ਕਸ਼ਮੀਰ ''ਚ ਇਕ ਸਾਲ ''ਚ ਅੱਤਵਾਦੀਆਂ ਦੇ 6 ਚੋਟੀ ਦੇ ਕਮਾਂਡਰ ਢੇਰ

08/14/2017 4:22:15 PM

ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਅੱਤਵਾਦੀਆਂ ਖਿਲਾਫ ਅਭਿਆਨ ਨੂੰ ਤੇਜ਼ ਕਰਦੇ ਹੋਏ ਸੈਨਾ ਅਤੇ ਹੋਰ ਸੁਰੱਖਿਆ ਫੌਜਾਂ ਨੇ ਪਿਛਲੇ ਇਕ ਸਾਲ ਦੌਰਾਨ ਅੱਤਵਾਦੀਆਂ ਦੇ 6 ਚੋਟੀ ਦੇ ਕਮਾਂਡਰਾਂ ਨੂੰ ਢੇਰ ਕਰ ਦਿੱਤਾ ਹੈ। ਸ਼ੌਪੀਆਂ ਜ਼ਿਲੇ 'ਚ ਸੁਰੱਖਿਆ ਫੌਜਾਂ ਨੇ ਮੁਠਭੇੜ 'ਚ ਹਿਜਬੁਲ ਕਮਾਂਡਰ ਯਾਸੀਨ ਇਤੂ ਨੂੰ ਮਾਰ ਦਿੱਤਾ। ਯਾਸੀਨ ਦੇ ਨਾਲ ਮਾਰੇ ਜਾਣ ਵਾਲਾ ਇਕ ਅੱਤਵਾਦੀ ਉਮਰ ਪੁਲਵਾਮਾ 'ਚ ਸਥਿਤ ਇਸਲਾਮਿਕ ਯੂਨੀਵਰਸਿਟੀ 'ਚ ਐਮ.ਟੇਕ ਦਾ ਵਿਦਿਆਰਥੀ ਸੀ ਅਤੇ ਪਿਛਲੇ ਸਾਲ ਹੀ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਇਆ ਸੀ। ਯਾਸੀਨ ਸਮੇਤ ਭਾਰਤੀ ਸੈਨਾ ਦੇ ਬਹਾਦਰ ਸੈਨਿਕਾਂ ਨੇ ਪਿਛਲੇ ਡੇਢ ਸਾਲ 'ਚ ਲਸ਼ਕਰ-ਏ-ਤੋਇਬਾ ਅਤੇ ਹਿਜਬੁਲ ਮੁਜਾਹਿੱਦੀਨ ਦੇ ਛੇ ਵੱਡੇ ਕਮਾਂਡਰਾਂ ਨੂੰ ਢੇਰ ਕੀਤਾ।
ਯਾਸੀਨ ਬਡਗਾਮ ਜ਼ਿਲੇ ਦੇ ਚਾਡੂਰਾ ਦਾ ਰਹਿਣ ਵਾਲਾ ਸੀ। ਉਹ ਸਾਲ 1997 'ਚ ਅੱਤਵਾਦੀ ਬਣਿਆ ਸੀ। ਯਾਸੀਨ  ਹਿਜਬੁਲ ਮੁਜਾਹਿੱਦੀਨ ਦਾ ਚੀਫ ਆਪਰੇਸ਼ਨਲ ਕਮਾਂਡਰ ਸੀ। ਯਾਸੀਨ ਨੂੰ ਅੱਤਵਾਦੀ ਬੁਰਹਾਨ ਵਾਨੀ ਦਾ ਕਰੀਬੀ ਮੰਨਿਆ ਜਾਂਦਾ ਹੈ। ਬੁਰਹਾਨ ਅਤੇ ਜਾਕਿਰ ਮੂਸਾ ਦੇ ਬਾਅਦ ਯਾਸੀਨ ਘਾਟੀ 'ਚ ਹਿਜਬੁਲ ਦੀ ਅੱਤਵਾਦੀ ਕਾਰਵਾਈਆਂ ਦੀ ਅਗਵਾਈ ਕਰ ਰਿਹਾ ਸੀ। ਅੱਤਵਾਦੀ ਜਾਕਿਰ ਮੂਸਾ ਦੇ ਅਲਕਾਇਦਾ 'ਚ ਸ਼ਾਮਲ ਹੋ ਜਾਣ ਦੇ ਬਾਅਦ ਹਿਜਬੁਲ ਮੁਖੀਆ ਸਲਾਉੱਦੀਨ ਨੇ ਉਸ ਦੀ ਜਗ੍ਹਾ ਯਾਸੀਨ ਨੂੰ ਕਮਾਂਡਰ ਬਣਾਇਆ ਸੀ। 
