ਕਾਰਗਿਲ ਯੁੱਧ : ਜਦੋਂ ਭਾਰਤੀ ਫੌਜੀਆਂ ਨੇ ਆਪਣੀ ਹੀ ਜ਼ਮੀਨ ''ਤੇ ਦਫਨਾਏ ਸਨ ਦੁਸ਼ਮਣ

07/25/2019 11:51:21 AM

ਨਵੀਂ ਦਿੱਲੀ— ਕਾਰਗਿਲ ਯੁੱਧ ਦੇ 20 ਸਾਲ ਪੂਰੇ ਹੋ ਗਏ ਹਨ। ਕਾਰਗਿਲ 'ਚ 16500 ਫੁੱਟ ਦੀ ਚੋਟੀ 'ਤੇ 5 ਫੌਜੀਆਂ ਦੀਆਂ ਲਾਸ਼ਾਂ ਪਾਕਿਸਤਾਨੀ ਝੰਡੇ 'ਚ ਲਿਪਟੀਆਂ ਹੋਈਆਂ ਸਨ। ਇਨ੍ਹਾਂ ਨੂੰ ਦਫਨਾਉਣ ਦੀ ਤਿਆਰੀ ਚੱਲ ਰਹੀ ਸੀ। ਪੁਆਇੰਟ 4875 ਨਾਂ ਦੀ ਇਸ ਚੋਟੀ ਦੀ ਸਤਿਹ ਤਿੱਖੀ ਨੋਕੀ ਵਾਲੀ ਸਲੇਟਸ ਦੀ ਤਰ੍ਹਾਂ ਸੀ। ਉੱਥੇ ਕਬਰ ਦੀ ਖੋਦਾਈ ਕਰਨਾ ਬੇਹੱਦ ਮੁਸ਼ਕਲ ਸੀ। ਭਾਰਤੀ ਫੌਜੀ ਸਿਰਫ 2 ਫੁੱਟ ਡੂੰਘੀ ਕਬਰ ਹੀ ਖੋਦ ਸਕੇ। 20 ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਯੁੱਧ ਭੂਮੀ 'ਤੇ 2 ਮਹੀਨੇ ਤੱਕ ਚੱਲੇ ਯੁੱਧ ਦੌਰਾਨ ਸੈਂਕੜੇ ਪਾਕਿਸਤਾਨੀ ਫੌਜੀ ਮਾਰੇ ਗਏ ਸਨ, ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਯੁੱਧ ਖਤਮ ਹੋਣ ਤੋਂ ਬਾਅਦ ਜਿੱਥੇ-ਜਿੱਥੇ ਵੀ ਪਾਕਿਸਤਾਨੀ ਫੌਜੀਆਂ ਦੀਆਂ ਲਾਸ਼ਾਂ ਮਿਲਦੀਆਂ ਗਈਆਂ, ਭਾਰਤੀ ਫੌਜ ਉਨ੍ਹਾਂ ਨੂੰ ਇਸਲਾਮੀ ਰਿਵਾਜ਼ ਅਨੁਸਾਰ ਸੁਪਰਦ-ਏ-ਖਾਕ ਕਰਦੀ ਗਈ।

