ਕਰਨਾਟਕ ਦੇ ਡਿਪਟੀ CM ਡੀਕੇ ਸ਼ਿਵਕੁਮਾਰ ਦਾ ਦਾਅਵਾ, 2028 ''ਚ ਕੁਮਾਰਸਵਾਮੀ ਨਹੀਂ ਬਣਨਗੇ ਮੁੱਖ ਮੰਤਰੀ
Sunday, Jul 28, 2024 - 10:42 PM (IST)
ਬੈਂਗਲੁਰੂ : ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਅਤੇ ਜਨਤਾ ਦਲ (ਐੱਸ) ਦੇ ਨੇਤਾ ਐੱਚਡੀ ਕੁਮਾਰਸਵਾਮੀ 2028 ਵਿਚ ਮੁੱਖ ਮੰਤਰੀ ਨਹੀਂ ਬਣਨਗੇ। ਕੁਮਾਰਸਵਾਮੀ ਵੱਲੋਂ ਅਗਲੀਆਂ ਚੋਣਾਂ ਵਿਚ ਸੱਤਾ ਵਿਚ ਆਉਣ ’ਤੇ ਰਾਮਨਗਰ ਦਾ ਨਾਂ ਬਹਾਲ ਕਰਨ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਪ੍ਰਤੀਕਿਰਿਆ ਆਈ ਹੈ।
ਸ਼ਿਵਕੁਮਾਰ ਨੇ ਕੁਮਾਰਸਵਾਮੀ 'ਤੇ ਲਗਾਤਾਰ ਕਾਂਗਰਸ ਪਾਰਟੀ ਦੇ ਪਤਨ ਦੀ ਸਾਜ਼ਿਸ਼ ਰਚਣ ਅਤੇ ਇਸ ਦੇ ਆਲੇ-ਦੁਆਲੇ ਆਪਣੀ ਰਾਜਨੀਤੀ ਕੇਂਦਰਿਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੁਮਾਰਸਵਾਮੀ ਦੇ ਕਾਰਜਕਾਲ ਦੌਰਾਨ ਰਾਮਨਗਰ ਦਾ ਨਾਂ ਬਦਲਣਾ ਗੈਰ-ਕਾਨੂੰਨੀ ਸੀ ਅਤੇ ਜ਼ੋਰ ਦੇ ਕੇ ਕਿਹਾ ਕਿ ਰਾਮਨਗਰ ਜ਼ਿਲ੍ਹੇ ਦੇ ਲੋਕ ਬੈਂਗਲੁਰੂ ਵਾਸੀ ਹਨ ਅਤੇ ਉਹੀ ਰਹਿਣਗੇ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਸ਼ਿਵਕੁਮਾਰ ਨੇ ਕਿਹਾ ਕਿ ਜਦੋਂ ਕੁਮਾਰਸਵਾਮੀ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਸੱਤਾ ਵਿਚ ਸਨ ਤਾਂ ਵੀ ਬੈਂਗਲੁਰੂ ਜ਼ਿਲ੍ਹੇ ਦਾ ਨਾਂ ਸੀ, ਪਰ ਕੁਮਾਰਸਵਾਮੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਨੂੰ ਬਦਲ ਦਿੱਤਾ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਹੈੱਡਕੁਆਰਟਰ ਦਾ ਨਾਂ ਰਾਮਨਗਰ ਹੀ ਰਹੇਗਾ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕਰਨਾਟਕ ਸਰਕਾਰ ਨੇ ਵਿਧਾਨ ਸਭਾ 'ਚ ਬੈਂਗਲੁਰੂ ਨਾਲ ਲੱਗਦੇ ਰਾਮਨਗਰ ਜ਼ਿਲ੍ਹੇ ਦਾ ਨਾਂ ਬਦਲ ਕੇ ਬੈਂਗਲੁਰੂ ਦੱਖਣੀ ਜ਼ਿਲ੍ਹਾ ਕਰਨ ਦਾ ਮਤਾ ਪਾਸ ਕੀਤਾ ਸੀ, ਜਿਸ ਦਾ ਭਾਰਤੀ ਜਨਤਾ ਪਾਰਟੀ ਨੇ ਸਖਤ ਵਿਰੋਧ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8