ਕੁਮਾਰਸਵਾਮੀ ਨੂੰ ‘ਕਾਲੀਆ’ ਕਹਿਣ ’ਤੇ ਕਰਨਾਟਕ ਦੇ ਮੰਤਰੀ ਨੇ ਮੰਗੀ ਮੁਆਫੀ
Tuesday, Nov 12, 2024 - 06:50 PM (IST)

ਮੈਸੂਰ (ਏਜੰਸੀ)- ਕਰਨਾਟਕ ਦੇ ਮੰਤਰੀ ਬੀ. ਜ਼ੈੱਡ. ਜ਼ਮੀਰ ਅਹਿਮਦ ਖਾਨ ਨੇ ਕੇਂਦਰੀ ਮੰਤਰੀ ਤੇ ਜਨਤਾ ਦਲ (ਐੱਸ) ਦੇ ਨੇਤਾ ਐੱਚ. ਡੀ. ਕੁਮਾਰਸਵਾਮੀ ਨੂੰ ‘ਕਾਲੀਆ’ ਕਹਿ ਕੇ ਸੰਬੋਧਨ ਕਰਨ ਲਈ ਮੰਗਲਵਾਰ ਮੁਆਫੀ ਮੰਗੀ। ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਨੇ ਖਾਨ ਦੀ ਟਿੱਪਣੀ ਨੂੰ ‘ਨਸਲਵਾਦੀ’ ਦੱਸਦਿਆਂ ਨਿੰਦਾ ਕੀਤੀ ਸੀ।
ਇਹ ਵੀ ਪੜ੍ਹੋ: ਅਲ ਕਾਦਿਰ ਟਰੱਸਟ ਮਾਮਲੇ 'ਚ ਅਦਾਲਤ ਨੇ ਇਮਰਾਨ ਤੇ ਬੁਸ਼ਰਾ ਬੀਬੀ ਨੂੰ ਸੌਂਪੀ 14 ਪੰਨਿਆਂ ਦੀ ਪ੍ਰਸ਼ਨਾਵਲੀ
ਹਾਲਾਂਕਿ ਕਾਂਗਰਸੀ ਨੇਤਾ ਨੇ ਵਾਰ-ਵਾਰ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਕੁਮਾਰਸਵਾਮੀ ਨੂੰ ਪਹਿਲਾਂ ਵੀ ਕਈ ਵਾਰ ਪਿਆਰ ਨਾਲ ਇਸੇ ਨਾਂ ਨਾਲ ਸੰਬੋਧਨ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ। ਜ਼ਮੀਰ ਪਹਿਲਾਂ ਜਨਤਾ ਦਲ (ਐੱਸ) ਵਿਚ ਸਨ ਤੇ ਕੁਮਾਰਸਵਾਮੀ ਦੇ ਕਰੀਬੀ ਮੰਨੇ ਜਾਂਦੇ ਸਨ।
ਇਹ ਵੀ ਪੜ੍ਹੋ: ਨੇਪਾਲ 'ਚ ਸੋਨੇ ਸਮੇਤ ਭਾਰਤੀ ਨਾਗਰਿਕ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8