ਚੜ੍ਹਦੀ ਅਪ੍ਰੈਲ ਚੰਡੀਗੜ੍ਹੀਆਂ ਨੂੰ ਜ਼ੋਰ ਦਾ ਝਟਕਾ! ਜਾਰੀ ਹੋ ਗਈ ਨਵੀਂ ਨੋਟੀਫਿਕੇਸ਼ਨ
Tuesday, Apr 01, 2025 - 10:41 AM (IST)

ਚੰਡੀਗੜ੍ਹ (ਰੌਏ) : ਨਿਗਮ ਨੇ ਨਵੇਂ ਵਿੱਤ ਵਰ੍ਹੇ ’ਚ ਸ਼ਹਿਰ ਵਾਸੀਆਂ ’ਤੇ ਬੋਝ ਪਾ ਦਿੱਤਾ ਹੈ। ਹੁਣ ਲੋਕਾਂ ਨੂੰ ਨਵੀਆਂ ਦਰਾਂ ’ਤੇ ਪ੍ਰਾਪਰਟੀ ਟੈਕਸ ਦੇਣਾ ਪਵੇਗਾ। ਹਾਲ ਹੀ ’ਚ ਕੁਲੈਕਟਰ ਰੇਟ ਹਾਲੇ ਵਧਿਆ ਹੀ ਸੀ ਕਿ ਸੋਮਵਾਰ ਨੂੰ ਪ੍ਰਸ਼ਾਸਨ ਨੇ ਨਵੇਂ ਮੌਜੂਦਾ ਵਿੱਤੀ ਸਾਲ 2025-26 ਲਈ ਵਪਾਰਕ ਤੇ ਰਿਹਾਇਸ਼ੀ ਜਾਇਦਾਦ ਟੈਕਸ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਵਪਾਰਕ ਜਾਇਦਾਦ ਤਿੰਨ ਗੁਣਾ ਵਧਾਈ ਗਈ ਹੈ। ਵਪਾਰਕ ਜਾਇਦਾਦ ਟੈਕਸ ਦੀਆਂ ਦਰਾਂ ’ਚ 3 ਤੋਂ 6 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਰਿਹਾਇਸ਼ੀ ਜਾਇਦਾਦ ਦੀਆਂ ਦਰਾਂ ਸੈਕਟਰਾਂ ਨੂੰ ਜ਼ੋਨ ਅਨੁਸਾਰ ਵੰਡ ਕੇ ਨਿਰਧਾਰਤ ਕੀਤੀਆਂ ਗਈਆਂ ਹਨ। ਇਹ ਨੋਟੀਫਿਕੇਸ਼ਨ ਪਹਿਲੀ ਅਪ੍ਰੈਲ ਤੋਂ ਲਾਗੂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਹੁਣ ਇਸ Time 'ਤੇ ਲੱਗਣਗੇ ਸਕੂਲ
ਹਾਊਸ ਮੀਟਿੰਗ ’ਚ ਰੱਦ ਕਰ ਦਿੱਤਾ ਸੀ ਮਤਾ
7 ਫਰਵਰੀ ਨੂੰ ਨਿਗਮ ਹਾਊਸ ਮੀਟਿੰਗ ’ਚ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਪ੍ਰਾਪਰਟੀ ਟੈਕਸ 3 ਤੋਂ 12 ਫ਼ੀਸਦੀ ਕਰਨ ਦੇ ਮਤੇ ਨੂੰ ਰੱਦ ਕਰ ਦਿੱਤਾ ਸੀ। ਸੰਭਾਵਨਾ ਸੀ ਕਿ ਪ੍ਰਸ਼ਾਸਨ ਆਪਣੇ ਪੱਧਰ ’ਤੇ ਫ਼ੈਸਲਾ ਲੈ ਸਕਦਾ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ’ਚ 3 ਤੋਂ 13 ਫ਼ੀਸਦੀ ਤੱਕ ਵੱਧ ਸਕਦੀ ਹੈ। ਹਾਲਾਂਕਿ ਜਾਰੀ ਨੋਟੀਫਿਕੇਸ਼ਨ ਮੁਤਾਬਕ ਵਪਾਰਕ ਜਾਇਦਾਦ ’ਚ ਤਿੰਨ ਗੁਣਾ ਭਾਵ 3 ਫ਼ੀਸਦੀ ਵਾਧਾ ਕੀਤਾ ਗਿਆ ਸੀ, ਜਦਕਿ ਰਿਹਾਇਸ਼ੀ ਜਾਇਦਾਦਾਂ ਲਈ ਵੱਖਰੇ ਸਲੈਬ ਨਿਰਧਾਰਤ ਕੀਤੇ ਗਏ ਸਨ।
ਇਹ ਵੀ ਪੜ੍ਹੋ : 'ਦਾਰੂ' ਪੀਣ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਬੋਤਲਾਂ ਦੀ ਥਾਂ ਪੇਟੀਆਂ ਚੁੱਕ-ਚੁੱਕ ਲੈ ਗਏ (ਤਸਵੀਰਾਂ)
