ਮਹਾਰਾਸ਼ਟਰ ਚੋਣਾਂ: ਕੰਗਨਾ ਰਣੌਤ ਨੇ BJP ਉਮੀਦਵਾਰ ਲਈ ਕੱਢਿਆ ਰੋਡ ਸ਼ੋਅ

Sunday, Nov 17, 2024 - 04:32 PM (IST)

ਮਹਾਰਾਸ਼ਟਰ ਚੋਣਾਂ: ਕੰਗਨਾ ਰਣੌਤ ਨੇ BJP ਉਮੀਦਵਾਰ ਲਈ ਕੱਢਿਆ ਰੋਡ ਸ਼ੋਅ

ਨਾਗਪੁਰ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ 'ਚ ਪਾਰਟੀ ਉਮੀਦਵਾਰ ਲਈ ਰੋਡ ਸ਼ੋਅ ਕੱਢਿਆ। ਕੰਗਨਾ ਨੇ ਭਾਜਪਾ ਉਮੀਦਵਾਰ ਪ੍ਰਵੀਨ ਦਟਕੇ ਲਈ ਪ੍ਰਚਾਰ ਕੀਤਾ। ਦਟਕੇ ਨਾਗਪੁਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

PunjabKesari

ਅਦਾਕਾਰਾ ਨੇ ਰੋਡ ਸ਼ੋਅ ਦੀ ਸ਼ੁਰੂਆਤ ਸ਼ਹਿਰ ਦੇ ਬੰਗਾਲੀ ਪੰਜਾ ਇਲਾਕੇ ਤੋਂ ਕੀਤੀ। ਇਸ ਤੋਂ ਇਲਾਵਾ ਉਹ ਨਾਗਪੁਰ ਪੱਛਮੀ ਹਲਕੇ 'ਚ ਰੋਡ ਸ਼ੋਅ ਵੀ ਕਰੇਗੀ। ਦਟਕੇ ਸੂਬਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਪਾਰਟੀ ਦੇ ਸਾਬਕਾ ਸ਼ਹਿਰ ਇਕਾਈ ਦੇ ਮੁਖੀ ਹਨ। ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਇਕ ਪੜਾਅ ਵਿਚ ਵੋਟਿੰਗ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।


author

Tanu

Content Editor

Related News