ਕਸ਼ਮੀਰੀ ਟੀਚਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ, 47 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ

Saturday, Sep 05, 2020 - 08:39 PM (IST)

ਸ਼੍ਰੀਨਗਰ :  ਜ਼ਿਲ੍ਹੇ ਦੇ ਬਾਹਰੀ ਇਲਾਕੇ 'ਚ ਸਥਿਤ ਗੁਲਾਬ ਬਾਗ ਦੇ ਬੁਆਇਜ਼ ਮਿਡਲ ਸਕੂਲ ਦੀ ਅਧਿਆਪਿਕਾ ਰੂਹੀ ਸੁਲਤਾਨਾ ਨੂੰ ਇਸ ਸਾਲ ਸਿੱਖਿਆ ਖੇਤਰ 'ਚ ਚੰਗੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ। ਸਿੱਖਿਆ ਮੰਤਰਾਲਾ ਵੱਲੋਂ ਹਰ ਸਾਲ ਦੇਸ਼ 'ਚ ਸਿੱਖਿਆ ਨੂੰ ਬੜਾਵਾ ਦੇਣ ਦੇ ਨਾਲ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਟੀਚਰ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ। COVID-19 ਮਹਾਂਮਾਰੀ ਕਾਰਨ ਇਸ ਵਾਰ ਇਨ੍ਹਾਂ ਪੁਰਸਕਾਰਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਰਚੁਅਲ ਤਰੀਕੇ ਨਾਲ ਪ੍ਰਦਾਨ ਕੀਤਾ।

ਸਿੱਖਿਆ ਮੰਤਰਾਲਾ ਨੇ ਪ੍ਰਾਇਮਰੀ ਜਮਾਤਾਂ 'ਚ ਬੱਚਿਆਂ ਨੂੰ ਸਿਖਾਉਣ ਅਤੇ ਪੜ੍ਹਾਉਣ 'ਚ ਅਧਿਆਪਿਕਾ ਰੂਹੀ ਸੁਲਤਾਨਾ ਦੇ ਤੌਰ-ਤਰੀਕਿਆਂ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ।

ਲੋ ਕੋਸਟ ਨੋ ਕੋਸਟ ਮੰਤਰ ਨਾਲ ਕਾਮਯਾਬੀ
ਇਹ ਕੰਮ ਉਨ੍ਹਾਂ ਨੇ ਚੁਣੌਤੀ ਭਰਪੂਰ ਸਮਾਂ ਹੋਣ ਦੇ ਬਾਵਜੂਦ ਕੀਤਾ ਹੈ। ਰੂਹੀ ਸੁਲਤਾਨਾ ਨੇ ਆਪਣੇ ਸਿੱਖਿਆ 'ਚ ਲੋ ਕੋਸਟ ਨੋ ਕੋਸਟ ਨੀਤੀ ਅਪਣਾਈ ਜਿਸਦੇ ਨਾਲ ਉਨ੍ਹਾਂ ਦੇ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਅਤੇ ਬੱਚਿਆਂ ਦੀ ਪੜ੍ਹਨ 'ਚ ਰੁਚੀ ਵਧਾਉਣ 'ਚ ਮਦਦ ਮਿਲੀ। ਉਨ੍ਹਾਂ ਨੇ ਪਾਕੇਟ ਬੋਰਡ, ਯੂਟਿਲਿਟੀ ਕਾਰਡ, ਟ੍ਰੇਸਿੰਗ ਬੋਰਡ ਅਤੇ ਹੋਰ ਚਾਇਲਡ ਫ੍ਰੈਂਡਲੀ ਚੀਜ਼ਾਂ ਦੀ ਵਰਤੋ ਕੀਤੀ। ਇਸ ਇਨੋਵੇਸ਼ਨ ਨਾਲ ਜਿੱਥੇ ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਪੈਸਾ ਬਚਿਆ ਉਥੇ ਹੀ ਪੜ੍ਹਾਈ 'ਚ ਉਨ੍ਹਾਂ ਦੀ ਦਿਲਚਸਪੀ ਵੀ ਵੱਧ ਗਈ।

ਕਸ਼ਮੀਰ ਦੀ ਅਧਿਆਪਿਕਾ ਦਾ ਇਨੋਵੇਸ਼ਨ 
ਰੂਹੀ ਸੁਲਤਾਨਾ ਨੇ ਕਿਹਾ ਬੱਚਿਆਂ ਨੂੰ ਅਸੀਂ ਉਨ੍ਹਾਂ ਚੀਜ਼ਾਂ ਨਾਲ ਪੜ੍ਹਾਉਂਦੇ ਅਤੇ ਸਿਖਾਉਂਦੇ ਹਾਂ, ਜਿਨ੍ਹਾਂ ਚੀਜ਼ਾਂ ਨੂੰ ਲੋਕ ਅਕਸਰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਰੂਹੀ ਦੇ ਹੌਂਸਲਿਆਂ ਨੂੰ ਇਸ ਇਨਾਮ ਨਾਲ ਨਵੀਂ ਉਡ਼ਾਣ ਮਿਲੀ ਹੈ। ਇਹ ਇਨਾਮ ਉਨ੍ਹਾਂ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੜ੍ਹਾਉਣ ਦੇ ਨਾਲ ਬੱਚਿਆਂ ਦੇ ਜੀਵਨ ਨੂੰ ਸੁਧਾਰਨ ਦਾ ਵੀ ਕੰਮ ਕੀਤਾ ਹੈ।

ਦੇਸ਼ ਭਰ 'ਚ ਤਿੰਨ ਪੜਾਅਵਾਂ 'ਤੇ ਆਨਲਾਈਨ ਪ੍ਰਕਿਰਿਆ ਤੋਂ ਬਾਅਦ ਇਸ ਵਾਰ 47 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਜਿਸ 'ਚ ਇਕੱਲੀ ਰੂਹੀ ਸੁਲਤਾਨਾ ਨੇ ਪੂਰੇ ਪ੍ਰਦੇਸ਼ ਦਾ ਨਾਮ ਰੋਸ਼ਨ   ਕੀਤਾ।
 


Inder Prajapati

Content Editor

Related News