ਕਰਨਾਟਕ ਕਾਂਗਰਸ ਨੇ ਪੀ.ਐੱਮ. ਮੋਦੀ ਨੂੰ ਦੱਸਿਆ ‘ਅੰਗੂਠਾ ਛਾਪ’, ਬਾਅਦ ’ਚ ਡਿਲੀਟ ਕੀਤਾ ਟਵੀਟ
Tuesday, Oct 19, 2021 - 02:14 PM (IST)
ਬੈਂਗਲੁਰੂ- ਕਰਨਾਟਕ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਵਾਦਿਤ ਟਵੀਟ ਕਰਨਾ ਭਾਰੀ ਪੈ ਗਿਆ। ਭਾਰੀ ਆਲੋਚਨਾ ਤੋਂ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਦਰਅਸਲ ਇਸ ਟਵੀਟ ’ਚ ਪੀ.ਐੱਮ. ਮੋਦੀ ਨੂੰ ਅੰਗੂਠਾ ਛਾਪ ਦੱਸਿਆ ਗਿਆ ਸੀ। ਉੱਥੇ ਹੀ ਕਾਂਗਰਸ ਦੀ ਕਰਨਾਟਕ ਇਕਾਈ ਨੇ ਟਵੀਟ ਡਿਲੀਟ ਕਰਨ ਦੇ ਨਾਲ ਇਸ ਨੂੰ ਨੌਸਿਖੀਏ ਦਾ ਕੰਮ ਦੱਸਿਆ। ਦੱਸਣਯੋਗ ਹੈ ਕਿ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵ ਕੁਮਾਰ ਨੇ ਮੰਨਿਆ ਕਿ ਰਾਜਨੀਤਕ ਖੇਤਰ ’ਚ ਇਹ ਟਿੱਪਣੀ ਸੰਸਦੀ ਭਾਸ਼ਾ ਵਿਰੁੱਧ ਹੈ। ਇਸ ਟਵੀਟ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਇਕਾਈ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਪਾਰਟੀ ਬੁਲਾਰੇ ਨੇ ਕਿਹਾ ਸੀ ਕਿ ਕਾਂਗਰਸ ਹੀ ਇੰਨੇ ਹੇਠਲੇ ਪੱਧਰ ਤੱਕ ਜਾ ਸਕਦੀ ਹੈ ਅਤੇ ਇਹ ਟਿਪੱਣੀ ਪ੍ਰਤੀਕਿਰਿਆ ਦੇਣ ਲਾਇਕ ਵੀ ਨਹੀਂ ਹੈ।
ਪਾਰਟੀ ਨੇ ਇਸ ’ਤੇ ਖੇਦ ਜਤਾਉਂਦੇ ਹੋਏ ਕਿਹਾ ਕਿ ਇਹ ਇਤਰਾਜ਼ਯੋਗ ਟਵੀਟ ਪਾਰਟੀ ਦੇ ਨਵੇਂ ਸੋਸ਼ਲ ਮੀਡੀਆ ਮੈਨੇਜਰ ਨੇ ਪੋਸਟ ਕੀਤਾ ਸੀ। ਕਰਨਾਟਕ ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਸਿਆਸੀ ਗੱਲਬਾਤ ’ਚ ਸੰਸਦੀ ਭਾਸ਼ਾ ਸਭ ਤੋਂ ਜ਼ਰੂਰੀ ਗੱਲ ਹੈ। ਟਵੀਟ ’ਚ ਕਿਹਾ ਗਿਆ ਸੀ ਕਿ ਕਾਂਗਰਸ ਨੇ ਸਕੂਲ ਬਣਾਏ ਪਰ ਮੋਦੀ ਕਦੇ ਪੜ੍ਹਨ ਨਹੀਂ ਗਏ, ਇੱਥੇ ਤੱਕ ਕਿ ਕਾਂਗਰਸ ਨੇ ਬਾਲਗਾਂ ਦੇ ਸਿੱਖਣ ਲਈ ਵੀ ਯੋਜਨਾਵਾਂ ਬਣਾਈਆਂ ਪਰ ਇੱਥੇ ਵੀ ਮੋਦੀ ਨਹੀਂ ਸਿਖ ਸਕੇ, ਜਿਨ੍ਹਾਂ ਲੋਕਾਂ ਨੇ ਭੀਖ ਮੰਗਣ ’ਤੇ ਪਾਬੰਦੀ ਹੋਣ ਦੇ ਬਾਵਜੂਦ ਇਸ ਨੂੰ ਚੁਣਿਆ, ਉਨ੍ਹਾਂ ਨੇ ਅੱਜ ਲੋਕਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰ ਦਿੱਤਾ ਹੈ। ਦੇਸ਼ #ਅੰਗੂਠਾ ਛਾਪ ਮੋਦੀ ਕਾਰਨ ਪਰੇਸ਼ਾਨੀ ਝੱਲ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