ਮਤਾ ਰੱਦ ਹੋਣ ਤੋਂ ਬਾਅਦ ਕਮਿਸ਼ਨਰ ਨੇ ਜਤਾਇਆ ਸੀ ਇਤਰਾਜ਼
ਕਮਿਸ਼ਨਰ ਅਮਿਤ ਕੁਮਾਰ ਨੇ ਇਤਰਾਜ਼ ਪ੍ਰਗਟ ਕੀਤਾ ਸੀ ਤੇ ਕਿਹਾ ਸੀ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ। ਨਿਗਮ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਟੈਕਸਾਂ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਹੁਣ ਨਿਗਮ ਨੇ ਹਾਊਸ ਦਾ ਫ਼ੈਸਲਾ ਕਮਿਸ਼ਨਰ ਦੇ ਜਵਾਬ ਦੇ ਨਾਲ ਪ੍ਰਸ਼ਾਸਨ ਨੂੰ ਭੇਜ ਦਿੱਤਾ ਹੈ। ਨਿਗਮ ਨੇ ਲੋੜੀਂਦੀ ਕਾਰਵਾਈ ਦੀ ਬੇਨਤੀ ਕੀਤੀ ਹੈ। ਸੂਤਰਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਦੇ ਹੱਕ ’ਚ ਹਨ ਕਿਉਂਕਿ ਪ੍ਰਸ਼ਾਸਕ ਕਟਾਰੀਆ ਨੇ ਵੀ ਕਈ ਵਾਰ ਪ੍ਰਾਪਰਟੀ ਟੈਕਸ ਵਧਾਉਣ ਲਈ ਕਹਿ ਚੁੱਕੇ ਸੀ।
ਪ੍ਰਸ਼ਾਸਨ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰ ਕੇ ਮਨਮਰਜ਼ੀ ਨਾਲ ਵਧਾਇਆ
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਮੈਂ ਤੇ ਮੇਰੀ ਪਾਰਟੀ ਨੇ ਪ੍ਰਾਪਰਟੀ ਟੈਕਸ ਵਧਾਏ ਜਾਣ ਦੇ ਏਜੰਡੇ ਨੂੰ ਹਾਊਸ ਮੀਟਿੰਗ ਵਿਚ ਰੱਦ ਕਰਵਾਇਆ ਸੀ। ਉਸ ਤੋਂ ਬਾਅਦ ਵੀ ਮੈਂ ਵਿਰੋਧੀ ਧਿਰ ਤੋਂ ਪ੍ਰਾਪਰਟੀ ਟੈਕਸ ਨੂੰ ਥੋੜ੍ਹਾ ਵਧਾ ਕੇ ਪ੍ਰਸ਼ਾਸਨ ਨੂੰ ਭਿਜਵਾਉਣ ਦੀ ਗੱਲ ਕਹੀ ਸੀ ਪਰ ਵਿਰੋਧੀ ਧਿਰ ਨਹੀਂ ਮੰਨਿਆ। ਹੁਣ ਪ੍ਰਸ਼ਾਸਨ ਨੇ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਨਮਰਜ਼ੀ ਨਾਲ ਇਸ ਨੂੰ ਵਧਾ ਦਿੱਤਾ ਹੈ।
ਇਹ ਬਹੁਤ ਜ਼ਿਆਦਾ ਵਾਧਾ- ਲੱਕੀ
ਕਾਂਗਰਸ ਪ੍ਰਧਾਨ ਐੱਚ.ਐੱਸ. ਲੱਕੀ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਮਿਲੀ-ਭੁਗਤ ਕਰਕੇ ਭਾਜਪਾ ਵਸਨੀਕਾਂ ਨੂੰ ਲੁੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਂ ਭਾਜਪਾ ਤੇ ਪ੍ਰਸ਼ਾਸਨ ਦੀ ਇਸ ਚਾਲ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ। ਕਾਂਗਰਸ ਇਸ ਦਾ ਸਖ਼ਤ ਵਿਰੋਧ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8