ਇਸੀ ਮਹੀਨੇ ਦੀ 1 ਤਾਰੀਕ ਨੂੰ ਸੁਰੱਖਿਆ ਫੌਜਾਂ ਨੇ ਪੁਲਵਾਮਾ 'ਚ ਕਾਕਾਪੁਰਾ ਦੇ ਹਾਕਰੀਪੁਰਾ 'ਚ ਮੁਠਭੇੜ 'ਚ ਦੁਜਾਨਾ ਅਤੇ ਉਸ ਦੇ ਸਾਥੀ ਨੂੰ ਮਾਰ ਦਿੱਤਾ ਸੀ। ਅੱਤਵਾਦੀ ਅਬੁ ਕਾਸਿਮ ਦੀ ਮੌਤ ਦੇ ਬਾਅਦ ਅਬੁ ਦੁਜਾਨਾ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਅਬੁ ਕਾਸਿਮ ਜੰਮੂ ਕਸ਼ਮੀਰ 'ਚ ਅੱਤਵਾਦੀ ਸੰਗਠਨ ਲਸ਼ਕਰ ਦਾ ਟਾਪ ਕਮਾਂਡਰ ਸੀ। 
ਅਬੁ ਦੁਜਾਨਾ 'ਤੇ 15 ਲੱਖ ਦਾ ਇਨਾਮ ਸੀ। ਸੁਰੱਖਿਆ ਫੌਜਾਂ ਨੂੰ ਕਈ ਮਹੀਨਿਆਂ ਤੋਂ ਇਸ ਦੀ ਤਲਾਸ਼ ਸੀ। ਦੱਖਣੀ ਕਸ਼ਮੀਰ 'ਚ ਕਈ ਹਮਲਿਆਂ ਨੂੰ ਅੰਜਾਮ ਦੇ ਚੁੱਕੇ ਦੁਜਾਨਾ ਦਾ ਨਾਮ ਉਧਮਪੁਰ ਹਮਲੇ 'ਚ ਜਿਊਂਦਾ ਫੜੇ ਗਏ ਅੱਤਵਾਦੀ ਨਵੇਦ ਨੇ ਲਿਆ ਸੀ। ਦੁਜਾਨਾ ਪੀ.ਓ.ਕੇ ਦੇ ਗਿਲਗਿਟ ਬਾਲਟਿਸਤਾਨ ਦਾ ਰਹਿਣ ਵਾਲਾ ਹੈ।
ਇਸੀ ਸਾਲ 1 ਜੁਲਾਈ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਸ਼ਨੀਵਾਰ ਨੂੰ ਸੁਰੱਖਿਆ ਫੌਜਾਂ ਨੇ ਲਸ਼ਕਰ ਦੇ ਕਮਾਂਡਰ ਬਸ਼ੀਰ ਲਸ਼ਕਰੀ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਘਾਟੀ 'ਚ 6 ਪੁਲਸ ਕਰਮਚਾਰੀਆਂ ਦੇ ਕਤਲ ਪਿੱਛੇ ਲਸ਼ਕਰ ਦੇ ਇੰਨੀ ਅੱਤਵਾਦੀਆਂ ਦਾ ਹੱਥ ਸੀ। ਬਸ਼ੀਰ ਲਸ਼ਕਰੀ 1999 'ਚ ਪੀ.ਓ.ਕੇ ਪਾਰ ਕਰ ਗਿਆ ਸੀ। ਇਸ ਦੇ ਉਪਰ 10 ਲੱਖ ਰੁਪਏ ਦਾ ਇਨਾਮ ਵੀ ਸੀ। 
ਇਸੀ ਸਾਲ 16 ਜੂਨ ਨੂੰ ਜੰਮੂ ਕਸ਼ਮੀਰ 'ਚ ਕੁਲਗਾਮ ਦੇ ਅਰਵਾਨੀ 'ਚ ਸੁਰੱਖਿਆ ਫੌਜਾਂ ਨੇ ਸਾਝਾ ਆਪਰੇਸ਼ਾਨ 'ਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਨ੍ਹਾਂ ਅੱਤਵਾਦੀਆਂ 'ਚ ਜੁਨੈਦ ਮਟੂ ਵੀ ਸ਼ਾਮਲ ਹੈ। ਮਟੂ ਕੁਲਗਾਮ 'ਚ ਲਸ਼ਕਰ ਦਾ ਜ਼ਿਲਾ ਕਮਾਂਡਰ ਹੈ। ਮਟੂ ਦੇ ਸਿਰ 'ਤੇ 5 ਲੱਖ ਦਾ ਇਨਾਮ ਸੀ।
