ਸਜ਼ਾ ਦਾ ਐਲਾਨ ਸੁਣ ਫੁੱਟ-ਫੁੱਟ ਰੋਏ ਪਾਸਟਰ ਬਜਿੰਦਰ ਸਿੰਘ ਤੇ CM ਮਾਨ ਦਾ ਅਧਿਆਪਕਾਂ ਨੂੰ ਤੋਹਫਾ, ਜਾਣੋ ਅੱਜ ਦੀਆਂ TOP-10 ਖ਼ਬਰਾਂ
Tuesday, Apr 01, 2025 - 06:30 PM (IST)

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਟੈਗੋਰ ਥੀਏਟਰ ਵਿਖੇ ਨਵ-ਨਿਯੁਕਤ ਈ. ਟੀ. ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ, ਉੱਥੇ ਹੀ ਦੂਜੇ ਪਾਸੇ ਜਬਰ-ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਜੇਕਰ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਖਬਰਾਂ ਆ ਰਹੀਆਂ ਹਨ ਕਿ ਅੱਲੂ ਅਰਜੁਨ ਆਪਣਾ ਨਾਂ ਬਦਲ ਸਕਦੇ ਹਨ। ਹਾਲਾਂਕਿ ਅਦਾਕਾਰ ਨੇ ਅਜੇ ਨਾਮ ਵਿਚ ਬਦਲਾਅ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਦੇ ਅਧਿਆਪਕਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਨਾਲ ਹੀ ਕਰ 'ਤਾ ਇਹ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਟੈਗੋਰ ਥੀਏਟਰ ਵਿਖੇ ਨਵ-ਨਿਯੁਕਤ ਈ. ਟੀ. ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕ ਸਰਕਾਰੀ ਨੌਕਰੀ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਨੌਕਰੀਆਂ ਦੇਣ ਲਈ ਇਕ ਰੁਪਏ ਦੀ ਵੀ ਰਿਸ਼ਵਤ ਨਹੀਂ ਲਈ ਜਾਂਦੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਹੁੰਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਅਧਿਆਪਕਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਨਾਲ ਹੀ ਕਰ 'ਤਾ ਇਹ ਐਲਾਨ
2. ਜਬਰ-ਜ਼ਿਨਾਹ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ
ਜਬਰ-ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜ਼ੀਰਕਪੁਰ ਦੀ ਔਰਤ ਵਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਮਗਰੋਂ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਬਰ-ਜ਼ਿਨਾਹ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ
3. ਕੇਜਰੀਵਾਲ ਨੇ ਸਟੇਜ 'ਤੇ ਦਿੱਤੀ ਚਿਤਾਵਨੀ, ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤਾਂ...
ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਹੋਟਲ ਵਿਖੇ ਆਮ ਆਦਮੀ ਪਾਰਟੀ ਦਾ ਕਾਰਜਕਾਰਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੋਈ ਰਾਜਨੀਤੀ ਦੀ ਗੱਲ ਨਹੀਂ ਸਗੋਂ ਇਕ ਮਿਸ਼ਨ ਲਈ ਇਕੱਠੇ ਹੋਏ ਹਾਂ ਜਿਸ ਵਿਚ ਪੰਜਾਬ 'ਚ ਨਸ਼ੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਲੋਕਾਂ ਕੋਲ ਜਜ਼ਬਾ ਹੈ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਇਸ ਵਾਸਤੇ ਵੀ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਫਿਰ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਕੋਈ ਨਹੀਂ ਰੋਕ ਸਕਦਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੇਜਰੀਵਾਲ ਨੇ ਸਟੇਜ 'ਤੇ ਦਿੱਤੀ ਚਿਤਾਵਨੀ, ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤਾਂ...
