ਕਠੂਆ ਗੈਂਗਰੇਪ ਦੇ ਤਿੰਨ ਗਵਾਹਾਂ ਨੇ SC ਤੋਂ ਮੰਗੀ ਸੁਰੱਖਿਆ, ਕੋਰਟ ਨੇ ਕਿਹਾ-ਹਾਈਕੋਰਟ ਜਾਓ

Monday, Jul 02, 2018 - 04:12 PM (IST)

ਕਠੂਆ ਗੈਂਗਰੇਪ ਦੇ ਤਿੰਨ ਗਵਾਹਾਂ ਨੇ SC ਤੋਂ ਮੰਗੀ ਸੁਰੱਖਿਆ, ਕੋਰਟ ਨੇ ਕਿਹਾ-ਹਾਈਕੋਰਟ ਜਾਓ


ਨਵੀਂ ਦਿੱਲੀ— ਕਠੂਆ ਗੈਂਗਰੇਪ ਮਾਮਲੇ 'ਚ ਸੁਪਰੀਮ ਕੋਰਟ ਨੇ ਤਿੰਨ ਗਵਾਹਾਂ ਨੂੰ ਹਾਈਕੋਰਟ 'ਚ ਜਾਣ ਲਈ ਕਿਹਾ ਹੈ। ਗਵਾਹਾਂ ਨੇ ਜੰਮੂ ਕਸ਼ਮੀਰ ਪੁਲਸ 'ਤੇ ਬਿਆਨਾਂ ਲਈ ਪਰੇਸ਼ਾਨ ਅਤੇ ਟਾਰਚਰ ਕਰਨ ਦਾ ਦੋਸ਼ ਲਗਾ ਕੇ ਸੁਰੱਖਿਆ ਮੰਗੀ ਸੀ। ਪਿਛਲੀ ਸੁਣਵਾਈ 'ਚ ਕਠੂਆ ਗੈਂਗਰੇਪ ਅਤੇ ਕਤਲ ਮਾਮਲੇ 'ਚ ਗਵਾਹਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜੰਮੂ ਕਸ਼ਮੀਰ ਨੇ ਸੀਲ ਕਵਰ ਰਿਪੋਰਟ ਸੁਪਰੀਮ ਕੋਰਟ 'ਚ ਪੇਸ਼ ਕੀਤੀ ਸੀ। 
ਜੰਮੂ ਕਸ਼ਮੀਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਗਵਾਹਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ,ਉਹ ਗਲਤ ਹਨ। ਇਸ ਮਾਮਲੇ 'ਚ ਗਵਾਹਾਂ ਦੇ ਬਿਆਨ ਕਰਵਾਏ ਜਾ ਚੁੱਕੇ ਹਨ। ਜਾਂਚ 'ਚ ਕੁਝ ਨਵੇਂ ਤੱਥ ਸਾਡੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ 'ਤੇ ਪੁੱਛਗਿਛ ਦੀ ਜ਼ਰੂਰਤ ਹੈ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਗਵਾਹਾਂ ਨੂੰ ਜਦੋਂ ਵੀ ਪੁੱਛਗਿਛ ਲਈ ਬੁਲਾਇਆ ਜਾਵੇ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਜਾ ਸਕਦੇ ਹਨ ਅਤੇ ਪੁੱਛਗਿਛ ਦੌਰਾਨ ਉਨ੍ਹਾਂ ਨਾਲ ਉਚਿਤ ਦੂਰੀ 'ਤੇ ਮੌਜੂਦ ਰਹਿ ਸਕਦੇ ਹਨ। ਜੰਮੂ ਕਸ਼ਮੀਰ ਸਰਕਾਰ ਤੋਂ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਜੇਕਰ ਗਵਾਹਾਂ ਨੂੰ ਪੁਲਸ ਪੁੱਛਗਿਛ ਲਈ ਬੁਲਾਉਂਦੀ ਹੈ ਤਾਂ ਗਵਾਹਾਂ ਦੇ ਨਾਲ ਵਕੀਲ ਦੇ ਜਾਣ 'ਤੇ ਸਰਕਾਰ ਦਾ ਕੀ ਕਹਿਣਾ ਹੈ। ਕਠੂਆ ਗੈਂਗਰੇਪ ਅਤੇ ਕਤਲ ਮਾਮਲੇ 'ਚ ਤਿੰਨ ਗਵਾਹਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਪੁਲਸ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।


Related News