ਇਨ੍ਹਾਂ ਇਲਾਕਿਆਂ ਦੇ 2 ਲੱਖ ਲੋਕਾਂ ਨੂੰ ਸੁਪਰੀਮ ਰਾਹਤ, ਪੈਣ ਲੱਗੇ ਭੰਗੜੇ, ਪੜ੍ਹੋ ਪੂਰਾ ਮਾਮਲਾ

Thursday, Mar 20, 2025 - 11:02 AM (IST)

ਇਨ੍ਹਾਂ ਇਲਾਕਿਆਂ ਦੇ 2 ਲੱਖ ਲੋਕਾਂ ਨੂੰ ਸੁਪਰੀਮ ਰਾਹਤ, ਪੈਣ ਲੱਗੇ ਭੰਗੜੇ, ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ (ਹਾਂਡਾ/ਬੱਤਾ) : ਚੰਡੀਗੜ੍ਹ ਨਾਲ ਲੱਗਦੇ ਨਵਾਂਗਾਓਂ ਅਤੇ ਕਾਂਸਲ ਦੇ ਲੋਕਾਂ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਖ਼ਨਾ ਵਾਈਲਡ ਲਾਈਫ ਸੈਂਚੂਰੀ ਦਾ ਘੇਰਾ 3 ਕਿਲੋਮੀਟਰ ਤੋਂ ਘਟਾ ਕੇ ਸਿਰਫ਼ 100 ਮੀਟਰ ਤੱਕ ਸੀਮਤ ਕਰ ਦਿੱਤਾ ਗਿਆ ਹੈ। ਹੁਣ ਕਾਂਸਲ ਅਤੇ ਨਵਾਂਗਾਓਂ ਦੇ 100 ਮੀਟਰ ਦੇ ਘੇਰੇ ਤੋਂ ਬਾਹਰ ਢਾਹੁਣ ਦੀ ਕਾਰਵਾਈ ਨਹੀਂ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਸੁਖ਼ਨਾ ਵਾਈਲਡ ਲਾਈਫ ਸੈਂਚੁਰੀ ਦੇ 3 ਕਿਲੋਮੀਟਰ ਦੇ ਘੇਰੇ ’ਚ ਉਸਾਰੀ ਅਤੇ ਢਾਹੁਣ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਜਵਾਬ ’ਚ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕਮੇਟੀ ਦੀ ਰਿਪੋਰਟ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਦੇ ਪ੍ਰਬੰਧਕੀ ਸਕੱਤਰ ਪ੍ਰਿਯਾਂਕ ਭਾਰਤੀ ਰਾਹੀਂ ਹਲਫ਼ਨਾਮੇ ਦੇ ਰੂਪ ’ਚ ਸੁਪਰੀਮ ਕੋਰਟ ’ਚ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਜਲਦੀ ਹੀ ਇਸ ਬਾਰੇ ਆਪਣਾ ਫ਼ੈਸਲਾ ਸੁਣਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ CM ਮਾਨ ਦਾ ਵੱਡਾ ਐਲਾਨ, ਹੁਣ ਅਧਿਆਪਕ ਸਿਰਫ...

ਇਸ ਫ਼ੈਸਲੇ ਤੋਂ ਬਾਅਦ 2 ਲੱਖ ਦੀ ਆਬਾਦੀ ਨੂੰ ਰਾਹਤ ਮਿਲੀ ਹੈ। 20 ਨਵੰਬਰ 2024 ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਨੂੰ ਨਵਾਂਗਾਓਂ, ਕਾਂਸਲ ਤੇ ਕਰੌਰਾਂ ਦੇ ਵਸਨੀਕਾਂ ਦੀ ਗੱਲ ਸੁਣਨ ਤੇ ਜਨਤਾ ਦਰਬਾਰ ’ਚ ਚਰਚਾ ਕਰਨ ਤੋਂ ਬਾਅਦ ਇਕ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ। ਕਮੇਟੀ ਨੇ 81 ਪ੍ਰਤੀਨਿਧਤਾਵਾਂ ’ਤੇ ਵਿਚਾਰ ਕੀਤਾ, ਜਿਨ੍ਹਾਂ ’ਚ ਸਰਕਾਰ ਤੇ ਅਦਾਲਤਾਂ ਦੇ ਹੁਕਮ ਵੀ ਸ਼ਾਮਲ ਸਨ। 4 ਦਸੰਬਰ ਨੂੰ ਜਨਤਕ ਸੁਣਵਾਈ ਹੋਈ ਤੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਬਾਅਦ ਮੰਤਰੀਆਂ ਦੀ ਕਮੇਟੀ ਨੇ ਸੁਖਨਾ ਵਾਈਲਡ ਲਾਈਫ ਸੈਂਚੁਰੀ ’ਚ ਈਕੋ-ਸੈਂਸਟਿਵ ਜ਼ੋਨ ਦੇ ਦਾਇਰੇ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਰਿਪੋਰਟ ਨੂੰ ਵਿਧਾਨ ਸਭਾ ’ਚ ਲਿਆਂਦਾ ਗਿਆ, ਜਿੱਥੇ ਇਸ ਨੂੰ 21 ਫਰਵਰੀ ਨੂੰ ਚਰਚਾ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਹੁਣ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕਮੇਟੀ ਦੀ ਰਿਪੋਰਟ ਹਲਫ਼ਨਾਮੇ ਦੇ ਰੂਪ ’ਚ ਦਾਇਰ ਕੀਤੀ।

