60 ਸਾਲ ਤੋਂ ਜ਼ਿਆਦਾ ਦੇ ਕਾਂਵੜੀਆਂ ''ਤੇ ਰੋਕ ਨੂੰ ਲੈ ਕੇ ਵਿਚਾਰ ਕਰੇ ਕੇਂਦਰ
Wednesday, Jun 17, 2020 - 10:34 PM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਨੂੰ ਕਿਹਾ ਕਿ ਉਹ ਇਸ ਸਾਲ ਦੀ ਕਾਂਵੜ ਯਾਤਰਾ ਦੌਰਾਨ 60 ਸਾਲ ਤੋਂ ਜ਼ਿਆਦਾ ਉਮਰ ਦੇ ਕਾਂਵੜੀਆਂ 'ਤੇ ਰੋਕ ਲਾਉਣ ਦੀ ਅਪੀਲ ਵਾਲੀ ਪਟੀਸ਼ਨ 'ਤੇ ਇਕ ਰਿਪੋਰਟ ਦੇ ਰੂਪ ਵਿਚ ਵਿਚਾਰ ਕਰੇ। ਪਟੀਸ਼ਨ ਵਿਚ 6 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਵਿਚ 60 ਸਾਲ ਖਾਸ ਕਰਕੇ ਗੰਭੀਰ ਬੀਮਾਰੀਆਂ ਤੋਂ ਪੀੜਤ ਕਾਂਵੜੀਆਂ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ 60 ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਲਈ ਕੋਵਿਡ-19 ਮਹਾਮਾਰੀ ਸਭ ਤੋਂ ਘਾਤਕ ਰਹੀ ਹੈ।