ਹਿਜਾਬ ਪਾਬੰਦੀ ''ਤੇ ਕਰਨਾਟਕ ਹਾਈ ਕੋਰਟ ਦਾ ਫ਼ੈਸਲਾ ''ਬੇਹੱਦ ਨਿਰਾਸ਼ਾਜਨਕ'' : ਮਹਿਬੂਬਾ ਮੁਫ਼ਤੀ

Tuesday, Mar 15, 2022 - 01:50 PM (IST)

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਹਿਜਾਬ 'ਤੇ ਪਾਬੰਦੀ ਨੂੰ ਬਰਕਰਾਰ ਰੱਖਣ ਦੇ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ 'ਬੇਹੱਦ ਨਿਰਾਸ਼ਾਜਨਕ' ਦੱਸਿਆ ਹੈ। ਮਹਿਬੂਬਾ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਿਰਫ਼ ਧਰਮ ਦੀ ਗੱਲ ਨਹੀਂ ਸਗੋਂ ਚੋਣ ਦੀ ਆਜ਼ਾਦੀ ਦੀ ਵੀ ਗੱਲ ਹੈ।

PunjabKesari

ਮਹਿਬੂਬਾ ਨੇ ਟਵੀਟ ਕੀਤਾ,''ਕਰਨਾਟਕ ਹਾਈ ਕੋਰਟ ਦਾ ਹਿਜਾਬ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਬੇਹੱਦ ਨਿਰਾਸ਼ਾਜਨਕ ਹੈ। ਇਕ ਪਾਸੇ ਅਸੀਂ ਮਹਿਲਾ ਸਸ਼ਕਤੀਕਰਣ ਦੀ ਗੱਲ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਉਨ੍ਹਾਂ ਨੂੰ ਇਕ ਸਰਲ ਚੋਣ ਦਾ ਅਧਿਕਾਰ ਵੀ ਦੇਣ ਤੋਂ ਇਨਕਾਰ ਕਰ ਰਹੇ ਹਾਂ। ਇਹ ਸਿਰਫ਼ ਧਰਮ ਦੀ ਗੱਲ ਨਹੀਂ ਹੈ ਸਗੋਂ ਚੋਣ ਦੀ ਆਜ਼ਾਦੀ ਦੀ ਵੀ ਗੱਲ ਹੈ।'' ਦੱਸਣਯੋਗ ਹੈ ਕਿ ਕਰਨਾਟਕ ਹਾਈ ਕੋਰਟ ਨੇ ਜਮਾਤ 'ਚ ਹਿਜਾਬ ਪਹਿਨਣ ਦੀ ਮਨਜ਼ੂਰੀ ਦੇਣ ਦੀ ਅਪੀਲ ਕਰਨ ਵਾਲੀ ਉਡੁਪੀ 'ਚ 'ਗਵਰਨਮੈਂਟ ਪ੍ਰੀ-ਯੂਨੀਵਰਸਿਟੀ ਗਰਲਜ਼ ਕਾਲਜ' ਦੀਆਂ ਮੁਸਲਿਮ ਔਰਤਾਂ ਦੇ ਇਕ ਵਰਗ ਦੀਆਂ ਪਟੀਸ਼ਨਾਂ ਮੰਗਲਵਾਰ ਨੂੰ ਖਾਰਜ ਕਰ ਦਿੱਤੀਆਂ। ਅਦਾਲਤ ਨੇ ਕਿਹਾ ਕਿ ਸਕੂਲ ਦੀ ਵਰਦੀ ਦਾ ਨਿਯਮ ਇਕ ਉੱਚਿਤ ਪਾਬੰਦੀ ਹੈ ਅਤੇ ਸੰਵਿਧਾਨਕ ਰੂਪ ਨਾਲ ਮਨਜ਼ੂਰ ਹੈ, ਜਿਸ 'ਤੇ ਵਿਦਿਆਰਥਣਾਂ ਇਤਰਾਜ਼ ਨਹੀਂ ਕਰ ਸਕਦੀਆਂ।

ਇਹ ਵੀ ਪੜ੍ਹੋ : ਹਾਈ ਕੋਰਟ ਨੇ ਮੁਸਲਿਮ ਕੁੜੀਆਂ ਦੀ ਪਟੀਸ਼ਨ ਕੀਤੀ ਖਾਰਜ, ਕਿਹਾ- ਹਿਜਾਬ ਇਸਲਾਮ 'ਚ ਜ਼ਰੂਰੀ ਨਹੀਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ  'ਚ ਦਿਓ ਜਵਾਬ


DIsha

Content Editor

Related News