ਪ੍ਰੀ-ਪੋਲ ਸਰਵੇ ਦਾ ਅਨੁਮਾਨ, ਬ੍ਰਿਟੇਨ ਦੀਆਂ ਚੋਣਾਂ ''ਚ ਲੇਬਰ ਪਾਰਟੀ ਹੋਵੇਗੀ ਸ਼ਾਨਦਾਰ ਜਿੱਤ
Wednesday, Jul 03, 2024 - 03:15 PM (IST)
ਲੰਡਨ (ਏਜੰਸੀ)- ਬ੍ਰਿਟੇਨ ਦੀ ਲੇਬਰ ਪਾਰਟੀ ਵੀਰਵਾਰ ਨੂੰ ਸੰਸਦ ਦੀਆਂ ਕੁੱਲ 650 ਸੀਟਾਂ 'ਚੋਂ 484 ਸੀਟਾਂ ਜਿੱਤ ਕੇ 2024 ਦੀਆਂ ਆਮ ਚੋਣਾਂ 'ਚ ਜਿੱਤ ਦਰਜ ਕਰਨ ਜਾ ਰਹੀ ਹੈ। ਇਹ ਅਨੁਮਾਨ ਇਕ ਪ੍ਰੀ-ਪੋਲ ਕੰਪਨੀ ਸਰਵੇਸ਼ਨ ਨੇ ਲਗਾਇਆ ਹੈ। ਸਰਵੇ ਅਨੁਸਾਰ, ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੁਨਕ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕਰਨ ਜਾ ਰਹੇ ਹਨ। ਪਿਛਲੇ 14 ਸਾਲਾਂ ਤੋਂ ਸੱਤਾ 'ਚ ਕਾਬਿਜ਼ ਕੰਜ਼ਰਵੇਟਿਵ ਪਾਰਟੀ ਨੂੰ 64 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦੋਂ ਕਿ ਡੇਮੋਕ੍ਰੇਟਸ ਨੂੰ 61 ਸੀਟਾਂ ਮਿਲਣ ਦੀ ਸੰਭਾਵਨਾ ਹੈ।
1997 'ਚ ਟੋਨੀ ਬਲੇਅਰ ਦੀ ਅਗਵਾਈ 'ਚ ਲੇਬਰ ਪਾਰਟੀ ਨੇ 418 ਸੀਟਾਂ ਜਿੱਤੀਆਂ ਸਨ। ਰਿਸਰਚ ਕੰਪਨੀ ਅਨੁਸਾਰ, ਰਿਫਾਰਮ ਪਾਰਟੀ ਨੂੰ 7 ਸੀਟਾਂ ਮਿਲਣ ਦਾ ਅਨੁਮਾਨ ਹੈ। ਕੰਜ਼ਰਵੇਟਿਵ ਅਤੇ ਲਿਬਰਲ ਡੈਮੋਕ੍ਰੇਟਸ ਵਿਚਾਲੇ ਅਧਿਕਾਰਤ ਵਿਰੋਧੀ ਧਿਰ ਬਣਾਉਣ ਲਈ ਸਖ਼ਤ ਟੱਕਰ ਹੈ। ਕੰਪਨੀ ਨੇ ਕਿਹਾ,''ਲੇਬਰ ਪਾਰਟੀ ਸਕਾਟਲੈਂਡ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਸਕਾਟਿਸ਼ ਨੈਸ਼ਨਲ ਪਾਰਟੀ (ਐੱਸ.ਐੱਨ.ਪੀ.) ਨੂੰ ਵਿਸਥਾਪਿਤ ਕਰਨ ਲਈ ਤਿਆਰ ਹੈ।'' ਕੰਪਨੀ ਨੇ ਜ਼ਿਕਰ ਕੀਤਾ ਕਿ ਸਰਵੇਖਣ ਅਨੁਮਾਨ ਮਲਟੀਲੇਵਲ ਰਿਗ੍ਰੇਸ਼ਨ ਅਤੇ ਪੋਸਟ-ਸਟ੍ਰੇਟਿਫਿਕੇਸ਼ਨ (ਐੱਮ.ਆਰ.ਪੀ.) ਮਾਡਲ 'ਤੇ ਆਧਾਰਤ ਹਨ, ਜੋ ਸੀਟ-ਪੱਧਰੀ ਭਵਿੱਖਬਾਣੀ ਲਗਾਉਣ ਲਈ 30,000 ਤੋਂ ਵੱਧ ਉੱਤਰਦਾਤਾਵਾਂ ਦੇ ਡਾਟਾ ਦੀ ਵਰਤੋਂ ਕਰਦਾ ਹੈ। ਚੋਣਾਂ ਕਰਵਾਉਣ ਲਈ 25 ਜਨਵਰੀ ਤੱਕ ਦਾ ਸਮਾਂ ਹੋਣ ਦੇ ਬਾਵਜੂਦ, ਪੀ.ਐੱਮ. ਰਿਸ਼ੀ ਸੁਨਕ ਨੇ 22 ਮਈ ਨੂੰ ਐਲਾਨ ਕੀਤਾ ਕਿ ਯੂ.ਕੇ. 'ਚ 4 ਜੁਲਾਈ ਨੂੰ ਚੋਣਾਂ ਹੋਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e