ਕੋਰੋਨਾਵਾਇਰਸ: ਕਰਨਾਟਕ ਨੇ ਜਾਂਚ ਲਈ ਭੇਜੇ 56 ਸੈਂਪਲ, 39 ਦੀ ਰਿਪੋਰਟ ਨੈਗੇਟਿਵ

02/04/2020 12:44:01 PM

ਬੇਂਗਲੁਰੂ—ਕੋਰੋਨਾਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ 'ਚੋ ਕਰਨਾਟਕ ਦੇ ਵਾਪਸ ਆਏ 63 ਯਾਤਰੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਹੁਣ ਤੱਕ 56 ਲੋਕਾਂ ਦੀ ਕੋਰੋਨਾ ਵਾਇਰਸ ਲਈ ਭੇਜੇ ਗਏ ਸੈਂਪਲਾਂ ਦੀ ਜਾਂਚ 'ਚੋਂ 39 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

PunjabKesari

ਕਰਨਾਟਕ ਦੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੇ 63 ਯਾਤਰੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 58 ਲੋਕ ਘਰ ਤੋਂ ਬਾਹਰ ਰਹਿੰਦੇ ਹਨ। 4 ਯਾਤਰੀਆਂ ਨੇ ਦੇਸ਼ ਛੱਡ ਦਿੱਤਾ ਹੈ ਅਤੇ 1 ਨੂੰ ਅਲਗਾਂਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਵੁਹਾਨ ਤੋਂ ਏਅਰ ਇੰਡੀਆ ਦਾ ਡਬਲ ਡੇਕਰ ਜੰਬੋ 747 ਜਹਾਜ਼ ਰਾਹੀਂ ਵਿਸ਼ੇਸ਼ ਉਡਾਣ ਤਹਿਤ ਪਹਿਲਾਂ 324 ਅਤੇ ਬਾਅਦ 'ਚ 323 ਭਾਰਤੀਆਂ ਯਾਤਰੀਆਂ ਨੂੰ ਦਿੱਲੀ ਵਾਪਸ ਲਿਆਂਦਾ ਗਿਆ। ਦੂਜੀ ਉਡਾਣ 'ਚ 7 ਮਾਲਦੀਵ ਦੇ ਲੋਕ ਵੀ ਸ਼ਾਮਲ ਸੀ।


Iqbalkaur

Content Editor

Related News