ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ''ਆਪ'' ਆਗੂ ਦਾ ਵੱਡਾ ਬਿਆਨ
Wednesday, Feb 04, 2026 - 05:46 PM (IST)
ਅੰਮ੍ਰਿਤਸਰ : ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ ਨਾਲ ਜੇਲ੍ਹ ਵਿਚ ਕੀਤੀ ਮੁਲਾਕਾਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਜੀਠਾ ਤੋਂ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵੱਡਾ ਬਿਆਨ ਦਿੱਤਾ ਹੈ। ਤਲਬੀਰ ਗਿੱਲ ਨੇ ਕਿਹਾ ਕਿ ਇਹ ਸਭ ਕੁੱਝ ਭਾਜਪਾ ਨੇ ਕਰਵਾਇਆ ਹੈ। ਸਭ ਜਾਣਦੇ ਹਨ ਕਿ ਬਾਬਾ ਜੀ ਜੇਲ੍ਹ ਵਿਚ ਕੀ ਕਰਨ ਗਏ ਸਨ। ਗਿੱਲ ਨੇ ਕਿਹਾ ਕਿ ਡੇਰਾ ਮੁੱਖੀ ਨੇ ਜਿਹੜੀਆਂ ਜੇਲ੍ਹ ਵਿਚ ਮਜੀਠੀਆ ਨਾਲ ਮੁਲਾਕਾਤਾਂ ਕੀਤੀਆਂ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਲੈ ਕੇ ਬਹੁਤ ਕੁਝ ਨਿਕਲ ਕੇ ਬਾਹਰ ਆਵੇਗਾ।
ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਨੌਜਵਾਨ ਦਾ ਕਤਲ
ਇਥੇ ਹੀ ਬਸ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਮੁਖੀ 'ਤੇ ਕੀਤੇ ਟਵੀਟ 'ਤੇ ਗਿੱਲ ਨੇ ਕਿਹਾ ਕਿ ਭਗਵੰਤ ਮਾਨ ਨੇ ਟਵੀਟ ਵਿਚ ਕੁਝ ਵੀ ਗਲਤ ਨਹੀਂ ਕਿਹਾ। ਮਜੀਠੀਆ ਦੋਸ਼ੀ ਹੈ ਜਾਂ ਨਹੀਂ ਇਹ ਬਾਬਾ ਜੀ ਤੈਅ ਨਹੀਂ ਕਰਨਗੇ।
ਇਹ ਵੀ ਪੜ੍ਹੋ : ਬਿਆਸ ਵਾਲੇ ਬਾਬਾ ਜੀ ਨੂੰ ਬੇਨਤੀ ਭਗਵੰਤ ਮਾਨ ਦੇ ਛੇ ਮਹੀਨੇ ਡੇਰੇ 'ਚ ਲਵਾ ਕੇ ਸ਼ਰਾਬ ਛੁਡਵਾ ਦਿਓ : ਮਜੀਠੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
