ਕਸ਼ਮੀਰ ''ਚ ਗ਼ਰੀਬ ਬੱਚਿਆਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਕਰਵਾ ਰਹੀ ਹੈ ਫ਼ੌਜ, ਇਹ ਹੈ ਵਜ੍ਹਾ

Saturday, Jan 09, 2021 - 01:31 PM (IST)

ਕਸ਼ਮੀਰ ''ਚ ਗ਼ਰੀਬ ਬੱਚਿਆਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਕਰਵਾ ਰਹੀ ਹੈ ਫ਼ੌਜ, ਇਹ ਹੈ ਵਜ੍ਹਾ

ਜੰਮੂ- ਭਾਰਤੀ ਫ਼ੌਜ ਉੱਤਰੀ ਕਸ਼ਮੀਰ 'ਚ ਗਰੀਬ ਬੱਚਿਆਂ ਲਈ ਟਿਊਸ਼ਨ ਕਲਾਸਾਂ ਦਾ ਇੰਤਜ਼ਾਮ ਕਰਨ 'ਚ ਜੁਟੀ ਹੈ। ਫ਼ੌਜ ਨੇ ਬਾਰਾਮੂਲਾ ਦੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਸਰਕਾਰੀ ਸਕੂਲ 'ਚ ਪੜ੍ਹਾਈ ਦੀ ਵਿਵਸਥਾ ਕੀਤੀ ਹੈ। ਇਹ ਟਿਊਸ਼ਨ ਕਲਾਸਾਂ ਸੋਪੋਰ ਦੇ ਟਾਰਜੂ ਇਲਾਕੇ ਦੇ ਗਵਰਨਮੈਂਟ ਮਿਡਿਲ ਸਕੂਲ 'ਚ ਲਾਈਆਂ ਜਾ ਰਹੀਆਂ ਹਨ। ਦਰਅਸਲ ਤਾਲਾਬੰਦੀ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ। ਬੋਰਡ ਪ੍ਰੀਖਿਆ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਇਸੇ ਨੁਕਸਾਨ ਦੀ ਭਰਪਾਈ ਲਈ ਫ਼ੌਜ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ 

50 ਬੱਚੇ ਟਿਊਸ਼ਨ ਕਲਾਸ 'ਚ ਲੈ ਰਹੇ ਹਨ ਹਿੱਸਾ
ਨੇੜੇ-ਤੇੜੇ ਦੇ ਪਿੰਡਾਂ ਦੇ ਕਰੀਬ 50 ਬੱਚੇ ਟਿਊਸ਼ਨ ਕਲਾਸ 'ਚ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚ 30 ਮੁੰਡੇ ਅਤੇ 20 ਕੁੜੀਆਂ ਸ਼ਾਮਲ ਹਨ। ਇੱਥੇ ਹਿੱਸਾ ਲੈ ਰਹੇ ਵਿਦਿਆਰਥੀ ਨੇਲੋਫ਼ਰ ਰਾਸ਼ਿਦ ਨੇ ਦੱਸਿਆ ਕਿ ਅਸੀਂ ਭਾਰਤੀ ਫ਼ੌਜ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਮੁਫ਼ਤ 'ਚ ਪੜ੍ਹਾਈ ਕਰਵਾਉਣ ਬਾਰੇ ਸੋਚਿਆ।

ਇਹ ਵੀ ਪੜ੍ਹੋ : ਬੇਨਤੀਜਾ ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਜ ਦੀ ਬੈਠਕ, 15 ਜਨਵਰੀ ਨੂੰ ਹੋ ਸਕਦੀ ਹੈ ਅਗਲੀ ਮੀਟਿੰਗ

