ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ 200 ਮੀਟਰ ਦੂਰ ਇਕੋ ਰਾਤ 2 ਦੁਕਾਨਾਂ ''ਤੇ ਕਰ ਗਏ ਹੱਥ ਸਾਫ਼

Monday, Mar 31, 2025 - 01:43 PM (IST)

ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ 200 ਮੀਟਰ ਦੂਰ ਇਕੋ ਰਾਤ 2 ਦੁਕਾਨਾਂ ''ਤੇ ਕਰ ਗਏ ਹੱਥ ਸਾਫ਼

ਗੁਰਦਾਸਪੁਰ (ਗੁਰਪ੍ਰੀਤ)- ਪੁਲਸ ਥਾਣਾ ਸਦਰ ਗੁਰਦਾਸਪੁਰ ਦੀ ਹੱਦ ਵਿੱਚ ਪੈਂਦੀਆਂ ਦੋ ਵੱਖ-ਵੱਖ ਦੁਕਾਨਾਂ 'ਤੇ ਚੋਰਾਂ ਵੱਲੋਂ ਇਕੋ ਰਾਤ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਇੱਕ ਮੈਡੀਕਲ ਸਟੋਰ ਅਤੇ ਇੱਕ ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕੀਤੇ ਹਨ। ਹਰਦੋਛੰਨੀ ਰੋਡ ਤੇ ਸਥਿਤ ਬਾਈਪਾਸ ਚੌਂਕ ਵਿਖੇ ਸਿੱਧੂ ਮੈਡੀਕਲ ਸਟੋਰ ਤੋਂ ਚੋਰ 60 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਮੈਡੀਕਲ ਸਟੋਰ ਥਾਣਾ ਸਦਰ ਤੋਂ ਮਹਿਜ 200 ਮੀਟਰ ਦੀ ਦੂਰੀ 'ਤੇ ਸਥਿਤ ਹੈ ।

ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਮੈਡੀਕਲ ਸਟੋਰ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤੇ ਸਵੇਰੇ ਜਦੋਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਸ਼ਟਰ ਅੱਧਾ ਚੁੱਕਿਆ ਹੋਇਆ ਸੀ ਅਤੇ ਅੰਦਰ ਦੇ ਸ਼ੀਸ਼ੇ ਤੋੜ ਕੇ ਚੋਰਾਂ ਵੱਲੋਂ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਚੋਰ ਦੁਕਾਨ ਦੇ ਅੰਦਰ ਪਈ ਸੀਸੀਟੀਵੀ ਕੈਮਰਿਆਂ ਦੀ ਡੀ. ਵੀ. ਆਰ. ਵੀ ਕੱਢ ਕੇ ਲੈ ਗਏ ਹਨ । ਉਸਨੇ ਮੰਗ ਕੀਤੀ ਹੈ ਕਿ ਮੇਨ ਚੌਂਕ ਹੋਣ ਕਾਰਨ ਇੱਥੇ ਰਾਤ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਉਸ ਤੋਂ ਬਾਅਦ ਇਹੋ ਜਿਹੀ ਚੋਰੀ ਦੀ ਘਟਨਾ ਨਾ ਵਾਪਰ ਸਕੇ ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ

ਦੂਜੇ ਪਾਸੇ ਥਾਨਾ ਸਦਰ ਦੀ ਹੱਦ ਵਿੱਚ ਹੀ ਆਉਂਦੀ ਪਿੰਡ ਆਲੇਚੱਕ ਦੀ ਇੱਕ ਸੁਨਿਆਰੇ ਦੀ ਦੁਕਾਨ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਸ਼ਟਰ ਦੇ ਤਾਲੇ ਤੋੜ ਕੇ ਅੰਦਰੋਂ 50 ਹਜ਼ਾਰ ਦੇ ਕਰੀਬ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ। ਪਿੰਡ ਆਲੇ ਚੱਕ ਦੇ ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੀ ਇੱਕ ਇੱਕ ਡੱਬੀ ਫਰੋਲੀ ਅਤੇ ਸਾਰੇ ਦੇ ਸਾਰੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਜਦਕਿ ਲੋਕਾਂ ਦੇ ਗਿਰਵੀ ਪਏ ਸੋਨੇ ਦੇ ਗਹਿਣੇ ਵੀ ਉਨ੍ਹਾਂ ਵੱਲੋਂ ਚੋਰੀ ਕੀਤੇ ਗਏ । ਖਾਲੀ ਡੱਬੀਆਂ ਦੁਕਾਨ ਦੇ ਅੰਦਰ ਹੀ ਚੋਰ ਛੱਡ ਗਏ ਅਤੇ ਜਾਂਦੇ ਹੋਏ ਦੁਕਾਨ ਦਾ ਕੈਮਰਾ ਵੀ ਤੋੜ ਕੇ ਲੈ ਗਏ । ਦੋਵਾਂ ਹੀ ਮਾਮਲਿਆਂ ਵਿਚ ਪੁਲਸ ਅਧਿਕਾਰੀ ਫਿਲਹਾਲ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News