ਕਸ਼ਮੀਰ 'ਚ ਟਮਾਟਰਾਂ ਦੀ ਹੋਵੇਗੀ ਬੰਪਰ ਪੈਦਾਵਾਰ, ਦਰਾਮਦ ਕੀਤੇ ਗਏ ਬੀਜਾਂ ਨਾਲ ਹੋਵੇਗਾ ਲਾਭ

Thursday, Aug 20, 2020 - 03:07 PM (IST)

ਕਸ਼ਮੀਰ 'ਚ ਟਮਾਟਰਾਂ ਦੀ ਹੋਵੇਗੀ ਬੰਪਰ ਪੈਦਾਵਾਰ, ਦਰਾਮਦ ਕੀਤੇ ਗਏ ਬੀਜਾਂ ਨਾਲ ਹੋਵੇਗਾ ਲਾਭ

ਸ਼੍ਰੀਨਗਰ— ਟਮਾਟਰਾਂ ਦੀ ਪੈਦਾਵਾਰ ਲਈ ਦਰਾਮਦ ਕੀਤੇ ਗਏ ਬੀਜਾਂ ਤੋਂ ਕਸ਼ਮੀਰ ਘਾਟੀ 'ਚ ਵਾਧਾ ਹੋਵੇਗਾ। ਦਰਅਸਲ ਦਰਾਮਦ ਕੀਤੇ ਗਏ ਬੀਜ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ (ਐੱਸ. ਕੇ. ਯੂ. ਏ. ਐੱਸ. ਟੀ.) ਦੇ ਵਿਗਿਆਨੀਆਂ ਵਲੋਂ ਟਮਾਟਰ ਦੇ ਉਤਪਾਦਨ ਨੂੰ ਵਧਾਉਣ ਦੇ ਉਦੇਸ਼ ਨਾਲ ਲਿਆਂਦੇ ਗਏ ਹਨ।

ਮੌਜੂਦ ਸਮੇਂ ਵਿਚ ਸੰਯੁਕਤ ਰਾਜ ਅਮਰੀਕਾ, ਪੋਲੈਂਡ, ਪੇਰੂ, ਬੁਲਗਾਰੀਆ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲਿਆਂਦੇ ਗਏ ਟਮਾਟਰਾਂ ਦੀਆਂ 122 ਕਿਸਮਾਂ ਯੂਨੀਵਰਸਿਟੀ ਦੇ ਉੱਚ ਤਕਨੀਕੀ ਪੋਲੀ ਹਾਊਸਾਂ 'ਚ ਵੀ ਉਪਲੱਬਧ ਹਨ, ਜਿੱਥੇ ਵਿਗਿਆਨੀ ਪਲਾਜ਼ਮਾ ਦੇ ਆਦਾਨ-ਪ੍ਰਦਾਨ ਲਈ ਵੱਖ-ਵੱਖ ਪ੍ਰਯੋਗ ਕਰਦੇ ਹਨ। ਐੱਸ. ਕੇ. ਯੂ. ਏ. ਐੱਸ. ਟੀ. ਦੇ ਸਹਾਇਕ ਪ੍ਰੋਫੈਸਰ-ਸਹਿ ਵਿਗਿਆਨੀ ਰਿਜ਼ਵਾਨ ਰਾਸ਼ਿਦ ਨੇ ਕਿਹਾ ਕਿ ਟਮਾਟਰ ਦੇ ਬੂਟੇ ਸਥਾਨਕ ਕਿਸਮਾਂ ਤੋਂ ਵੱਖ ਹਨ ਅਤੇ ਵੱਡੀ ਗਿਣਤੀ ਵਿਚ ਹੋਰ ਫ਼ਸਲਾਂ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਦੀ ਭਾਰਤੀ ਖੇਤੀਬਾੜੀ ਖੋਜ ਪਰੀਸ਼ਦ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਵੀ ਧਨ ਮਿਲਦਾ ਹੈ।

ਇਕ ਖੋਜ ਸਕਾਲਰ ਹਰੀਸ਼ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਇਨ੍ਹਾਂ ਨਵੇਂ ਵਿਕਸਿਤ ਹਾਈਬ੍ਰਿਡਾਂ ਅਤੇ ਉਨ੍ਹਾਂ ਦੇ ਆਕਾਰ ਵਰਗੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ 'ਤੇ ਲੈਬ ਸਕ੍ਰੀਨਿੰਗ ਅਤੇ ਅਣੂ ਕਾਰਜ ਵੀ ਕਰ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਐੱਸ. ਕੇ. ਯੂ. ਏ. ਐੱਸ. ਟੀ. ਟਮਾਟਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਉਹ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਤੱਕ ਆਫ਼ ਸੀਜ਼ਨ 'ਚ ਉਤਪਾਦਤ ਕਰ ਸਕਣਗੇ। ਇਕ ਵਿਦਿਆਰਥੀ ਨੇ ਕਿਹਾ ਕਿ ਕਸ਼ਮੀਰ 'ਚ ਟਮਾਟਰਾਂ ਦੀ ਭਾਰੀ ਮੰਗ ਹੈ। ਨਵੇਂ ਵਿਕਸਿਤ ਹਾਈਬ੍ਰਿਡ ਟਮਾਟਰਾਂ ਦੀ ਗੁਣਵੱਤਾ ਅਤੇ ਮਾਤਰਾ ਨੂੰ ਵਧਾਉਣ 'ਚ ਮਦਦ ਕਰਨਗੇ। ਬੀਜ ਦੀਆਂ ਕਿਸਮਾਂ ਟਮਾਟਰਾਂ ਦੇ ਝਾੜ 'ਚ ਸੁਧਾਰ ਕਰਨ 'ਚ ਮਦਦ ਕਰੇਗੀ, ਜਿਸ ਦਾ ਸਕਾਰਾਤਮਕ ਅਸਰ ਪਵੇਗਾ।


author

Tanu

Content Editor

Related News