4. ਪੰਜਾਬ ਦੇ ਇਕ ਹੋਰ ਥਾਣੇ 'ਚ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
ਪਟਿਆਲਾ ਦੇ ਪਾਤੜਾਂ ਸਬ ਡਿਵੀਜ਼ਨ ਅਧੀਨ ਪੈਂਦੇ ਸ਼ਤਰਾਣਾ ਪੁਲਸ ਸਟੇਸ਼ਨ ਵਿਖੇ ਬੀਤੀ ਰਾਤ ਇਕ ਵੱਡਾ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਧਮਾਕੇ ਵਿਚ ਪੁਲਸ ਸਟੇਸ਼ਨ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਕਿਸ ਵੱਲੋਂ ਅਤੇ ਕਿਵੇਂ ਕੀਤਾ ਗਿਆ ਅਤੇ ਇਸ ਨਾਲ ਕੀ ਨੁਕਸਾਨ ਹੋਇਆ ਇਸ ਬਾਰੇ ਅਜੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਸਪੱਸ਼ਟ ਨਹੀਂ ਕਰ ਸਕੀ ਹੈ ਪਰ ਐੱਸ. ਐੱਸ. ਪੀ. ਡਾਕਟਰ ਨਾਨਕ ਸਿੰਘ ਨੇ ਸਮੁੱਚੇ ਅਧਿਕਾਰੀਆਂ ਸਮੇਤ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਇਕ ਹੋਰ ਥਾਣੇ 'ਚ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
5. ਸੁਖਬੀਰ ਸਿੰਘ ਬਾਦਲ ਦਾ ਦਾਅਵਾ, ਬਿਕਰਮ ਮਜੀਠੀਆ ਦੀ Z+ ਸੁਰੱਖਿਆ ਹਟਾਈ ਗਈ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕਰਦਿਆਂ ਆਖਿਆ ਹੈ ਕਿ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ Z+ ਸੁਰੱਖਿਆ ਹਟਾ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਆਖਿਆ ਹੈ ਕਿ ਸਰਕਾਰ ਸਿਰਫ ਧੱਕਾ ਹੀ ਨਹੀਂ ਕਰ ਰਹੀ ਸਗੋਂ ਮਜੀਠੀਆ ਖ਼ਿਲਾਫ਼ ਬਦਲਾਖੋਰੀ ਦਾ ਭਾਵਨਾ ਨਾਲ ਕੰਮ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਪੋਸਟ ਵਿਚ ਕਿਹਾ ਕਿ ਸਰਕਾਰ ਵਲੋਂ ਬਿਕਰਮ ਮਜੀਠੀਆ ਦੀ Z+ ਸੁਰੱਖਿਆ ਹਟਾਈ ਗਈ ਹੈ। ਸਰਕਾਰ ਦਾ ਇਹ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਖਤਰਨਾਕ ਅਤੇ ਮਾਰੂ ਡਿਜ਼ਾਈਨ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸੁਖਬੀਰ ਸਿੰਘ ਬਾਦਲ ਦਾ ਦਾਅਵਾ, ਬਿਕਰਮ ਮਜੀਠੀਆ ਦੀ Z+ ਸੁਰੱਖਿਆ ਹਟਾਈ ਗਈ
6. PM ਬਣਨ ਦੇ ਸਵਾਲ 'ਤੇ ਯੋਗੀ ਦਾ ਜਵਾਬ : 'ਰਾਜਨੀਤੀ ਮੇਰੇ ਲਈ ਫੁੱਲ ਟਾਈਮ ਜੌਬ ਨਹੀਂ'
