ਕੇਦਾਰਨਾਥ ਤ੍ਰਾਸਦੀ ਨੇ ਝੰਜੋੜੇ ਲੋਕਾਂ ਦੇ ਦਿਲ, ਸਮੇਂ ਦੇ ਨਾਲ ਬਦਲਿਆ ਰੂਪ
Saturday, Nov 10, 2018 - 05:25 PM (IST)

ਦੇਹਰਾਦੂਨ— ਸਾਲ 2013 'ਚ ਕੇਦਾਰਨਾਥ ਤ੍ਰਾਸਦੀ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ 'ਚ ਆਈ ਭਿਆਨਕ ਆਫਤ ਨੇ ਜੋ ਤਬਾਹੀ ਮਚਾਈ ਸੀ, ਉਸ ਮੰਜ਼ਰ ਨੂੰ ਕੋਈ ਨਹੀਂ ਭੁੱਲ ਸਕਦਾ। ਹੁਣ ਸਮੇਂ ਦੇ ਨਾਲ-ਨਾਲ ਤ੍ਰਾਸਦੀ ਦੇ ਜ਼ਖਮ ਭਰਨ ਲੱਗੇ ਹਨ। ਮੁੜ ਨਿਰਮਾਣ ਕੰਮਾਂ ਨੇ ਕਾਫੀ ਹੱਦ ਤਕ ਮਰਹਮ ਲਾਉਣ ਦਾ ਕੰਮ ਕੀਤਾ ਹੈ। ਕੇਦਾਰਘਾਟੀ ਦਾ ਨਵਾਂ ਰੂਪ ਇਸ ਗੱਲ ਦਾ ਗਵਾਹ ਹੈ। ਆਫਤ ਕਾਰਨ ਕੇਦਾਰਘਾਟੀ ਦੀ ਪੂਰੀ ਤਸਵੀਰ ਹੀ ਬਦਲ ਗਈ ਸੀ।
ਆਫਤ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਆਫਤ ਦੇ ਉਸ ਭਿਆਨਕ ਮੰਜ਼ਰ ਤੋਂ ਬਾਅਦ ਸਾਲ ਬੀਤਦੇ ਗਏ ਅਤੇ ਪ੍ਰਭਾਵਿਤ ਖੇਤਰਾਂ ਵਿਚ ਵਿਕਾਸ ਕੰਮ ਦੀ ਰਫਤਾਰ ਤੇਜ਼ੀ ਹੁੰਦੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੇਦਾਰਘਾਟੀ ਦੇ ਮੁੜ ਨਿਰਮਾਣ ਕੰਮਾਂ ਦੀ ਜ਼ਿੰਮੇਵਾਰੀ ਲਈ ਅਤੇ ਉਸ ਦੀ ਨਿਗਰਾਨੀ ਦਾ ਕੰਮ ਸ਼ੁਰੂ ਕਰ ਦਿੱਤਾ। ਸਮਾਂ ਬਦਲਿਆ, ਹਾਲਾਤ ਬਦਲੇ ਅਤੇ ਕਾਫੀ ਹੱਦ ਤਕ ਕੇਦਾਰਘਾਟੀ ਦੀ ਤਸਵੀਰ ਵੀ ਬਦਲ ਗਈ।
ਕੇਦਾਰਘਾਟੀ ਨੂੰ ਵਾਪਸ ਉਸ ਦੇ ਰੂਪ ਵਿਚ ਲਿਆਉਣ 'ਚ ਨਹਿਰੂ ਪਰਬਤਾਰੋਹਣ ਸੰਸਥਾ ਨਿਮ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਕੇਦਾਰਨਾਥ 'ਚ ਮੁੜ ਨਿਰਮਾਣ ਕੰਮ ਸ਼ੁਰੂ ਕੀਤਾ। ਜਵਾਨ ਹਰ ਹਾਲਤ ਵਿਚ ਆਪਣੇ ਕੰਮ ਨੂੰ ਬਾਖੂਬੀ ਕਰਦੇ ਰਹੇ। ਸਰਦੀਆਂ ਕੜਾਕੇ ਦੀ ਠੰਡ 'ਚ ਵੀ ਜਵਾਨ ਅਤੇ ਮਜ਼ਦੂਰ ਨਿਰਮਾਣ ਕੰਮ ਵਿਚ ਤੇਜ਼ ਰਫਤਾਰ ਨਾਲ ਅੱਗੇ ਵਧਦੇ ਰਹੇ। ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਕੇਦਾਰਨਾਥ ਇਕ ਨਵੇਂ ਰੂਪ ਵਿਚ ਨਜ਼ਰ ਆ ਰਿਹਾ ਹੈ।
ਦੀਵਾਲੀ 'ਤੇ ਪੀ. ਐੱਮ. ਮੋਦੀ ਕੇਦਾਰਨਾਥ ਪੁੱਜੇ। ਬਾਬਾ ਕੇਦਾਰਨਾਥ ਦਾ ਆਸ਼ੀਰਵਾਦ ਲੈਣ ਮਗਰੋਂ ਉਨ੍ਹਾਂ ਨੇ ਆਪਣੇ ਡਰੀਮ ਪ੍ਰਾਜੈਕਟ ਨਵੀਂ ਕੇਦਾਰਪੁਰੀ ਦੇ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ।