ਕਾਵੇਰੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਕਰਨਾਟਕ

Sunday, Mar 11, 2018 - 03:11 PM (IST)

ਕਾਵੇਰੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਕਰਨਾਟਕ

ਚੇਨਈ— ਲੰਬੇ ਸਮੇਂ ਤੋਂ ਦੱਖਣੀ ਰਾਜ ਤਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਦੇ ਜੇਲ ਨੂੰ ਲੈ ਕੇ ਵਿਵਾਦ ਰਿਹਾ ਹੈ। ਹੁਣ ਇਹ ਲੜਾਈ ਪਾਣੀ ਦੀ ਮਾਤਰਾ ਨੂੰ ਨਹੀਂ ਸਗੋਂ ਉਸ ਦੀ ਗੁਣਵੱਤਾ ਨੂੰ ਲੈ ਕੇ ਸ਼ੁਰੂ ਹੋ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕਰਨਾਟਕ ਤੋਂ ਤਾਮਿਲਨਾਡੂ ਆਉਣ ਵਾਲਾ ਕਾਵੇਰੀ ਦਾ ਪਾਣੀ ਪ੍ਰਦੂਸ਼ਿਤ ਹੈ। ਸ਼ੁੱਕਰਵਾਰ ਨੂੰ ਬੋਰਡ ਵੱਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ 'ਚ ਕਿਹਾ ਗਿਆ ਕਿ ਤਾਮਿਲਨਾਡੂ 'ਚ ਪ੍ਰਵੇਸ਼ ਤੋਂ ਪਹਿਲਾਂ ਕਰਨਾਟਕ ਨਦੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਬੋਰਡ ਨੇ ਦੱਸਿਆ ਕਿ ਕਾਵੇਰੀ ਦੀ ਸਹਾਇਕ ਨਦੀਆਂ ਥੇਨਪੇਨਾਯਰ ਅਤੇ ਅਕਰਾਵਤੀ ਨਦੀਆਂ ਦਾ ਪਾਣੀ ਤਾਮਿਲਨਾਡੂ 'ਚ ਪ੍ਰਵੇਸ਼ ਤੋਂ ਪਹਿਲਾਂ ਪ੍ਰਦੂਸ਼ਿਤ ਹੋ ਜਾਂਦਾ ਹੈ। 2015 'ਚ ਸੁਪਰੀਮ ਕੋਰਟ 'ਚ ਦਰਜ ਕੀਤੇ ਗਏ ਮਾਮਲੇ 'ਚ ਬੋਰਡ ਨੇ ਇਹ ਰਿਪੋਰਟ ਜਮ੍ਹਾ ਕਰਵਾਈ ਹੈ। ਤਾਮਿਲਨਾਡੂ ਨੇ ਆਪਣੀ ਪਟੀਸ਼ਨ 'ਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਕਰਨਾਟਕ ਨੂੰ ਆਦੇਸ਼ ਦਿੱਤਾ ਜਾਵੇ ਕਿ ਉਹ ਅਨਟ੍ਰੀਟੇਡ ਸੀਵੇਜ਼ ਅਤੇ ਉਦਯੋਗਿਕ ਕੂੜੇ ਦੇ ਨਦੀ 'ਚ ਨਿਪਟਾਨ 'ਤੇ ਰੋਕ ਲਗਾਏ। ਤਾਮਿਲਨਾਡੂ ਦੇ ਦੱਖਣੀ, ਪੱਛਮੀ, ਉੱਤਰੀ ਅਤੇ ਪੂਰਬੀ ਇਲਾਕੇ ਦੇ ਲੋਕਾਂ ਲਈ ਕਾਵੇਰੀ ਦਾ ਪਾਣੀ ਲਾਈਫਲਾਈਨ ਦੀ ਤਰ੍ਹਾਂ ਹੈ।
ਸੂਬੇ ਦੇ 19 ਜ਼ਿਲਿਆਂ 'ਚ ਰਹਿਣ ਵਾਲੀ 20 ਫੀਸਦੀ ਆਬਾਦੀ ਨੂੰ ਤਾਮਿਲਨਾਡੂ ਸਰਕਾਰ ਕਾਵੇਰੀ ਦੇ ਪਾਣੀ ਤੋਂ ਪੀਣ ਦਾ ਪਾਣੀ ਉਪਲੱਬਧ ਕਰਵਾਉਂਦੀ ਹੈ। ਤਾਮਿਲਨਾਡੂ 'ਚ ਚੱਲਣ ਵਾਲੀਆਂ 127 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦਾ ਆਧਾਰ ਕਾਵੇਰੀ ਦਾ ਹੀ ਪਾਣੀ ਹੈ। ਪਿਛਲੇ ਸਾਲ ਸਤੰਬਰ ਤੋਂ ਦਸੰਬਰ ਦਰਮਿਆਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਰਨਾਟਕ ਅਤੇ ਤਾਮਿਲਨਾਡੂ ਵੱਲੋਂ ਤਿੰਨ ਨਦੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ। ਇਹ ਸੈਂਪਲ ਕਾਵੇਰੀ, ਥੇਨਪੇਨਾਯਰ ਅਤੇ ਅਕਰਾਵਤੀ ਨਦੀ ਤੋਂ ਲਏ ਗਏ ਸਨ। ਇਨ੍ਹਾਂ ਦੋਹਾਂ ਨਦੀਆਂ ਦੇ ਪਾਣੀ ਦੀ ਜਾਂਚ ਕਾਵੇਰੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਕੀਤੀ ਗਈ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ 'ਚ ਕਿਹਾ ਗਿਆ,''ਥੇਨਪੇਨਾਯਰ ਨਦੀ ਦਾ ਪਾਣੀ ਪ੍ਰਦੂਸ਼ਿਤ ਹੈ ਅਤੇ ਇਸ ਦੀ ਕਵਾਲਿਟੀ 'ਚ ਸੁਧਾਰ ਲਈ ਐਕਸ਼ਨ ਪਲਾਨ ਦੀ ਲੋੜ ਹੈ। ਇਸ ਤੋਂ ਇਲਾਵਾ ਅਕਰਾਵਤੀ ਅਤੇ ਕਾਵੇਰੀ ਦਾ ਜਲ ਵੀ ਪ੍ਰਦੂਸ਼ਿਤ ਕੀਤਾ ਗਿਆ ਹੈ। ਇਸ ਕਾਰਨ ਖੁੱਲ੍ਹੇ 'ਚ ਟਾਇਲਟ ਕਾਰਨ ਮਲ ਦਾ ਨਦੀ 'ਚ ਆਉਣਾ ਵੀ ਹੈ।''


Related News