ਗੁਰਦਾਸਪੁਰ 'ਚ ਭਿਆਨਕ ਸੜਕ ਹਾਦਸੇ ਦੌਰਾਨ ਡਰਾਈਵਰ ਦੀ ਮੌਤ, ਕਲੀਨਰ ਦੀਆਂ ਟੁੱਟੀਆਂ ਦੋਵੇਂ ਲੱਤਾਂ

Saturday, Oct 10, 2026 - 03:11 PM (IST)

ਗੁਰਦਾਸਪੁਰ 'ਚ ਭਿਆਨਕ ਸੜਕ ਹਾਦਸੇ ਦੌਰਾਨ ਡਰਾਈਵਰ ਦੀ ਮੌਤ, ਕਲੀਨਰ ਦੀਆਂ ਟੁੱਟੀਆਂ ਦੋਵੇਂ ਲੱਤਾਂ

ਗੁਰਦਾਸਪੁਰ (ਵਿਨੋਦ)- ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਜਖ਼ਮੀ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਬੱਸ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਦਵਿੰਦਰ ਪਾਲ ਨੇ ਦੱਸਿਆ ਕਿ ਮਦਨ ਲਾਲ ਪੁੱਤਰ ਹਰੀ ਸਿੰਘ ਵਾਸੀ ਨਗਰੋਟਾ ਬੱਗਵਾਂ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਬਿਆਨ ਦਿੱਤਾ ਕਿ ਉਹ ਗੱਡੀ ਟਾਟਾ 709 ਨੰਬਰ ਐੱਚ.ਪੀ 40 ਬੀ 7127 ’ਤੇ ਬਤੌਰ ਕਲੀਨਰ ਕੰਮ ਕਰਦਾ ਹੈ। ਜਦਕਿ ਸੰਜੇ ਕੁਮਾਰ ਉਮਰ 36 ਸਾਲ ਪੁੱਤਰ ਹੰਸ ਰਾਜ ਵਾਸੀ ਨਗਰੋਟਾ ਬੰਗਵਾ ਜ਼ਿਲਾ ਕਾਂਗੜਾ ਉਕਤ ਗੱਡੀ ’ਤੇ ਡਰਾਇਵਰੀ ਕਰਦਾ ਹੈ।

ਇਹ ਵੀ ਪੜ੍ਹੋ-ਪੰਜਾਬ: 2 ਵੱਡੇ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਕਾਬੂ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਤੇ ਹਥਿਆਰ ਵੀ ਬਰਾਮਦ

ਬੀਤੇ ਦਿਨੀਂ ਜਦ ਉਹ ਦੋਵੇਂ ਆਪਣੀ ਗੱਡੀ 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਆਂਡੇ ਲੈਣ ਵਾਸਤੇ ਜਾ ਰਹੇ ਸੀ ਤਾਂ ਜਦ ਉਹ ਮਾਨਕੌਰ ਪੁੱਲ ਉੱਪਰ ਪਹੁੰਚੇ ਤਾਂ ਉਨ੍ਹਾਂ ਦੇ ਅੱਗੇ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਨੰਬਰ ਪੀਬੀ35 ਕਿਊ 9838 ਦੇ ਚਾਲਕ ਦਵਿੰਦਰ ਪਾਲ ਸਿੰਘ ਨੇ ਪੁੱਲ ਉੱਤਰਦੇ ਸਮੇਂ ਇਕਦਮ ਅਣਗਹਿਲੀ ਨਾਲ ਬਰੇਕ ਲਗਾ ਦਿੱਤੀ। ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਦੋਵੇਂ ਲੱਤਾਂ ਟੁੱਟ ਗਈਆਂ। ਜਦਕਿ ਸੰਜੇ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਬੱਸ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-ਪੰਜਾਬ: ਸਿਹਤ ਵਿਭਾਗ ਦਾ ਵੱਡਾ ਫੈਸਲਾ, ਅੰਮ੍ਰਿਤਸਰ 'ਚ ਇਨ੍ਹਾਂ ਮਰੀਜ਼ਾਂ ਲਈ ਸੋਮਵਾਰ ਤੋਂ ਖੁੱਲ੍ਹਣਗੇ ਸਪੈਸ਼ਲ ਕਲੀਨਿਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News