ਕਸ਼ਮੀਰ ’ਚ ਪਾਬੰਦੀਆਂ ਲਗਾਤਾਰ ਹਟਾਈਆਂ ਜਾ ਰਹੀਆਂ ਹਨ : ਜਾਵਡੇਕਰ

08/30/2019 5:40:18 PM

ਕੋਚੀ— ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਸ਼ਮੀਰ ਘਾਟੀ ’ਚ ਪਾਬੰਦੀਆਂ ਹਰ ਰੋਜ਼ ਲਗਾਤਾਰ ਹਟਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ‘ਪੂਰਨ ਆਮ ਨਵੇਂ ਕਸ਼ਮੀਰ’ ਦਾ ਵਾਅਦਾ ਵੀ ਕਾਤੀ। ਉਨ੍ਹਾਂ ਨੇ ਕਸ਼ਮੀਰ ਦੀ ਸਥਿਤੀ ’ਤੇ ‘ਫਰਜ਼ੀ ਖਬਰਾਂ’ ਪ੍ਰਸਾਰਿਤ ਕਰਨ ਨੂੰ ਲੈ ਕੇ ਕੁਝ ਕੌਮਾਂਤਰੀ ਮੀਡੀਆ ਸੰਗਠਨਾਂ ਦੀ ਆਲੋਚਨਾ ਵੀ ਕੀਤੀ ਅਤੇ ਕਿਹਾ ਕਿ ਉਹ ਰੋਜ਼ਾਨਾ ਬੇਨਕਾਬ ਹੋ ਰਹੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਇੱਥੇ ਮਲਯਾਲਾ ਮਨੋਰਮਾ ਨਿਊਜ਼ ਕਾਨਕਲੇਵ ’ਚ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਘਾਟੀ ’ਚ ਮੀਡੀਆ ਬਲੈਕਆਊਟ ਹੈ। ਉਨ੍ਹਾਂ ਨੇ ਕਿਹਾ ਕਿ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਦੇ ਪ੍ਰਤੀਨਿਧੀ ਖੇਤਰ ’ਚ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀ ਅਖਬਾਰ ਸਾਰੀਆਂ ਭਾਸ਼ਾਵਾਂ ’ਚ ਰੋਜ਼ ਪ੍ਰਕਾਸ਼ਿਤ ਹੋ ਰਹੇ ਹਨ ਅਤੇ ਸ਼੍ਰੀਨਗਰ ਰੇਡੀਓ ਅਤੇ ਖਬਰੀਆ ਚੈਨਲ ਲੋਕਾਂ ਤੱਕ ਪਹੁੰਚ ਰਹੇ ਹਨ।

ਜਾਵਡੇਕਰ 5 ਅਗਸਤ ਤੋਂ ਕਸ਼ਮੀਰ ’ਚ ਕਥਿਤ ਮੀਡੀਆ ਬਲੈਕਆਊਟ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। 5 ਅਗਸਤ ਨੂੰ ਕੇਂਦਰ ਨੇ ਧਾਰਾ-370 ਦੇ ਅਧੀਨ ਜੰਮੂ-ਕਸ਼ਮੀਰ ਨੂੰ ਪ੍ਰਾਪਤ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰ ਕੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ ਸੀ। ਕੇਂਦਰੀ ਮੰਤਰੀ ਨੇ ਕਿਹਾ,‘‘ਪਾਬੰਦੀਆਂ ਦਾ ਇਕ ਦੌਰ ਸੀ। ਹੁਣ ਇਹ ਪਾਬੰਦੀਆਂ ਰੋਜ਼ਾਨਾ ਲਗਾਤਾਰ ਹਟਾਈਆਂ ਜਾ ਰਹੀਆਂ ਹਨ ਅਤੇ ਤੁਸੀਂ ਪੂਰਨ ਨਵਾਂ ਕਸ਼ਮੀਰ ਅਤੇ ਨਵਾਂ ਭਾਰਤ ਪਾਓਗੇ।’’ ਉਨ੍ਹਾਂ ਨੇ ਕਿਹਾ,‘‘ਜਿੱਥੇ ਤੱਕ ਮੀਡੀਆ ਦੀ ਗੱਲ ਹੈ ਤਾਂ ਕਈ ਚੈਨਲ ਰੋਜ਼ਾਨਾ ਚੀਜ਼ਾਂ ਨੂੰ ਬੇਨਕਾਬ ਕਰ ਰਹੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਕ ਪ੍ਰਸਿੱਧ ਵਿਦੇਸ਼ੀ ਟੀ.ਵੀ. ਚੈਨਲ ਨੇ 10 ਹਜ਼ਾਰ ਲੋਕਾਂ ਦਾ ਪ੍ਰਦਰਸ਼ਨ ਦਿਖਾਇਆ। ਤੱਤ ਇਹ ਸੀ ਪਹਿਲਾਂ ਇਹ ਕਰਾਚੀ ਦਾ ਇਕ ਪ੍ਰਦਰਸ਼ਨ ਸੀ ਅਤੇ ਦੂਜਾ ਇਹ ਚਾਰ ਸਾਲ ਪਹਿਲਾਂ ਦਾ ਪ੍ਰਦਰਸ਼ਨ ਸੀ।’’ ਮੰਤਰੀ ਨੇ ਕਿਹਾ ਕਿ ਇਹ ਚੈਨਲ ਹੁਣ ਬੇਨਕਾਬ ਹੋ ਗਏ ਹਨ ਅਤੇ ਉਹ ਅਜਿਹੇ ਪੋਸਟ ਤੇ ਖਬਰਾਂ ਤੋਂ ਬਚ ਰਹੇ ਹਨ।


DIsha

Content Editor

Related News