ਅਧਿਆਪਕਾਂ ਲਈ ਰੁਜ਼ਗਾਰ ਦੇ ਰਸਤੇ ਖੁੱਲ੍ਹੇ
ਫ਼ੌਜ ਵਲੋਂ ਲਾਈਆਂ ਜਾ ਰਹੀਆਂ ਟਿਊਸ਼ਨ ਕਲਾਸਾਂ 'ਚ 5 ਲੋਕਲ ਅਧਿਆਪਕਾਂ ਨੂੰ ਬੁਲਾਇਆ ਜਾ ਰਿਹਾ ਹੈ। ਇਸ 'ਚ ਅੰਗਰੇਜ਼ੀ, ਸੋਸ਼ਲ ਸਾਇੰਸ, ਮੈਥੇਮੈਟਿਕਸ, ਸਾਇੰਸ ਅਤੇ ਉਰਦੂ ਦੇ ਵਿਸ਼ੇ ਪੜ੍ਹਾਏ ਜਾ ਰਹੇ ਹਨ। ਇੱਥੇ ਪੜ੍ਹਾਉਣ ਆ ਰਹੇ ਇਕ ਅਧਿਆਪਕ ਹਿਲਾਲ ਅਹਿਮਦ ਨੇ ਦੱਸਿਆ ਕਿ ਮੈਂ ਇੱਥੇ ਉਰਦੂ ਪੜ੍ਹਾਉਂਦਾ ਹਾਂ। ਬੱਚਿਆਂ ਨੂੰ ਮੁਫ਼ਤ 'ਚ ਪੜ੍ਹਾਉਣ ਨਾਲ ਸਾਡੇ ਲਈ ਵੀ ਰੁਜ਼ਗਾਰ ਦੇ ਰਸਤੇ ਖੁੱਲ੍ਹੇ ਹਨ। 

ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਹੋ ਰਿਹੈ ਪਾਲਣ
2 ਮਹੀਨਿਆਂ ਦੀ ਟਿਊਸ਼ਨ ਕਲਾਸਾਂ ਦੌਰਾਨ ਹਰ 15 ਦਿਨ 'ਚ ਟੈਸਟ ਲਏ ਜਾਣਗੇ। ਇਸ ਤੋਂ ਬਾਅਦ ਟਿਊਸ਼ਨ ਕਲਾਸਾਂ ਖ਼ਤਮ ਹੋਣ ਤੋਂ ਪਹਿਲਾਂ ਫ਼ਾਈਨਲ ਟੈਸਟ ਹੋਵੇਗਾ। ਵਿਦਿਆਰਥੀਆਂ ਲਈ ਮੁਫ਼ਤ ਸਟੇਸ਼ਨਰੀ ਆਈਟਮ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੌਰਾਨ ਕੋਰੋਨਾ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕਿਸਾਨ ਮੋਰਚਾ: ਨਵੇਂ ਸਾਲ ਤੋਂ ਬਾਅਦ ਸੜਕਾਂ 'ਤੇ ਲੰਘੇਗੀ ਕਿਸਾਨਾਂ ਦੀ ਲੋਹੜੀ ਅਤੇ ਮਾਘੀ

ਲੋਕਾਂ ਅਤੇ ਜਵਾਨ ਵਿਚਾਲੇ ਰਿਸ਼ਤੇ ਮਜ਼ਬੂਤ ਕਰਨ ਦੀ ਕਵਾਇਦ
ਇਹ ਪਹਿਲ ਅਪਲੋਨਾ ਰਾਸ਼ਟਰੀ ਰਾਈਫ਼ਲ ਬਟਾਲੀਅਨ ਦੇ ਨਿੰਗਲੀ ਆਰਮੀ ਕੈਂਪ ਵਲੋਂ ਕੀਤੀ ਗਈ ਹੈ। ਇਸ ਦਾ ਮਕਸਦ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ ਲੋਕਾਂ ਅਤੇ ਜਵਾਨ ਦਰਮਿਆਨ ਰਿਸ਼ਤੇ ਮਜ਼ਬੂਤ ਕਰਨਾ ਵੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News