ਅਭੈ-ਵੇਲਾਵਨ ਨੂੰ ਏਸ਼ੀਅਨ ਡਬਲਜ਼ ਸਕੁਐਸ਼ ''ਚ ਚੋਟੀ ਦਾ ਦਰਜਾ ਪ੍ਰਾਪਤ

Wednesday, Jul 03, 2024 - 02:26 PM (IST)

ਅਭੈ-ਵੇਲਾਵਨ ਨੂੰ ਏਸ਼ੀਅਨ ਡਬਲਜ਼ ਸਕੁਐਸ਼ ''ਚ ਚੋਟੀ ਦਾ ਦਰਜਾ ਪ੍ਰਾਪਤ

ਜੋਹਰ (ਮਲੇਸ਼ੀਆ)- ਅਭੈ ਸਿੰਘ ਅਤੇ ਵੇਲਾਵਨ ਸੇਂਥਿਲਕੁਮਾਰ ਦੀ ਭਾਰਤੀ ਜੋੜੀ ਨੂੰ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਵਿਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਅਭੈ ਮਿਕਸਡ ਡਬਲਜ਼ ਵਿੱਚ ਅਨੁਭਵੀ ਜੋਸ਼ਨਾ ਚਿਨੱਪਾ ਨਾਲ ਖੇਡੇਗਾ। ਇਹ ਜੋੜੀ 15 ਟੀਮਾਂ ਵਿੱਚੋਂ ਤੀਜਾ ਦਰਜਾ ਪ੍ਰਾਪਤ ਹੈ।

ਰਤਿਕਾ ਸੁਥਾਨਥਿਰ ਸੀਲਨ ਅਤੇ ਪੂਜਾ ਆਰਤੀ ਆਰ ਦੀ ਮਹਿਲਾ ਡਬਲਜ਼ ਜੋੜੀ ਨੂੰ ਪੰਜਵਾਂ ਦਰਜਾ ਦਿੱਤਾ ਗਿਆ ਹੈ। ਦੋਵੇਂ ਜੋੜੀਆਂ ਨੇ ਇਸ ਸਾਲ ਕੌਮੀ ਚੈਂਪੀਅਨਸ਼ਿਪ ਜਿੱਤੀ ਸੀ, ਜੋ 17 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਸੀ।


author

Aarti dhillon

Content Editor

Related News