2 ਸਾਲਾ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ, 16 ਫੁੱਟ ਡੂੰਘੇ ਬੋਰਵੈੱਲ ''ਚੋਂ ਸੁਰੱਖਿਅਤ ਕੱਢਿਆ ਬਾਹਰ

Thursday, Apr 04, 2024 - 08:00 PM (IST)

ਵਿਜਯਪੁਰਾ- ਕਰਨਾਟਕ ਦੇ ਵਿਜਯਾਪੁਰ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਾਚਯਾਨ ਪਿੰਡ 'ਚ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਸਖ਼ਤ ਮੁਸ਼ੱਕਤ ਮਗਰੋਂ ਸੁਰੱਖਿਅਤ ਬਚਾਅ ਲਿਆ ਗਿਆ। ਪੁਲਸ ਮੁਤਾਬਕ ਬਚਾਅ ਮੁਹਿੰਮ ਦੌਰਾਨ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਗਈ ਸੀ। ਬੋਰਵੈੱਲ ਦੇ ਅੰਦਰ 16 ਫੁੱਟ ਦੀ ਡੂੰਘਾਈ ਵਿਚ ਫਸੇ ਬੱਚੇ ਸਾਤਵਿਕ ਸਤੀਸ਼ ਮੁਜਾਗੋਂਡ ਨੂੰ ਸੁਰੱਖਿਅਤ ਬਾਹਰ ਕੱਢ ਕੇ ਲਿਆਉਂਦੇ ਹੋਏ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਨੂੰ ਤੁਰੰਤ ਇਕ ਮੈਡੀਕਲ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਤਾਇਨਾਤ ਐਂਬੂਲੈਂਸ ਵਿਚ ਲਿਜਾਇਆ ਗਿਆ। NDRF ਅਤੇ SDRF ਨੇ ਬਚਾਅ ਮੁਹਿੰਮ ਨੂੰ ਅੰਜ਼ਾਮ ਦਿੱਤਾ। 

ਇਹ ਵੀ ਪੜ੍ਹੋ- 16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲ ਦਾ ਬੱਚਾ; ਬਚਾਅ ਮੁਹਿੰਮ ਜਾਰੀ, ਲੋਕ ਕਰ ਰਹੇ ਅਰਦਾਸਾਂ

 

ਪੁਲਸ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਉਦੋਂ ਉਹ ਇਸ ਬੋਰਵੈੱਲ ਵਿਚ ਡਿੱਗ ਗਿਆ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸੇ ਨੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਪਾਈਪਲਾਈਨ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਗਈ ਤਾਂ ਜੋ ਬੱਚਾ ਸਾਹ ਲੈ ਸਕੇ। ਬੋਰਵੈੱਲ 'ਚ ਬੱਚਾ ਸਿਰ ਦੇ ਭਾਰ ਡਿੱਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਖੋਦਾਈ ਮਸ਼ੀਨ ਦਾ ਇਸਤੇਮਾਲ ਕਰ ਕੇ ਬੋਰਵੈੱਲ ਦੇ ਬਰਾਬਰ 21 ਫੁੱਟ ਡੂੰਘਾ ਟੋਇਆ ਪੁੱਟਿਆ ਗਿਆ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਬਚਾਅ ਮੁਹਿੰਮ ਬੁੱਧਵਾਰ ਸ਼ਾਮ ਤੋਂ ਸ਼ੁਰੂ ਕੀਤੀ ਗਈ। 

ਇਹ ਵੀ ਪੜ੍ਹੋ-  ਤਿਹਾੜ ਜੇਲ੍ਹ 'ਚ ਬੰਦ ਕੇਜਰੀਵਾਲ ਦਾ ਤੇਜ਼ੀ ਨਾਲ ਘੱਟ ਰਿਹੈ ਵਜ਼ਨ, ਚਿੰਤਾ 'ਚ ਡਾਕਟਰ

PunjabKesari

ਬਚਾਅ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਦਿੱਸ ਰਿਹਾ ਹੈ ਕਿ ਕਿਵੇਂ ਅਧਿਕਾਰੀਆਂ ਨੇ ਬੱਚੇ ਤੱਕ ਪਹੁੰਚਣ ਅਤੇ ਉਸ ਨੂੰ ਬਾਹਰ ਕੱਢਣ ਲਈ ਜ਼ਮੀਨ ਦੀ ਖੋਦਾਈ ਕੀਤੀ। ਇਸ ਆਪ੍ਰੇਸ਼ਨ ਨੂੰ NDRF ਅਤੇ SDRF ਦੀਆਂ ਟੀਮਾਂ ਨੇ ਅੰਜ਼ਾਮ ਦਿੱਤਾ ਹੈ। ਅਧਿਕਾਰੀ 18 ਘੰਟੇ ਬਾਅਦ ਬੱਚੇ ਤੱਕ ਪਹੁੰਚ ਗਏ ਸਨ ਪਰ ਉਹ ਦੋ ਚੱਟਾਨਾਂ ਵਿਚਾਲੇ ਫਸ ਗਿਆ ਸੀ ਅਤੇ ਉਸ ਨੂੰ ਬਾਹਰ ਕੱਢਣ ਵਿਚ 2 ਘੰਟੇ ਹੋਰ ਖੋਦਾਈ ਕਰਨੀ ਪਈ। 

ਇਹ ਵੀ ਪੜ੍ਹੋ- ਤਿਹਾੜ ਜੇਲ੍ਹ ਤੋਂ ਆਇਆ CM ਕੇਜਰੀਵਾਲ ਦਾ ਸੰਦੇਸ਼, ਵਿਧਾਇਕਾਂ ਨੂੰ ਦਿੱਤੇ ਇਹ ਆਦੇਸ਼

PunjabKesari


Tanu

Content Editor

Related News