ਕਸਤੂਰਬਾ ਨੇ ਗਾਂਧੀ ਨੂੰ ਬਣਾਇਆ ਮਹਾਨ ਵਿਅਕਤੀ : ਤਾਰਾ ਗਾਂਧੀ

11/06/2017 5:04:55 AM

ਨਵੀਂ ਦਿੱਲੀ - ਮਹਾਤਮਾ ਗਾਂਧੀ ਦੀ ਪੋਤੀ ਤਾਰਾ ਗਾਂਧੀ ਭੱਟਾਚਾਰੀਆ ਨੇ ਮੋਹਨਦਾਸ ਕਰਮਚੰਦ ਗਾਂਧੀ ਦੇ ਰਾਸ਼ਟਰਪਿਤਾ ਬਣਨ ਤਕ ਦੇ ਸਫਰ 'ਚ ਆਪਣੀ ਦਾਦੀ ਕਸਤੂਰਬਾ ਗਾਂਧੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਾਵੇਂ ਹੀ ਸਾਧਾਰਨ ਅਕਸ ਦੀ ਔਰਤ ਰਹੀ ਹੋਵੇ ਪਰ ਮਹਾਤਮਾ ਗਾਂਧੀ ਨੂੰ 'ਮਹਾਨ ਵਿਅਕਤੀ' ਬਣਾਉਣ 'ਚ ਉਸ ਦਾ ਵੱਡਾ ਹੱਥ ਸੀ। ਕਸਤੂਰਬਾ ਨੇ ਆਜ਼ਾਦੀ ਦੇ ਸੰਘਰਸ਼ 'ਚ ਹਮੇਸ਼ਾ ਗਾਂਧੀ ਦਾ ਸਾਥ ਦਿੱਤਾ ਤੇ ਉਨ੍ਹਾਂ ਨੂੰ ਪਿਆਰ ਨਾਲ 'ਬਾ' ਵੀ ਕਿਹਾ ਜਾਂਦਾ ਹੈ।
ਤਾਰਾ ਭੱਟਾਚਾਰੀਆ ਇਕ ਪੰਦਰਵਾੜੇ ਤਕ ਚੱਲਣ ਵਾਲੀ ਪ੍ਰਦਰਸ਼ਨੀ ਦੇ ਮੌਕੇ 'ਤੇ ਇਥੇ ਬੀਕਾਨੇਰ ਹਾਊਸ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੀ ਸੀ।  ਇਸ 'ਚ ਪ੍ਰਮੋਦ ਕਪੂਰ ਦੀ ਕਿਤਾਬ 'ਗਾਂਧੀ : ਇਨ ਇਲਸਟ੍ਰੇਟਡ ਬਾਇਓਗ੍ਰਾਫੀ' ਤੋਂ ਲਈਆਂ ਗਈਆਂ ਦੁਰਲੱਭ ਤਸਵੀਰਾਂ ਦੀ ਪ੍ਰਦਰਸ਼ਨ ਲਾਈ ਗਈ। ਗਾਂਧੀ ਨੇ ਆਪਣੀ ਜ਼ਿੰਦਗੀ ਅਤੇ ਆਜ਼ਾਦੀ ਦੇ ਸੰਘਰਸ਼ 'ਚ ਕਸਤੂਰਬਾ ਦੀ ਭੂਮਿਕਾ ਨੂੰ ਖੁਦ ਸਵੀਕਾਰ ਕੀਤਾ ਸੀ।


Related News