ਨਿੱਜੀ ਕੰਪਨੀ ਦਾ ਬਾਇਲਰ ਫਟਣ ਨਾਲ 4 ਮਜ਼ਦੂਰਾਂ ਦੀ ਮੌਤ, ਤਿਰੂਪਤੀ ''ਚ ਵਾਪਰਿਆ ਹਾਦਸਾ

Saturday, Oct 03, 2026 - 01:15 PM (IST)

ਨਿੱਜੀ ਕੰਪਨੀ ਦਾ ਬਾਇਲਰ ਫਟਣ ਨਾਲ 4 ਮਜ਼ਦੂਰਾਂ ਦੀ ਮੌਤ, ਤਿਰੂਪਤੀ ''ਚ ਵਾਪਰਿਆ ਹਾਦਸਾ

ਤਿਰੂਪਤੀ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ 'ਚ ਸਥਿਤ ਸ਼੍ਰੀ ਸਿਟੀ 'ਚ ਸ਼ਨੀਵਾਰ ਨੂੰ ਇਕ ਨਿੱਜੀ ਕੰਪਨੀ 'ਚ 'ਵਾਟਰ ਬਾਇਲਰ' ਫਟਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਕਿ ਹਾਦਸੇ 'ਚ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਰੂਪ ਨਾਲ ਜ਼ਖਮੀ ਇਕ ਹੋਰ ਮਜ਼ਦੂਰ ਦਾ ਹਸਪਤਾਲ 'ਚ ਇਲਾਜ ਜਾਰੀ ਹੈ।

ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ ਅਤੇ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਬਿਆਨ 'ਚ ਕਿਹਾ ਗਿਆ,''ਮੁੱਖ ਮੰਤਰੀ ਨੇ ਤਿਰੂਪਤੀ ਜ਼ਿਲ੍ਹੇ ਦੇ ਸ਼੍ਰੀ ਸਿਟੀ 'ਚ ਇਕ ਨਿੱਜੀ ਕੰਪਨੀ 'ਚ ਹੋਏ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ, ਜਿੱਥੇ ਵਾਟਰ ਬਾਇਲਰ ਫਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।'' ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਅਤੇ ਜ਼ਖ਼ਮੀ ਮਜ਼ਦੂਰ ਦਾ ਵਧੀਆ ਇਲਾਜ ਯਕੀਨੀ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News