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਵਿੱਖ 'ਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣ ਸਕਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਰਾਜਨੀਤੀ ਉਨ੍ਹਾਂ ਲਈ 'ਫੁੱਲ ਟਾਈਮ ਜੌਬ' ਨਹੀਂ ਹੈ ਅਤੇ ਉਹ ਦਿਲ ਤੋਂ ਯੋਗੀ ਹਨ। ਆਦਿਤਿਆਨਾਥ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੈ, ਜੋ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ,''ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹਾਂ ਅਤੇ ਪਾਰਟੀ ਨੇ ਮੈਨੂੰ ਰਾਜ ਦੇ ਲੋਕਾਂ ਦੀ ਸੇਵਾ ਕਰਨ ਲਈ ਰੱਖਿਆ ਹੈ।''
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- PM ਬਣਨ ਦੇ ਸਵਾਲ 'ਤੇ ਯੋਗੀ ਦਾ ਜਵਾਬ : 'ਰਾਜਨੀਤੀ ਮੇਰੇ ਲਈ ਫੁੱਲ ਟਾਈਮ ਜੌਬ ਨਹੀਂ'
7. ਪਹਿਲਾਂ ਭੂਚਾਲ, ਹੁਣ ਜਵਾਲਾਮੁਖੀ ! ਸੜਕਾਂ 'ਤੇ ਖਿੱਲਰਿਆ ਲਾਵਾ, ਖ਼ਾਲੀ ਕਰਵਾਏ ਗਏ ਘਰ
ਇਕ ਪਾਸੇ ਜਿੱਥੇ ਮਿਆਂਮਾਰ 'ਚ ਭੂਚਾਲ ਨੇ ਤਬਾਹੀ ਮਚਾ ਰੱਖੀ ਹੈ, ਉੱਥੇ ਹੀ ਹੁਣ ਆਈਸਲੈਂਡ ਤੋਂ ਇਕ ਡਰਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਵਾਲਾਮੁਖੀ ਵਿਸਫੋਟ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਚਿਤਾਵਨੀ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਕਸਬੇ ਤੇ ਬਲੂ ਲੈਗੂਨ ਸਪਾ ਨੂੰ ਖ਼ਾਲੀ ਕਰਵਾ ਦਿੱਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਹਿਲਾਂ ਭੂਚਾਲ, ਹੁਣ ਜਵਾਲਾਮੁਖੀ ! ਸੜਕਾਂ 'ਤੇ ਖਿੱਲਰਿਆ ਲਾਵਾ, ਖ਼ਾਲੀ ਕਰਵਾਏ ਗਏ ਘਰ
8. ਪੈਨਸ਼ਨ ਸਕੀਮ 'ਚ ਹੋਵੇਗਾ ਵੱਡਾ ਬਦਲਾਅ, UPS ਅਤੇ NPS 'ਚੋਂ ਇਕ ਚੁਣੋ, ਜਾਣੋ ਕਿਹੜੀ ਹੈ ਫਾਇਦੇਮੰਦ?
ਅਪ੍ਰੈਲ ਮਹੀਨੇ ਦੀ ਸ਼ੁਰੂਆਤ ਨਾਲ ਪੈਨਸ਼ਨ ਪ੍ਰਣਾਲੀ 'ਚ ਅਹਿਮ ਬਦਲਾਅ ਹੋਣ ਜਾ ਰਿਹਾ ਹੈ। ਹੁਣ ਕੇਂਦਰੀ ਕਰਮਚਾਰੀਆਂ ਕੋਲ ਦੋ ਵਿਕਲਪ ਹੋਣਗੇ-ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐਸ) ਅਤੇ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ)। ਇਹ ਬਦਲਾਅ ਸਰਕਾਰ ਵੱਲੋਂ 1 ਅਪ੍ਰੈਲ, 2025 ਤੋਂ ਲਾਗੂ ਕੀਤਾ ਜਾਵੇਗਾ। ਇਸ ਬਦਲਾਅ ਦੇ ਤਹਿਤ, ਕੇਂਦਰੀ ਕਰਮਚਾਰੀ ਜੋ ਪਹਿਲਾਂ ਹੀ NPS ਦੇ ਤਹਿਤ ਰਜਿਸਟਰਡ ਹਨ, ਨੂੰ ਵੀ ਹੁਣ UPS ਦਾ ਵਿਕਲਪ ਵੀ ਮਿਲੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਹਿਲਾਂ ਭੂਚਾਲ, ਹੁਣ ਜਵਾਲਾਮੁਖੀ ! ਸੜਕਾਂ 'ਤੇ ਖਿੱਲਰਿਆ ਲਾਵਾ, ਖ਼ਾਲੀ ਕਰਵਾਏ ਗਏ ਘਰ
