ਕੋਰੋਨਾ ਦੇ ਡਰ : 3 ਮਹੀਨੇ ਬਾਅਦ ਪੇਕੇ ਤੋਂ ਆਈ ਪਤਨੀ, ਪਤੀ ਨੇ ਨਹੀਂ ਖੋਲ੍ਹਿਆ ਘਰ ਦਾ ਦਰਵਾਜ਼ਾ

Tuesday, Jul 07, 2020 - 11:47 AM (IST)

ਕੋਰੋਨਾ ਦੇ ਡਰ : 3 ਮਹੀਨੇ ਬਾਅਦ ਪੇਕੇ ਤੋਂ ਆਈ ਪਤਨੀ, ਪਤੀ ਨੇ ਨਹੀਂ ਖੋਲ੍ਹਿਆ ਘਰ ਦਾ ਦਰਵਾਜ਼ਾ

ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਕੋਰੋਨਾ ਦੇ ਡਰ ਕਾਰਨ ਘਰ ਦੇ ਅੰਦਰ ਨਹੀਂ ਆਉਣ ਦਿੱਤਾ। ਚੰਡੀਗੜ੍ਹ ਤੋਂ ਆਈ ਪਤਨੀ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਂਦੀ ਰਹੀ ਪਰ ਪਤੀ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਪਤਨੀ ਨੂੰ ਚੱਲੇ ਜਾਣ ਲਈ ਕਿਹਾ। ਪਤਨੀ ਨੇ ਕਿਹਾ ਕਿ ਉਹ ਖੁਦ ਨੂੰ 14 ਦਿਨ ਲਈ ਕੁਆਰੰਟੀਨ 'ਚ ਰੱਖੇਗੀ ਪਰ ਪਤੀ ਨੇ ਉਸ ਦੀ ਇਕ ਨਹੀਂ ਸੁਣੀ। ਕਾਫ਼ੀ ਦੇਰ ਤੱਕ ਬੇਨਤੀ ਕਰਨ 'ਤੇ ਜਦੋਂ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਤਨੀ ਨੇ ਪੁਲਸ ਤੋਂ ਮਦਦ ਮੰਗੀ। ਪਤਨੀ ਨੇ ਦੱਸਿਆ ਕਿ ਉਹ ਤਾਲਾਬੰਦੀ ਤੋਂ ਪਹਿਲਾਂ ਆਪਣੇ ਪੇਕੇ ਚੰਡੀਗੜ੍ਹ ਗਈ ਸੀ।

ਅਚਾਨਕ ਹੋਈ ਤਾਲਾਬੰਦੀ ਤੋਂ ਬਾਅਦ ਉਹ ਉੱਥੇ ਫਸ ਗਈ। ਉਸ ਦਾ 10 ਸਾਲਾ ਦਾ ਬੇਟਾ ਬੈਂਗਲੁਰੂ 'ਚ ਹੀ ਸੀ। ਤਿੰਨ ਮਹੀਨਿਆਂ ਬਾਅਦ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਉਹ ਆਪਣੇ ਘਰ ਆ ਗਈ ਪਰ ਹੁਣ ਕੋਰੋਨਾ ਦੇ ਡਰ ਕਾਰਨ ਪਤੀ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ। ਪਤਨੀ ਨੇ ਦੱਸਿਆ ਕਿ ਉਹ ਵਾਪਸ ਆਪਣੇ ਘਰ ਆਉਣ ਨੂੰ ਲੈ ਕੇ ਕਾਫ਼ੀ ਖੁਸ਼ੀ ਸੀ ਕਿ ਆਖਰ ਤਿੰਨ ਮਹੀਨਿਆਂ ਬਾਅਦ ਪਤੀ ਅਤੇ ਬੇਟੇ ਨੂੰ ਮਿਲੇਗੀ ਪਰ ਇੱਥੇ ਆ ਕੇ ਜਿਸ ਤਰ੍ਹਾਂ ਦਾ ਰਵੱਈਆ ਹੋਇਆ, ਉਹ ਇਸ ਤੋਂ ਕਾਫ਼ੀ ਦੁਖੀ ਹੈ।

ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣਾ ਕੋਰੋਨਾ ਵਾਇਰਸ ਟੈਸਟ ਕਰਵਾਉਣ ਲਈ ਤਿਆਰ ਹੈ ਅਤੇ ਜਦੋਂ ਤੱਕ ਉਸ ਨੂੰ ਨੈਗੇਟਿਵ ਰਿਪੋਰਟ ਦਾ ਸਰਟੀਫਿਕੇਟ ਨਹੀਂ ਮਿਲੇਗਾ, ਉਹ ਉਨ੍ਹਾਂ ਲੋਕਾਂ ਦੇ ਸੰਪਰਕ 'ਚ ਨਹੀਂ ਆਏਗੀ ਪਰ ਪਤੀ ਨੇ ਉਸ ਦੀ ਕੋਈ ਗੱਲ ਨਹੀਂ ਮੰਨੀ ਅਤੇ ਨਾ ਦਰਵਾਜ਼ਾ ਖੋਲ੍ਹਿਆ।

ਜਦੋਂ ਪਤੀ ਨੇ ਪਤਨੀ ਦੀ ਕੋਈ ਗੱਲ ਨਹੀਂ ਮੰਨੀ ਤਾਂ ਉਹ ਵਰਥੂਰ ਪੁਲਸ ਸਟੇਸ਼ਨ ਗਈ ਅਤੇ ਅਧਿਕਾਰੀਆਂ ਤੋਂ ਮਦਦ ਮੰਗੀ। ਪੁਲਸ ਜਨਾਨੀ ਨਾਲ ਉਸ ਦੇ ਘਰ ਪਹੁੰਚੀ ਤਾਂ ਬਾਹਰੋਂ ਤਾਲਾ ਲੱਗਾ ਹੋਇਆ ਸੀ। ਉਸ ਦੇ ਪਤੀ ਨੇ ਫੋਨ ਵੀ ਨਹੀਂ ਚੁੱਕਿਆ। ਇਸ 'ਤੇ ਪੁਲਸ ਨੇ ਜਨਾਨੀ ਨੂੰ ਕੁਝ ਸਮੇਂ ਲਈ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣ ਲਈ ਕਿਹਾ।


author

DIsha

Content Editor

Related News