ਪੰਜਾਬ ''ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਜ਼ਰੂਰ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ
Wednesday, Mar 26, 2025 - 10:42 AM (IST)

ਜਲੰਧਰ (ਚੋਪੜਾ)–ਰਿਜਨਲ ਟਰਾਂਸਪੋਰਟ ਦਫ਼ਤਰ ਅਧੀਨ ਚੱਲ ਰਹੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਵਿਚ ਡਰਾਈਵਿੰਗ ਟੈਸਟ ਟ੍ਰੈਕ ਦਾ ਸਰਵਰ ਖ਼ਰਾਬ ਰਹਿਣ ਕਰ ਕੇ ਵੱਡੀ ਗਿਣਤੀ ਵਿਚ ਬਿਨੈਕਾਰਾਂ ਦੇ ਟੈਸਟ ਨਹੀਂ ਹੋ ਸਕੇ। ਹਾਲਾਂਕਿ ਸੈਂਟਰ ਵਿਚ ਲਰਨਿੰਗ ਲਾਇਸੈਂਸ, ਲਾਇਸੈਂਸ ਰੀਨਿਊਅਲ, ਇੰਟਰਨੈਸ਼ਨਲ ਲਾਇਸੈਂਸ ਸਮੇਤ ਹੋਰ ਕੰਮਕਾਜ ਜਾਰੀ ਰਿਹਾ ਪਰ ਇਸ ਸਬੰਧੀ ਸਰਵਰ ਦੇ ਸਲੋਅ ਰਹਿਣ ਕਾਰਨ ਸੈਂਟਰ ਵਿਚ ਮੰਗਲਵਾਰ ਸਾਰਾ ਦਿਨ ਬਿਨੈਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਂਟਰ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਲੋਕ ਆਨਲਾਈਨ ਸਿਸਟਮ ਨੂੰ ਨਿੰਦਦੇ ਨਜ਼ਰ ਆਏ।
ਇਹ ਵੀ ਪੜ੍ਹੋ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਆਨਲਾਈਨ ਐਪੁਆਇੰਟਮੈਂਟ ਲੈ ਕੇ ਉਨ੍ਹਾਂ ਨੂੰ ਮਿਲੀ ਤਾਰੀਖ਼ ’ਤੇ ਹੀ ਸੈਂਟਰ ਵਿਚ ਆਉਣਾ ਪੈਂਦਾ ਹੈ ਅਤੇ ਅੱਗੇ ਕਦੀ ਸਰਵਰ ਬੰਦ, ਕਦੀ ਸਲੋਅ ਰਹਿਣ ਕਾਰਨ ਉਨ੍ਹਾਂ ਨੂੰ ਸਾਰਾ ਦਿਨ ਵਿਵਸਥਾ ਦੇ ਦਰੁੱਸਤ ਹੋਣ ਦੀ ਉਡੀਕ ਕਰਨ ’ਤੇ ਮਜਬੂਰ ਹੋਣਾ ਪੈਂਦਾ ਹੈ ਪਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਦੀ ਦਿੱਕਤ ਦਾ ਹੱਲ ਹੋਣ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਪਾਉਂਦਾ। ਉਥੇ ਹੀ, ਅੱਜ ਡਰਾਈਵਿੰਗ ਟੈਸਟ ਸਬੰਧੀ ਸਾਫਟਵੇਅਰ ਦੇ ਬੰਦ ਰਹਿਣ ਕਾਰਨ ਸਾਰਾ ਦਿਨ ਉਡੀਕ ਕਰਦੇ ਰਹੇ ਲੋਕਾਂ ਦੇ ਹੱਥ ਭਾਰੀ ਨਿਰਾਸ਼ਾ ਲੱਗੀ ਅਤੇ ਉਨ੍ਹਾਂ ਨੂੰ ਬੇਰੰਗ ਵਾਪਸ ਮੁੜਨ ’ਤੇ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਕਸੂਤਾ ਫਸਿਆ ਪਾਦਰੀ ਬਜਿੰਦਰ ਸਿੰਘ, NCW ਕੋਲ ਪਹੁੰਚਿਆ ਜਿਨਸੀ ਸ਼ੋਸ਼ਣ ਦਾ ਮਾਮਲਾ
ਸੈਂਟਰ ਵਿਚ ਕਰਮਚਾਰੀਆਂ ਦੀ ਪਹਿਲਾਂ ਹੀ ਕਿੱਲਤ ਚੱਲ ਰਹੀ ਹੈ, ਉਪਰੋਂ ਸਰਵਰ ਬੰਦ ਅਤੇ ਸਲੋਅ ਰਹਿਣ ਕਾਰਨ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਵਿਚ ਸੈਂਟਰ ਦੇ ਕਰਮਚਾਰੀ ਪੂਰੀ ਤਰ੍ਹਾਂ ਨਾਕਾਮ ਰਹੇ, ਜਿਸ ਕਾਰਨ ਸੈਂਟਰ ਦੇ ਅੰਦਰ ਤੇ ਬਾਹਰ ਮੇਲੇ ਵਰਗੇ ਹਾਲਾਤ ਬਣੇ ਰਹੇ। ਸੈਂਟਰ ਵਿਚ ਬੈਠਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਬਿਨੈਕਾਰ ਲਾਈਨਾਂ ਵਿਚ ਖੜ੍ਹੇ ਰਹਿ ਕੇ ਅਤੇ ਜ਼ਮੀਨ ’ਤੇ ਬੈਠ ਕੇ ਹੀ ਉਡੀਕ ਕਰਦੇ ਰਹੇ। ਇਸ ਸਬੰਧ ਵਿਚ ਆਰ. ਟੀ. ਓ. ਬਲਬੀਰ ਰਾਜ ਿਸੰਘ ਦਾ ਕਹਿਣਾ ਹੈ ਕਿ ਸਰਵਰ ਦਾ ਸੰਚਾਲਨ ਜ਼ਿਲੇ ਨਹੀਂ, ਚੰਡੀਗੜ੍ਹ ਲੈਵਲ ’ਤੇ ਹੁੰਦਾ ਹੈ, ਜਿਸ ਕਾਰਨ ਸਰਵਰ ਦੇ ਖਰਾਬ ਜਾਂ ਡਾਊਨ ਰਹਿਣ ਕਾਰਨ ਉਹ ਕੁਝ ਵੀ ਕਰ ਪਾਉਣ ਵਿਚ ਲਾਚਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਆਈ ਦਿੱਕਤ ਸਿਰਫ਼ ਜਲੰਧਰ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿਚ ਰਹੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਇਸ ਰੂਟ 'ਤੇ ਬੰਦ ਹੋਈ ਸਰਕਾਰੀ ਬੱਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e