ਲਾਸ਼ 10 ਦਿਨ ਪੁਰਾਣੀਆਂ ਸਨ 
ਭਾਰਤੀ ਫੌਜ ਦੇ ਇਕ ਮੁਸਲਿਮ ਫੌਜੀ ਨੇ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਅਤੇ ਅੱਲਾਹ-ਹੂ-ਅਕਬਰ ਬੋਲਿਆ। ਉਸ ਤੋਂ ਬਾਅਦ ਉੱਥੇ ਮੌਜੂਦ ਹਿੰਦੂ ਫੌਜੀਆਂ ਨੇ ਪੂਰੀ ਸ਼ਿੱਦਤ ਨਾਲ ਅੱਲਾਹ-ਹੂ-ਅਕਬਰ ਕਿਹਾ। ਫਿਰ ਪਾਕਿਸਤਾਨੀ ਝੰਡਾ ਲਾਸ਼ਾਂ ਤੋਂ ਹਟਾਇਆ ਗਿਆ। ਲਾਸ਼ ਕਰੀਬ 10 ਦਿਨ ਪੁਰਾਣੀਆਂ ਸਨ। ਭਾਰਤੀ ਫੌਜ ਨੇ ਉਨ੍ਹਾਂ ਨੂੰ ਦਫਨਾਉਂਦੇ ਸਮੇਂ ਬਹੁਤ ਛੋਟੀਆਂ-ਛੋਟੀਆਂ ਮੁਸਲਿਮ ਰਿਵਾਇਤਾਂ ਦਾ ਖਿਆਲ ਰੱਖਿਆ। ਲਾਸ਼ਾਂ ਦੇ ਸਿਰ ਮੱਕਾ ਵੱਲ ਕੀਤੇ ਗਏ ਅਤੇ ਬਹੁਤ ਹੌਲੀ ਜਿਹੇ ਉਨ੍ਹਾਂ ਨੂੰ ਕਬਰ 'ਚ ਉਤਾਰਿਆ ਗਿਆ। ਪੁਆਇੰਟ 4875 ਦੀ ਜਿਸ ਚੋਟੀ 'ਤੇ ਇਹ ਰਸਮ ਅਦਾ ਕੀਤੀ ਗਈ, ਉੱਥੋਂ ਪਾਕਿਸਤਾਨੀ ਘੁਸਪੈਠੀਆਂ ਨੇ ਕਈ ਦਿਨਾਂ ਤੱਕ ਗੋਲੀਬਾਰੀ ਕੀਤੀ ਸੀ। ਇਸ ਚੋਟੀ ਨੂੰ ਵਾਪਸ ਪਾਉਣ ਲਈ ਜ਼ਬਰਦਸਤ ਸੰਘਰਸ਼ ਹੋਇਆ ਸੀ। ਇੱਥੇ 53 ਪਾਕਿਸਤਾਨੀ ਫੌਜੀ ਮਾਰੇ ਗਏ ਸਨ।

ਪਾਕਿਸਤਾਨੀ ਰਾਸ਼ਟਰਪਤੀ ਨੇ ਕਾਰਗਿਲ 'ਚ ਆਪਣੀ ਫੌਜ ਦੀ ਭੂਮਿਕਾ ਸਵੀਕਾਰੀ
ਇਹ ਫੌਜੀ ਪਾਕਿਸਤਾਨ ਦੀਆਂ 12 ਨਾਰਦਰਨ ਲਾਈਟ ਇਨਫੈਂਟਰੀ ਦੇ ਸਨ ਪਰ ਪਾਕਿਸਤਾਨ ਨੇ ਉਨ੍ਹਾਂ ਨੂੰ ਮੁਜਾਹੀਦੀਨ ਕਰਾਰ ਦਿੱਤਾ ਅਤੇ ਇਕ ਵੀ ਲਾਸ਼ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਹਾਲੇ ਤੱਕ ਪਹੇਲੀ ਹੈ ਕਿ ਇਸ ਜੰਗ 'ਚ ਕਿੰਨੇ ਪਾਕਿਸਤਾਨੀ ਫੌਜੀ ਮਾਰੇ ਗਏ। ਪੂਰੀ ਦੁਨੀਆ ਨੇ ਪਾਕਿਸਤਾਨ ਦੇ ਝੂਠ ਸੁਣਿਆ, ਜਿਸ ਦਾ ਕਹਿਣਾ ਸੀ ਕਿ ਕਾਰਗਿਲ 'ਚ ਮੁਜਾਹੀਦੀਨ ਸਨ। ਬਾਅਦ 'ਚ ਤੁਰੰਤ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਇਕ ਕਿਤਾਬ ਲਿਖੀ ਸੀ 'ਇਨ ਦਿ ਲਾਈਨ ਆਫ ਫਾਇਰ'। ਇਸ 'ਚ ਉਨ੍ਹਾਂ ਨੇ ਕਾਰਗਿਲ 'ਚ ਆਪਣੀ ਫੌਜ ਦੀ ਭੂਮਿਕਾ ਸਵੀਕਾਰੀ ਸੀ। ਇਕ ਇੰਟਰਵਿਊ 'ਚ ਉਨ੍ਹਾਂ ਨੇ ਇਹ ਵੀ ਮੰਨ ਲਿਆ ਸੀ ਕਿ ਸ਼ਾਇਦ ਪਾਕਿਸਤਾਨੀ ਫੌਜ ਦੇ 2700 ਜਾਂ ਇਸ ਤੋਂ ਵਧ ਜਵਾਨ ਮਾਰੇ ਗਏ। ਜੇਕਰ ਇਹ ਸੱਚ ਹੈ ਤਾਂ ਇਹ ਗਿਣਤੀ 1971 ਦੀ ਜੰਗ 'ਚ ਮਾਰੇ ਗਏ ਫੌਜੀਆਂ ਦੀ ਕੁੱਲ ਗਿਣਤੀ ਤੋਂ ਵਧ ਹੈ।''


DIsha

Content Editor

Related News