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਸਿੱਧੀ ਭਰਤੀ ਨੂੰ ਲੈ ਕੇ ਵੱਡੀ ਖ਼ਬਰ! ਸੂਬਾ ਸਰਕਾਰ ਨੇ ਬਦਲਿਆ ਪੁਰਾਣਾ ਫ਼ੈਸਲਾ
ਲੋਕਾਂ ਨੇ ਪ੍ਰਗਟਾਈ ਖ਼ੁਸ਼ੀ, ਨਵਾਂਗਾਓਂ ’ਚ ਢੋਲ ਦੀ ਤਾਲ ’ਤੇ ਪਾਇਆ ਭੰਗੜਾ
ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਨਵਾਂਗਾਓਂ, ਕਰੌਰਾਂ, ਕਾਂਸਲ ਤੇ ਨਾਡਾ ਦੇ ਹਜ਼ਾਰਾਂ ਪਰਿਵਾਰਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਈਕੋ-ਸੈਂਸਟਿਵ ਜ਼ੋਨ ਦਾ ਘੇਰਾ 100 ਮੀਟਰ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ। ਨਵਾਂਗਰਾਓਂ ਘਰ ਬਚਾਓ ਮੰਚ ਦੇ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਗੁਰਦੁਆਰਾ ਬਾਡ ਸਾਹਿਬ ਤੇ ਸ਼ਿਵ ਮੰਦਰ ਸਾਹਮਣੇ ਢੋਲ ਦੀ ਤਾਲ ’ਤੇ ਭੰਗੜੇ ਨਾਲ ਜਿੱਤ ਦਾ ਜਸ਼ਨ ਮਨਾਉਂਦਿਆਂ ਇਸ ਨੂੰ ਨਵਾਂਗਾਓਂ, ਕਾਂਸਲ, ਕਰੌਰਾਂ ਤੇ ਨਾਡਾ ਦੇ ਲੋਕਾਂ ਵਲੋਂ ਕੀਤੇ ਗਏ ਅੰਦੋਲਨ ਦੀ ਜਿੱਤ ਦੱਸਿਆ। ਭਾਜਪਾ ਮੋਹਾਲੀ ਜ਼ਿਲ੍ਹਾ ਸਕੱਤਰ ਭੁਪਿੰਦਰ ਭੂਪੀ, ਕੌਂਸਲਰ ਸੁਰਿੰਦਰ ਕੌਸ਼ਿਸ਼ ਬੱਬਲ, ਕੌਂਸਲਰ ਪ੍ਰਮੋਦ ਕੁਮਾਰ, ਉੱਘੇ ਸਮਾਜ ਸੇਵਕ ਅਤੁਲ ਅਰੋੜਾ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਬ੍ਰਹਮਾਕੁਮਾਰੀਜ਼ ਨਵਾਂਗਰਾਓਂ ਦੇ ਮੁਖੀ ਗਿਆਨ ਚੰਦ ਭੰਡਾਰੀ, ਜਨਰਲ ਸਕੱਤਰ ਮਿਥਲਾਂਚਲ ਛੱਠ ਪੂਜਾ ਕਮੇਟੀ ਕਾਮੇਸ਼ਵਰ ਸ਼ਾਹ, ਗਊ ਸੇਵਾ ਮੁਖੀ ਨਵਾਂਗਰਾਓਂ ਸੁਸ਼ੀਲ ਰੋਹਿਲਾ ਖੂਬ ਨੱਚੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News