨੂੰ ਬਾਬਾ ਕੇਦਾਰ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਕੇਦਾਰਨਾਥ ਮੰਦਰ ਦੇ ਗਰਭ ਗ੍ਰਹਿ 'ਚ ਵਿਧੀ ਵਿਧਾਨ ਅਤੇ ਵੈਦਿਕ ਮੰਤਰਾਂ ਨਾਲ ਚਾਰ ਪਹਿਰ ਦੀ ਪੂਜਾ ਹੋਵੇਗੀ। ਇਸ ਤੋਂ ਬਾਅਦ ਸਵੇਰੇ ਬਾਬਾ ਕੇਦਾਰ ਦਾ ਮਹਾਭਿਸ਼ੇਕ ਕੀਤਾ ਜਾਵੇਗਾ ਨਾਲ ਹੀ ਸ੍ਰੀ ਕੇਦਾਰ ਨਾਥ ਲਿੰਗ 'ਤੇ ਘਿਓ ਦਾ ਲੇਪ ਕਰਨ ਮਗਰੋਂ ਬਿਭੂਤੀ, ਬ੍ਰਹਮ ਕਮਲ, ਰੁਦਰਾਕਸ਼ ਆਦਿ ਸਮਰਪਿਤ ਕਰ ਕੇ ਕੇਸਰ ਵਸਤਰ ਨਾਲ ਲਿੰਗ ਨੂੰ ਢੱਕ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਬਾਬਾ ਕੇਦਾਰ ਨੂੰ ਬਾਘਾਂਬਰ ਕਰ ਕੇ ਵਿਧੀ ਵਿਧਾਨ ਨਾਲ ਗਰਭ ਗ੍ਰਹਿ ਦੇ ਮੁੱਖ ਦੁਆਰ ਸਵੇਰੇ ਲਗਭਗ 6 ਵਜੇ ਬੰਦ ਕਰ ਦਿੱਤੇ ਜਾਂਦੇ ਹਨ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਬਾਬਾ ਕੇਦਾਰਨਾਥ ਦੀ ਪੂਜਾ ਅਰਚਨਾ ਅਗਲੇ 6 ਮਹੀਨੇ ਸਰਦਰੁੱਤ ਗੱਦੀ ਸਥਲ ਓਂਕਾਰੇਸ਼ਵਰ ਮੰਦਰ ਵਿਚ ਕੀਤੀ ਜਾਵੇਗੀ।


author

Iqbalkaur

Content Editor

Related News