ਸ਼ਾਹੀਨ ਬਾਗ : ਨਾ ਤਾਂ ''AAP'' ਦਾ, ਨਾ ਹੀ ਬੀਜੇਪੀ ਦਾ ਮੈਂਬਰ ਹੈ ਕਪਿਲ - ਪਰਿਵਾਰ

02/05/2020 8:25:48 PM

ਨਵੀਂ ਦਿੱਲੀ — ਦਿੱਲੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਇਥੇ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਸਥਾਨ 'ਤੇ ਗੋਲੀਆਂ ਚਲਾਉਣ ਵਾਲਾ ਕਪਿਲ ਗੁਰਜਰ ਆਮ ਆਦਮੀ ਪਾਰਟੀ ਦਾ ਮੈਂਬਰ ਹੈ, ਜਿਸ ਤੋਂ ਬਾਅਦ ਭਾਜਪਾ ਅਤੇ ਆਪ 'ਚ ਜੁਬਾਨੀ ਜੰਗ ਸ਼ੁਰੂ ਹੋ ਗਈ। ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦੇਸ਼ ਦੀ ਸੁਰੱਖਿਆ ਨਾਲ ਖੇਡਣ ਦਾ ਦੋਸ਼ ਲਗਾਇਆ ਜਦਕਿ ਆਪ ਨੇ ਉਸ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਭਗਵਾ ਪਾਰਟੀ ਗੰਦੀ ਰਾਜਨੀਤੀ ਕਰ ਰਹੀ ਹੈ।
ਪੁਲਸ ਕਮਿਸ਼ਨਰ ਰਾਜੇਸ਼ ਦੇਵ ਨੇ ਕਿਹਾ ਕਿ ਉਹ ਅਤੇ ਉਸ ਦਾ ਪਿਤਾ 2019 ਦੇ ਸ਼ੁਰੂਆਤ 'ਚ ਆਪ 'ਚ ਸ਼ਾਮਲ ਹੋਏ ਸੀ। ਕਪਿਲ ਬੈਸਲਾ ਦੇ ਚਾਚਾ ਫਤਿਹ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਕਿਥੋ ਇਹ ਫੋਟੋ ਆ ਰਹੀ ਹੈ। ਮੇਰੇ ਭਤੀਜੇ ਕਪਿਲ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਹੀ ਨਹੀਂ ਰਿਹਾ।' ਸਿੰਘ ਨੇ ਕਿਹਾ ਕਿ ਕਪਿਲ ਦਾ ਆਪ ਜਾਂ ਕਿਸੇ ਵੀ ਹੋਰ ਸਿਆਸੀ ਦਲ ਨਾਲ ਜੁੜਿਆ ਕੋਈ ਦੋਸਤ ਨਹੀਂ ਹੈ।
ਪੁਲਸ ਨੇ ਕਿਹਾ ਕਿ ਗਜੇ ਸਿੰਘ ਨੇ ਟਿਕਟ 'ਤੇ 2012 ਦਾ ਨਗਰ ਚੋਣ ਵੀ ਲੜਿਆ ਸੀ। ਉਸ ਨੇ ਕਿਹਾ ਕਿ ਬੈਸਲਾ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਵਟਸਐਪ ਡਾਟਾ ਹਾਸਲ ਕਰ ਲਿਆ ਹੈ। ਸ਼ਨੀਵਾਪ ਨੂੰ ਬੈਸਲਾ ਨੇ ਸ਼ਾਹੀਨ ਬਾਗ 'ਚ ਹਵਾ 'ਚ ਗੋਲੀਆਂ ਚਲਾਈਆਂ ਸਨ। ਚਸ਼ਮਦੀਦਾਂ ਮੁਤਾਬਕ ਉਸ ਨੇ 'ਹਿੰਦੂ ਰਾਸ਼ਟਰ ਜਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋਏ ਹਵਾਈ ਫਾਇਰਿੰਗ ਕੀਤੀ। ਉਸ ਨੂੰ ਫੜ੍ਹ ਲਿਆ ਗਿਆ ਸੀ ਅਤੇ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।


Inder Prajapati

Content Editor

Related News