ਕਸ਼ਮੀਰ ''ਚ ਅੱਤਵਾਦ ਦੀ ਵਢਿਆਈ ਕਰਨ ਦੇ ਦੋਸ਼ ''ਚ ਮਹਿਲਾ SPO ਗ੍ਰਿਫ਼ਤਾਰ

Friday, Apr 16, 2021 - 05:08 PM (IST)

ਕਸ਼ਮੀਰ ''ਚ ਅੱਤਵਾਦ ਦੀ ਵਢਿਆਈ ਕਰਨ ਦੇ ਦੋਸ਼ ''ਚ ਮਹਿਲਾ SPO ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਤਾਇਨਾਤ ਇਕ ਮਹਿਲਾ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਨੂੰ ਅੱਤਵਾਦ ਦਾ ਵਢਿਆਈ ਕਰਨ ਅਤੇ ਸਰਕਾਰੀ ਅਧਿਕਾਰੀ ਦੀ ਡਿਊਟੀ 'ਚ ਰੁਕਾਵਟ ਪੈਦਾ ਕਰਨ ਦੇ ਦੋਸ਼ 'ਚ ਬਰਖ਼ਾਸਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲਣ 'ਤੇ ਕੁਲਗਾਮ 'ਚ ਫ੍ਰਿਸਲ ਪਿੰਡ ਦੇ ਕਰਵਾ ਮੁਹੱਲਾ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਸਾਂਝੀ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ।

ਮੁਹਿੰਮ ਦੌਰਾਨ ਇਕ ਜਨਾਨੀ ਨੇ ਸੁਰੱਖਿਆ ਫ਼ੋਰਸਾਂ ਦੇ ਤਲਾਸ਼ੀ ਦਲ ਦੇ ਕੰਮ 'ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ ਕੀਤੀ, ਜਿਸ ਦੀ ਪਛਾਣ ਫ੍ਰਿਸਲ ਵਾਸੀ ਸਾਈਮਾ ਅਖਤਰ ਦੇ ਰੂਪ 'ਚ ਕੀਤੀ ਗਈ। ਦੋਸ਼ੀ ਜਨਾਨੀ ਨੇ ਤਲਾਸ਼ੀ ਦਲ ਦਾ ਵਿਰੋਧ ਕੀਤਾ ਅਤੇ ਅੱਤਵਾਦੀਆਂ ਦੀਆਂ ਹਿੰਸਕ ਕਾਰਵਾਈਆਂ ਦਾ ਵਢਿਆਈ ਕਰਦੇ ਹੋਏ ਹਿੰਸਕ ਅਤੇ ਭੜਕਾਊ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਨਾਨੀ ਨੇ ਆਪਣੇ ਨਿੱਜੀ ਫ਼ੋਨ ਦੇ ਮਾਧਿਅਮ ਨਾਲ ਇਕ ਵੀਡੀਓ ਬਣਾਇਆ ਅਤੇ ਤਲਾਸ਼ ਮੁਹਿੰਮ ਨੂੰ ਰੋਕਣ ਦੇ ਮਕਸਦ ਨਾਲ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਮਾਮਲੇ ਦਾ ਨੋਟਿਸ ਲੈਂਦੇ ਹੋਏ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ 'ਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ।


author

DIsha

Content Editor

Related News