9. IPL 2025 'ਚ ਸੱਟੇਬਾਜ਼ੀ ਦਾ ਪਰਦਾਫਾਸ਼, 9 ਦੋਸ਼ੀ ਗ੍ਰਿਫਤਾਰ
ਆਗਰਾ ਪੁਲਸ ਨੇ ਆਈਪੀਐਲ ਮੈਚਾਂ 'ਤੇ ਸੱਟਾ ਲਾ ਰਹੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਰਾਤ ਨੂੰ ਕਲੱਬ ਸਕੁਏਅਰ-8 'ਤੇ ਸੱਟਾ ਚਲ ਰਿਹਾ ਸੀ ਜਦੋਂ ਪੁਲਸ ਨੇ ਛਾਪਾ ਮਾਰਿਆ ਅਤੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਹੁਣ ਆਗਰਾ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਕਰ ਰਹੀ ਹੈ। ਸੱਟੇਬਾਜ਼ਾਂ ਤੋਂ 1,63,000 ਰੁਪਏ, ਚਾਰ ਦੋਪਹੀਆ ਵਾਹਨ ਅਤੇ 11 ਫ਼ੋਨ ਜ਼ਬਤ ਕੀਤੇ ਗਏ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- IPL 2025 'ਚ ਸੱਟੇਬਾਜ਼ੀ ਦਾ ਪਰਦਾਫਾਸ਼, 9 ਦੋਸ਼ੀ ਗ੍ਰਿਫਤਾਰ
10. ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ
ਪੁਸ਼ਪਾ 2 ਦੀ ਇਤਿਹਾਸਕ ਸਫ਼ਲਤਾ ਤੋਂ ਬਾਅਦ ਅੱਲੂ ਅਰਜੁਨ ਬਾਲੀਵੁੱਡ ਦੇ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਫਿਲਮ 'ਪੁਸ਼ਪਾ 2' ਨੇ ਨਾ ਸਿਰਫ ਬਾਕਸ ਆਫਿਸ 'ਤੇ ਜ਼ਬਰਦਸਤ ਮੁਨਾਫਾ ਕਮਾਇਆ ਸਗੋਂ ਉਨ੍ਹਾਂ ਦੇ ਕਰੀਅਰ ਨੂੰ ਵੀ ਉਚਾਈਆਂ ਤੱਕ ਪਹੁੰਚਾਇਆ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਅੱਲੂ ਅਰਜੁਨ ਆਪਣਾ ਨਾਂ ਬਦਲ ਸਕਦੇ ਹਨ। ਹਾਲਾਂਕਿ ਅਦਾਕਾਰ ਨੇ ਅਜੇ ਨਾਮ ਵਿਚ ਬਦਲਾਅ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ
Related News
ਆਬਕਾਰੀ ਨੀਤੀ ਨੇ ਭਰਿਆ ਖਜ਼ਾਨਾ ਤੇ ਰਜਿਸਟ੍ਰੀਆਂ ਬਾਰੇ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ, ਅੱਜ ਦੀਆਂ ਟੌਪ-10 ਖਬਰਾਂ

ਗੰਭੀਰ ਨੇ ਪਤਨੀ ਨਾਲ ਸ਼ੇਅਰ ਕੀਤੀ ਫਰਾਂਸ 'ਚ ਵੇਕੇਸ਼ਨ ਦੀਆਂ ਤਸਵੀਰਾਂ ਤਾਂ ਯੁਵਰਾਜ ਸਿੰਘ ਨੇ ਲਏ ਮਜ਼ੇ, ਕਿਹਾ- ਤੂੰ ਨਾ...
