ਆਸਥਾ ''ਚ ਡੁੱਬੇ ਭਗਤ ਨੇ ਬਲੇਡ ਨਾਲ ਜੀਭ ਵੱਢ ਕੇ ਦੇਵੀ ਦੀ ਮੂਰਤੀ ਦੇ ਸਾਹਮਣੇ ਚੜ੍ਹਾਈ

Saturday, Sep 10, 2022 - 02:38 PM (IST)

ਆਸਥਾ ''ਚ ਡੁੱਬੇ ਭਗਤ ਨੇ ਬਲੇਡ ਨਾਲ ਜੀਭ ਵੱਢ ਕੇ ਦੇਵੀ ਦੀ ਮੂਰਤੀ ਦੇ ਸਾਹਮਣੇ ਚੜ੍ਹਾਈ

ਕੌਸ਼ਾਂਬੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ 'ਚ ਇਕ ਭਗਤ ਨੇ ਆਸਥਾ 'ਚ ਡੁੱਬ ਕੇ ਮੰਦਰ 'ਚ ਦੇਵੀ ਦੀ ਮੂਰਤੀ ਸਾਹਮਣੇ ਆਪਣੀ ਜੀਭ ਬਲੇਡ ਨਾਲ ਵੱਢ ਕੇ ਅਰਪਿਤ ਕਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਭਰ 'ਚ ਮੌਜੂਦ ਹਿੰਦੂ ਆਸਥਾ ਦੇ 51 ਸ਼ਕਤੀਪੀਠਾਂ 'ਚ ਸ਼ਾਮਲ ਕੌਸ਼ਾਂਬੀ ਦੇ ਸ਼ੀਤਲਾ ਦੇਵੀ ਧਾਮ ਕੜਾ 'ਚ ਸਵੇਰ ਦੇ ਦਰਸ਼ਨ ਲਈ ਪਤਨੀ ਨਾਲ ਆਏ ਸੰਪਤ ਰਾਮ ਨੇ ਬਲੇਡ ਨਾਲ ਜੀਭ ਵੱਢ ਕੇ ਦੇਵੀ ਦੇ ਚਰਨਾਂ 'ਚ ਸਮਰਪਿਤ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਹਾਲਤ 'ਚ ਸੰਪਤ ਰਾਮ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪੁਲਸ ਅਨੁਸਾਰ ਜ਼ਿਲ੍ਹੇ ਦੇ ਪੱਛਮੀ ਸ਼ਰੀਰਾ ਥਾਣਾ ਖੇਤਰ ਦੇ ਪੂਰਬ ਸ਼ਰੀਰਾ ਪਿੰਡ ਦਾ ਵਾਸੀ ਸੰਪਤ ਰਾਮ (38) ਪੁੱਤਰ ਦੁਰਗਾ ਸਰੋਜ ਸ਼ਨੀਵਾਰ ਨੂੰ ਆਪਣੀ ਪਤਨੀ ਨਾਲ ਕੜਾ ਧਾਮ ਆਇਆ ਹੋਇਆ ਸੀ। ਗੰਗਾ ਇਸ਼ਨਾਨ ਕਰਨ ਤੋਂ ਬਾਅਦ ਪਤੀ-ਪਤਨੀ ਸ਼ੀਤਲਾ ਦੇਵੀ ਮੰਦਰ ਪਹੁੰਚੇ। ਮੰਦਰ 'ਚ ਦੋਵੇਂ ਦੇਵੀ ਦੇ ਦਰਸ਼ਨ ਕਰ ਕੇ ਹੇਠਾਂ ਉਤਰ ਰਹੇ ਸਨ, ਉਦੋਂ ਚੰਪਤ ਰਾਮ ਨੇ ਅਚਾਨਕ ਆਪਣੀ ਜੇਬ 'ਚੋਂ ਬਲੇਡ ਕੱਢ ਕੇ ਆਪਣੇ ਦੀ ਹੱਥ ਨਾਲ ਜੀਭ ਵੱਢ ਲਈ। ਉਸ ਦੀ ਪਤਨੀ ਜਦੋਂ ਤੱਕ ਕੁਝ ਸਮਝ ਪਾਉਂਦੀ, ਇਸ ਤੋਂ ਪਹਿਲਾਂ ਹੀ ਉਸ ਨੇ ਵੱਢੀ ਹੋਈ ਜੀਭ ਦੇਵੀ ਮਾਂ ਦੀ ਮੂਰਤੀ 'ਤੇ ਸਮਰਪਿਤ ਕਰ ਦਿੱਤੀ। ਪੂਰੇ ਇਲਾਕੇ 'ਚ ਇਸ ਘਟਨਾ ਦੀ ਚਰਚਾ ਜ਼ੋਰਾਂ 'ਤੇ ਹੈ।


author

DIsha

Content Editor

Related News