ਧਮਾਕਾ ਹੋਣ ਮਗਰੋਂ ਕ੍ਰੈਸ਼ ਹੋਇਆ ਜਹਾਜ਼, ਦੋਵੇਂ ਪਾਇਲਟਾਂ ਦੀ ਮੌਤ, ਕਾਨਪੁਰ 'ਚ ਵਾਪਰਿਆ ਹਾਦਸਾ
Thursday, Aug 27, 2026 - 01:36 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਵੀਰਵਾਰ ਦੁਪਹਿਰ ਨੂੰ ਉਡਾਣ ਭਰ ਰਿਹਾ ਇੱਕ ਦੋ ਇੰਜਣਾਂ ਵਾਲਾ ਚਾਰ-ਸੀਟਰ ਸਿਖਲਾਈ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਗੰਗਾ ਨਦੀ ਦੇ ਕੰਢੇ ਨੇੜੇ ਹੋਏ ਜ਼ੋਰਦਾਰ ਧਮਾਕੇ ਮਗਰੋਂ ਜਹਾਜ਼ ਕਰੈਸ਼ ਹੋ ਕੇ ਹੇਠਾਂ ਖੇਤਾਂ ਵਿਚ ਡਿੱਗ ਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਇੱਕ ਇੰਸਟ੍ਰਕਟਰ ਪਾਇਲਟ ਅਤੇ ਇੱਕ ਸਿਖਲਾਈ ਪਾਇਲਟ ਦੀ ਦਰਦਨਾਕ ਮੌਤ ਹੋ ਗਈ। ਪੁਲਸ ਮੁਤਾਬਕ ਜਹਾਜ਼ ਨੇ ਗਰਗ ਐਵੀਏਸ਼ਨ ਟਰੇਨਿੰਗ ਸੈਂਟਰ ਤੋਂ ਸਵੇਰੇ 11:30 ਵਜੇ ਉਡਾਣ ਭਰੀ ਸੀ, ਜੋ ਵਾਪਸੀ ਦੌਰਾਨ ਕਰੀਬ 11:50 ਵਜੇ ਕਰੈਸ਼ ਹੋ ਗਿਆ।
ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਪੁਲਸ ਨੇ ਕਾਰਵਾਈ ਕਰਦੇ ਹੋਏ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਹਾਜ਼ ਹਾਦਸੇ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਘਬਰਾ ਗਏ, ਜਿਸ ਨਾਲ ਹਫ਼ੜਾ-ਦਫ਼ੜੀ ਮਚ ਗਈ। ਚਸ਼ਮਦੀਦਾਂ ਦੇ ਅਨੁਸਾਰ ਇਹ ਦੋਹਰੇ ਇੰਜਣ ਵਾਲਾ ਸਿਖਲਾਈ ਜਹਾਜ਼ ਅਚਾਨਕ ਤੇਜ਼ ਆਵਾਜ਼ ਨਾਲ ਖੇਤਾਂ ਵਿੱਚ ਡਿੱਗ ਪਿਆ। ਕਾਨਪੁਰ ਦੇ ਪੁਲਸ ਕਮਿਸ਼ਨਰ ਰਘੂਵੀਰ ਲਾਲ ਨੇ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਰਹਿਣ ਵਾਲੇ ਇੰਸਟ੍ਰਕਟਰ ਪਾਇਲਟ ਸਚਿਨ ਭਾਟੀਆ ਅਤੇ ਕਰਨਾਟਕ ਦੇ ਰਹਿਣ ਵਾਲੇ ਟਰੇਨੀ ਪਾਇਲਟ ਅਭਿਸ਼ੇਕ ਪੁਜਾਰੀ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨਗੇ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
