ਕਪਿਲ ਮਿਸ਼ਰਾ ਦਾ ਭਾਸ਼ਣ ਸ਼ਰਮਨਾਕ, ਸਰਕਾਰ ਦਾ ਕੁਝ ਨਹੀਂ ਕਰਨਾ ਹੋਰ ਵੀ ਸ਼ਰਮਨਾਕ : ਪਿ੍ਰਯੰਕਾ

Wednesday, Feb 26, 2020 - 04:30 PM (IST)

ਕਪਿਲ ਮਿਸ਼ਰਾ ਦਾ ਭਾਸ਼ਣ ਸ਼ਰਮਨਾਕ, ਸਰਕਾਰ ਦਾ ਕੁਝ ਨਹੀਂ ਕਰਨਾ ਹੋਰ ਵੀ ਸ਼ਰਮਨਾਕ : ਪਿ੍ਰਯੰਕਾ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦਾ ਇਸ ’ਤੇ ਕੁਝ ਨਹੀਂ ਕਰਨਾ ਹੋਰ ਵੀ ਵਧ ਸ਼ਰਮਨਾਕ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪੱਤਰਕਾਰ ਸੰਮੇਲਨ ਤੋਂ ਬਾਅਦ ਪਿ੍ਰਯੰਕਾ ਨੇ ਕਿਹਾ,‘‘ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਜੋ ਕਿਹਾ ਹੈ ਉਹ ਸ਼ਰਮਨਾਕ ਹੈ ਪਰ ਸਰਕਾਰ ਦਾ ਕੁਝ ਨਹੀਂ ਕਰਨਾ ਹੋਰ ਵੀ ਵਧ ਸ਼ਰਮਨਾਕ ਹੈ।’’ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ,‘‘ਹਿੰਸਾ ਨਾਲ ਸਿਰਫ਼ ਤੁਹਾਨੂੰ ਦਰਦ ਹੋਵੇਗਾ ਅਤੇ ਸਿਰਫ਼ ਤੁਹਾਡਾ ਨੁਕਸਾਨ ਹੋਵੇਗਾ।’’

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਸ ਦੇ ਅਧਿਕਾਰੀਆਂ ਸਾਹਮਣੇ ਕਪਿਲ ਮਿਸ਼ਰਾ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਜੇਕਰ 3 ਦਿਨਾਂ ਅੰਦਰ ਸੜਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੋਧੀ ਪ੍ਰਦਰਸ਼ਨਕਾਰੀਆਂ ਤੋਂ ਖਾਲੀ ਨਹੀਂ ਕਰਵਾਇਆ ਗਿਆ ਤਾਂ ਉਹ ਅਤੇ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋ ਜਾਣਗੇ। ਇਕ ਸਵਾਲ ਦੇ ਜਵਾਬ ’ਚ ਪਿ੍ਰਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਅਸੀਂ ਆਪਣੇ ਵਰਕਰਾਂ ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਹੋਣ ’ਤੇ ਉਹ ਸ਼ਾਂਤੀ ਅਤੇ ਅਮਨ ਬਣਾਉਣ।


author

DIsha

Content Editor

Related News