ਇਸੀ ਸਾਲ 27 ਮਈ ਨੂੰ ਦੱਖਣੀ ਕਸ਼ਮੀਰ 'ਚ ਪੁਲਵਾਮਾ ਜ਼ਿਲਾ ਦੇ ਤ੍ਰਾਲ 'ਚ ਮੁਠਭੇੜ ਦੌਰਾਨ ਭਾਰਤੀ ਸੈਨਾ ਨੇ ਹਿਜਬੁਲ ਮੁਜਾਹਿੱਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜਾਰ ਭੱਟ ਨੂੰ ਮਾਰ ਸੁੱਟਿਆ ਸੀ। ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਜਾਕਿਰ ਮੂਸਾ ਨੂੰ ਕਮਾਂਡਰ ਬਣਾਇਆ ਗਿਆ ਸੀ ਪਰ ਮੂਸਾ ਦੇ ਹਿਜਬੁਲ ਮੁਜਾਹਿੱਦੀਨ ਛੱਡਣ ਦੇ ਬਾਅਦ ਸਬਜਾਰ ਨੂੰ ਕਮਾਂਡਰ ਬਣਾਇਆ ਗਿਆ ਸੀ। ਬੁਰਹਾਨ ਦੇ ਬਹੁਤ ਕਰੀਬ ਸਬਜਾਰ ਦੱਖਣੀ ਕਸ਼ਮੀਰ 'ਚ ਬਹੁਤ ਸਰਗਰਮ ਸੀ। ਸਬਜਾਰ ਅਹਿਮਦ ਮਾਰੇ ਜਾ ਚੁੱਕੇ ਅੱਤਵਾਦੀ ਬੁਰਹਾਨ ਵਾਨੀ ਦਾ ਬਹੁਤ ਕਰੀਬੀ ਰਹਿ ਚੁੱਕਿਆ ਹੈ। ਉਹ ਬੁਰਹਾਨ ਵਾਨੀ ਦੇ ਬਚਪਨ ਦਾ ਦੋਸਤ ਹੈ। 
8 ਜੁਲਾਈ 2016 ਨੂੰ ਸੈਨਾ ਦੇ ਇਕ ਆਪਰੇਸ਼ਨ 'ਚ ਵਾਨੀ ਨੂੰ ਮਾਰ ਦਿੱਤਾ ਸੀ। ਬੁਰਹਾਨ ਵਾਨੀ ਮੁਜਫੱਰ ਵਾਨੀ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿੱਦੀਨ ਦਾ ਕਮਾਂਡਰ ਸੀ। ਵਾਨੀ ਕਸ਼ਮੀਰ 'ਚ ਤ੍ਰਾਲ 'ਚ ਪੂਰੇ ਪਰਿਵਾਰ ਨਾਲ ਰਹਿੰਦਾ ਸੀ। ਇਸ ਦੇ ਪਿਤਾ ਸਕੂਲ ਪ੍ਰਿੰਸੀਪਲ ਸਨ। ਵਾਨੀ 15 ਸਾਲ ਦੀ ਉਮਰ 'ਚ ਘਰ ਛੱਡ ਕੇ ਅੱਤਵਾਦੀ ਬਣ ਗਿਆ ਸੀ। ਵਾਨੀ ਦਾ ਵੱਡਾ ਭਰਾ ਖਾਲਿਦ ਮੁਜਫੱਰ ਵੀ ਕਥਿਤ ਤੌਰ 'ਤੇ ਅੱਤਵਾਦੀ ਸੀ ਜੋ ਪਿਛਲੇ ਸਾਲ ਸੁਰੱਖਿਆ ਫੌਜਾਂ ਦੇ ਹੱਥੋਂ ਮਾਰਿਆ ਗਿਆ ਸੀ।


Related News