ਕਸ਼ਮੀਰੀ ਪੱਤਰਕਾਰ ਨੂੰ ਸ਼੍ਰੀਲੰਕਾ ਦੀ ਯਾਤਰਾ ਕਰਨ ਤੋਂ ਰੋਕਿਆ

Thursday, Jul 28, 2022 - 01:20 PM (IST)

ਕਸ਼ਮੀਰੀ ਪੱਤਰਕਾਰ ਨੂੰ ਸ਼੍ਰੀਲੰਕਾ ਦੀ ਯਾਤਰਾ ਕਰਨ ਤੋਂ ਰੋਕਿਆ

ਨਵੀਂ ਦਿੱਲੀ (ਭਾਸ਼ਾ)– ਰਾਜਧਾਨੀ ਦਿੱਲੀ ਸਥਿਤ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਪੁਲਸ ਵਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਇਕ ਹੋਰ ਕਸ਼ਮੀਰੀ ਪੱਤਰਕਾਰ ਵਿਦੇਸ਼ ਯਾਤਰਾ ਕਰਨ ਤੋਂ ਰੋਕ ਦਿੱਤਾ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦਾ ਰਹਿਣ ਵਾਲਾ ਆਕਾਸ਼ ਹਸਨ ਮੰਗਲਵਾਰ ਸ਼ਾਮ ਸ਼੍ਰੀਲੰਕਾ ਜਾ ਰਿਹਾ ਸੀ।

 

ਉਸ ਦਾ ਬੋਰਡਿੰਗ ਪਾਸ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਹਸਨ ਦੂਜੇ ਕਸ਼ਮੀਰੀ ਪੱਤਰਕਾਰ ਹਨ, ਜਿਨ੍ਹਾਂ ਨੂੰ ਇਸ ਮਹੀਨੇ ਵਿਦੇਸ਼ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਹੈ। ਬੀਤੀ 2 ਜੁਲਾਈ ਨੂੰ ਪੁਲਿਤਜਰ ਪੁਰਸਕਾਰ ਨਾਲ ਸਨਮਾਨਤ ਕਸ਼ਮੀਰੀ ਫੋਟੋ ਪੱਤਰਕਾਰ ਸਨਾ ਇਰਸ਼ਾਦ ਮੱਟੂ ਨੂੰ ਉਸ ਸਮੇਂ ਰੋਕ ਦਿੱਤਾ ਗਿਆ ਜਦੋਂ ਉਹ ਇਕ ਪੁਸਤਕ ਦੀ ਘੁੰਡ-ਚੁਕਾਈ ਪ੍ਰੋਗਰਾਮ ਅਤੇ ਇਕ ਤਸਵੀਰ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਲਈ ਪੈਰਿਸ ਜਾ ਰਹੀ ਸੀ।


author

Rakesh

Content Editor

Related News