ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ

Wednesday, Dec 14, 2022 - 12:32 PM (IST)

ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ

ਬਾਗਲਕੋਟ- ਕਰਨਾਟਕ ’ਚ ਦਿੱਲੀ ਦੇ ਸ਼ਰਧਾ ਕਤਲਕਾਂਡ ਵਰਗੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਰਨਾਟਕ ਦੇ ਬਾਗਲਕੋਟ ’ਚ ਇਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਤਾ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ 32 ਟੁਕੜੇ ਕਰ ਦਿੱਤੇ। ਫਿਰ ਉਸ ਨੇ ਟੁਕੜਿਆਂ ਨੂੰ ਖੁੱਲ੍ਹੇ ਬੋਰਵੈੱਲ ’ਚ ਸੁੱਟ ਦਿੱਤਾ। ਕਤਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਬੋਰਵੈੱਲ ਤੋਂ ਲਾਸ਼ ਦੇ ਅੰਗ ਬਰਾਮਦ ਹੋਏ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋਸ਼ਰਧਾ ਕਤਲਕਾਂਡ: ਆਫਤਾਬ ਦਾ ਹੈਰਾਨ ਕਰਦਾ ਬਿਆਨ- ਫਾਂਸੀ ਵੀ ਮਿਲੀ ਤਾਂ ਅਫ਼ਸੋਸ ਨਹੀਂ, ਜੰਨਤ ’ਚ ਹੂਰ ਮਿਲੇਗੀ

ਸ਼ਰਾਬ ਪੀਣ ਦਾ ਆਦੀ ਸੀ ਪਿਓ-

ਕਰਨਾਟਕ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਵਿਠਲਾ ਕੁਲਾਲੀ ਨੇ ਗੁੱਸੇ ’ਚ ਆਪਣੇ ਪਿਤਾ ਪਰਸ਼ੂਰਾਮ ਕੁਲਾਲੀ (53) ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਇਹ ਘਟਨਾ 6 ਦਸੰਬਰ ਨੂੰ ਕਰਨਾਟਕ ਦੇ ਬਾਗਲਕੋਟ ’ਚ ਵਾਪਰੀ ਹੈ।ਪੁਲਸ ਮੁਤਾਬਕ ਪਰਸ਼ੂਰਾਮ ਅਕਸਰ ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਆਪਣੇ ਦੋ ਬੇਟਿਆਂ ’ਚੋਂ ਛੋਟੇ ਵਿਠਲਾ ਨੂੰ ਗਾਲ੍ਹਾਂ ਕੱਢਦਾ ਸੀ। ਪਰਸ਼ੂਰਾਮ ਦੀ ਪਤਨੀ ਅਤੇ ਵੱਡਾ ਪੁੱਤਰ ਵੱਖ ਰਹਿੰਦੇ ਹਨ।

ਲਾਸ਼ ਦੇ ਟੁਕੜੇ ਬੋਰਵੈੱਲ ’ਚ ਸੁੱਟੇ-

ਕਤਲ ਤੋਂ ਬਾਅਦ ਵੀ ਜਦੋਂ 28 ਸਾਲਾ ਮੁਲਜ਼ਮ ਦਾ ਦਿਲ ਨਹੀਂ ਪਸੀਜਿਆ ਤਾਂ ਉਸ ਨੇ ਆਪਣੇ ਪਿਤਾ ਦੀ ਲਾਸ਼ ਦੇ 32 ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਇਕ ਖੁੱਲ੍ਹੇ ਬੋਰਵੈੱਲ ਵਿਚ ਸੁੱਟ ਦਿੱਤਾ। ਬੋਰਵੈੱਲ ’ਚ ਬਦਬੂ ਆਉਣ ਮਗਰੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਤਲ ’ਚ ਵਿਠਲਾ ਦੀ ਭੂਮਿਕਾ ’ਤੇ ਸ਼ੱਕ ਜਤਾਇਆ। ਵਿਠਲਾ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਪੁੱਛ-ਗਿੱਛ ਦੌਰਾਨ ਉਸ ਨੇ ਅਪਰਾਧ ਕਬੂਲ ਕਰ ਲਿਆ। 

ਇਹ ਵੀ ਪੜ੍ਹੋ- ‘ਉਹ ਮੇਰੇ ਟੁਕੜੇ-ਟੁਕੜੇ ਕਰ ਕੇ ਸੁੱਟ ਦੇਵੇਗਾ’, ਸ਼ਰਧਾ ਨੇ 2020 ’ਚ ਪ੍ਰੇਮੀ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ

ਗੁੱਸੇ ’ਚ ਆ ਕੇ ਕੀਤਾ ਪਿਓ ਦਾ ਕਤਲ

ਵਿਠਲਾ ਨੇ ਦੱਸਿਆ ਕਿ ਬੀਤੇ ਮੰਗਲਵਾਰ ਨੂੰ ਵਿਠਲਾ ਨੂੰ ਆਪਣੇ ਪਿਤਾ ਦੀਆਂ ਗਾਲ੍ਹਾਂ ਸੁਣਨ ਤੋਂ ਬਾਅਦ ਇੰਨਾ ਗੁੱਸਾ ਆਇਆ ਕਿ ਉਸ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਉਸ ਨੇ ਕਤਲ ਮਗਰੋਂ 32 ਟੁਕੜੇ ਕਰ ਦਿੱਤੇ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

ਕੀ ਹੈ ਸ਼ਰਧਾ ਕਤਲ ਕਾਂਡ-

ਦਿੱਲੀ ’ਚ ਸ਼ਰਧਾ ਨਾਂ ਦੀ ਕੁੜੀ ਦੇ ਕਤਲ ਮਗਰੋਂ ਦੋਸ਼ੀ ਨੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਜੰਗਲ ’ਚ ਸੁੱਟ ਦਿੱਤੇ ਸਨ। ਕਤਲ ਦਾ ਦੋਸ਼ੀ ਸ਼ਰਧਾ ਦਾ ਲਿਵ-ਇਨ-ਪਾਰਟਨਰ ਆਫਤਾਬ ਪੂਨਾਵਾਲਾ ਹੈ। ਦਿੱਲੀ ਪੁਲਸ ਮੁਤਾਬਕ ਦੋਸ਼ੀ ਆਫਤਾਬ ਨੇ ਬੀਤੇ ਮਈ ਮਹੀਨੇ ਆਪਸੀ ਝਗੜੇ ਮਗਰੋਂ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਦੋਸ਼ੀ ਨੇ ਕਤਲ ਮਗਰੋਂ 35 ਟੁਕੜੇ ਕਰ ਕੇ ਇਨ੍ਹਾਂ ਨੂੰ ਘਰ ਦੇ ਅੰਦਰ ਫਰਿੱਜ ’ਚ ਰੱਖਿਆ ਸੀ। ਫਿਰ ਲਾਸ਼ ਦੇ ਟੁਕੜਿਆਂ ਨੂੰ ਜੰਗਲ ’ਚ ਸੁੱਟ ਦਿੱਤਾ।  

ਇਹ ਵੀ ਪੜ੍ਹੋ- ਰਿਸ਼ਤਿਆਂ ਦੀ ਕਲੰਕ ਗਾਥਾ; 8 ਬੱਚਿਆਂ ਦਾ ਬਾਪ ਸੀ ‘ਅੰਜਨ ਦਾਸ’, ਮਾਂ-ਪੁੱਤ ਨੇ ਕਤਲ ਮਗਰੋਂ ਕੀਤੇ 10 ਟੁਕੜੇ


author

Tanu

Content Editor

Related News