ਸ਼ੇਰਪੁਰ ਵਿਚ ਇਕ ਹਫਤੇ ਤੋਂ ਲਗਾਤਾਰ ਜਾਰੀ ਹੈ ਕਬਜ਼ੇ ਹਟਾਉਣ ਦੀ ਡਰਾਈਵ, ਰੇਹੜੀਆਂ ਸ਼ਿਫਟ ਕਰਨ ਦੀ ਤਿਆਰੀ

07/03/2024 3:19:12 PM

ਲੁਧਿਆਣਾ (ਹਿਤੇਸ਼)– ਨਗਰ ਨਿਗਮ ਵੱਲੋਂ ਸ਼ੇਰਪੁਰ ਵਿਚ 100 ਫੁੱਟ ਰੋਡ ’ਤੇ ਆਰਤੀ ਸਟੀਲ ਰੋਡ ’ਤੇ ਲੱਗਣ ਵਾਲੀ ਸਬਜ਼ੀ ਮੰਡੀ ਦੇ ਇਲਾਵਾ ਦੁਕਾਨਦਾਰਾਂ ਵਲੋਂ ਕਈ ਫੁਟ ਬਾਹਰ ਤੱਕ ਸੜਕ ਦੀ ਜਗ੍ਹਾ ’ਤੇ ਕੀਤੇ ਗਏ ਕਬਜ਼ੇ ਹਟਾਉਣ ਦੇ ਲਈ ਜੋ ਡਰਾਈਵ ਸ਼ੁਰੂ ਕੀਤੀ ਗਈ ਹੈ, ਉਹ ਇਕ ਹਫਤੇ ਤੋਂ ਲਗਾਤਾਰ ਜਾਰੀ ਹੈ। ਜਿਸ ਦੇ ਤਹਿਤ ਮੰਗਲਵਾਰ ਨੂੰ ਵੀ ਤਹਿਬਾਜ਼ਾਰੀ ਬਰਾਂਚ ਦੀ ਟੀਮ ਵੱਲੋਂ ਸਬਜ਼ੀ ਮੰਡੀ ਨਹੀਂ ਲੱਗਣ ਦਿੱਤੀ ਗਈ ਅਤੇ ਦੁਕਾਨਦਾਰਾਂ ਦੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਸਰਕਾਰ ਨੇ ਜਾਰੀ ਕੀਤਾ 30 ਕਰੋੜ ਦਾ ਪੈਂਡਿੰਗ GST ਸ਼ੇਅਰ, ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖ਼ਾਹ ਮਿਲਣ ਦਾ ਰਸਤਾ ਸਾਫ

ਇਸ ਸਬੰਧ ਵਿਚ ਜ਼ੋਨ ਬੀ ਦੇ ਅਧਿਕਾਰੀਆਂ ਦੇ ਨਾਲ ਹੋਈ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਮੀਟਿੰਗ ਦੇ ਦੌਰਾਨ ਵੀ ਚਰਚਾ ਕੀਤੀ ਗਈ। ਜਿਥੇ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਟਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਸਬਜ਼ੀ ਮੰਡੀ ਨਹੀਂ ਲਗਣ ਦੇ ਲਈ ਟੀਮ ਨੇ ਪੱਕੇ ਤੌਰ ’ਤੇ ਡੇਰਾ ਲਗਾਇਆ ਹੋਇਆ ਹੈ ਅਤੇ ਦੁਕਾਨਦਾਰਾਂ ਦੇ ਕਬਜ਼ੇ ਹਟਾਉਣ ਦੇ ਨਾਲ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਵਿਧਾਇਕ ਛੀਨਾ ਵੱਲੋਂ ਇਲਾਕੇ ਵਿਚ ਕੰਮ ਕਰ ਰਹੇ ਰੇਹੜੀ ਵਾਲਿਆਂ ਨੂੰ ਸ਼ਿਫਟ ਕਰਨ ਦੇ ਲਈ ਨਜਦੀਕ ਹੀ ਵੈਡਿੰਗ ਜ਼ੋਨ ਦੇ ਰੂਪ ਵਿਚ ਜਗ੍ਹਾ ਦੀ ਮਾਰਕਿੰਗ ਕਰਨ ਦੇ ਲਈ ਬੋਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News