ਹੁਸੈਨਪੁਰਾ ਜ਼ੋਨ ਦੇ ਦੁਕਾਨਦਾਰਾਂ ਵੱਲੋਂ ਬੰਦ ਦਾ ਐਲਾਨ, ਰੇਲਵੇ ਰੋਡ ਨੇ ਕੀਤਾ ਇਨਕਾਰ
Monday, Mar 02, 2026 - 05:04 PM (IST)
ਅੰਮ੍ਰਿਤਸਰ(ਇੰਦਰਜੀਤ): ਹੋਲੀ ਦੀਆਂ ਤਿੰਨ ਦਿਨਾਂ ਦੀਆਂ ਛੁੱਟੀਆਂ ਦੇ ਕਾਰਨ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਆਟੋ ਸਪੇਅਰ ਪਾਰਟਸ ਡੀਲਰਜ਼ ਐਸੋਸੀਏਸ਼ਨ ਦੋ-ਫਾੜ ਹੋਣ ਦੇ ਕਢੇ ’ਤੇ ਪਹੁੰਚ ਗਈ ਹੈ। ਯੂਨੀਅਨ ਵਿਚ ਦੋ ਧੜੇ ਬਣ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਧੜਾ ਛੁੱਟੀਆਂ ਕਰਨ ਦਾ ਪੱਖਧਰ ਹੈ, ਜਦਕਿ ਦੂਜਾ ਧੜਾ ਇਸ ਦਾ ਵਿਰੋਧ ਕਰ ਰਿਹਾ ਹੈ। ਅਸਲ ਵਿਚ ਦੁਕਾਨਦਾਰਾਂ ਵਿਚ ਇਸ ਗੱਲ ਦਾ ਡਰ ਹੈ ਕਿ ਜੇਕਰ ਉਹ ਦੁਕਾਨ ਬੰਦ ਰੱਖਣਗੇ ਤਾਂ ਗਾਹਕ ਕਿਸੇ ਦੂਜੇ 'ਕੰਪੀਟੀਟਰ' ਕੋਲ ਚਲਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ ਬਦਲਿਆ ਫਸਲਾਂ ਦਾ ਰੰਗ, ਮਾਹਿਰਾਂ ਨੇ ਦਿੱਤੀ ਸਲਾਹ
ਹੁਸੈਨਪੁਰਾ ਸਰਕਲ ਬਨਾਮ ਰੇਲਵੇ ਰੋਡ ਜ਼ੋਨ
ਅੰਮ੍ਰਿਤਸਰ ਆਟੋ ਪਾਰਟਸ ਡੀਲਰਜ਼ ਐਸੋਸੀਏਸ਼ਨ ਦੀਆਂ ਸ਼ਹਿਰ ਵਿਚ 200 ਤੋਂ ਵੱਧ ਦੁਕਾਨਾਂ ਹਨ। ਹੁਸੈਨਪੁਰਾ ਜ਼ੋਨ ਦੇ ਦੁਕਾਨਦਾਰਾਂ ਨੇ ਹੋਲੀ 'ਤੇ ਤਿੰਨ ਛੁੱਟੀਆਂ ਦਾ ਪ੍ਰਸਤਾਵ ਪਾਸ ਕੀਤਾ ਹੈ, ਪਰ ਰੇਲਵੇ ਰੋਡ ਮਾਰਕੀਟ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਉਨ੍ਹਾਂ ਨੇ ਛੁੱਟੀਆਂ ਤੋਂ ਇਨਕਾਰ ਕਰ ਦਿੱਤਾ ਹੈ। ਹੁਸੈਨਪੁਰਾ ਜ਼ੋਨ ਦੇ ਆਗੂਆਂ ਅਮਨ ਦੇਵਗਨ ਅਤੇ ਹਰਜੀਤ ਸਿੰਘ "ਟਾਈਗਰ" ਨੇ ਕਿਹਾ ਹੈ ਕਿ ਉਹ ਆਪਣੇ ਫ਼ੈਸਲੇ 'ਤੇ ਕਾਇਮ ਰਹਿਣਗੇ ਅਤੇ ਦੁਕਾਨਾਂ ਬੰਦ ਰੱਖਣਗੇ, ਚਾਹੇ ਕੋਈ ਹੋਰ ਬੰਦ ਕਰੇ ਜਾਂ ਨਾ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ
ਪੇਂਡੂ ਖੇਤਰਾਂ ਅਤੇ ਮਕੈਨਿਕਾਂ 'ਤੇ ਪਵੇਗਾ ਅਸਰ
ਸ਼ਹਿਰ ਦੀ ਮਾਰਕੀਟ ਬੰਦ ਹੋਣ ਦਾ ਅਸਰ ਜ਼ਿਲ੍ਹਾ ਭਰ ਦੇ ਨੇੜਲੇ ਕਸਬਿਆਂ 'ਤੇ ਵੀ ਪੈਂਦਾ ਹੈ। ਜੇਕਰ ਸ਼ਹਿਰ ਦੇ ਦੋ ਧੜੇ ਬਣੇ ਰਹਿੰਦੇ ਹਨ, ਤਾਂ ਪੇਂਡੂ ਖੇਤਰਾਂ ਦੇ ਦੁਕਾਨਦਾਰਾਂ ਵਿਚ ਵੀ ਦੁਬਿਧਾ ਰਹੇਗੀ ਕਿਉਂਕਿ ਉਹ ਖਰੀਦਦਾਰੀ ਲਈ ਸ਼ਹਿਰ ਆਉਂਦੇ ਹਨ। ਇਸ ਤੋਂ ਇਲਾਵਾ, ਜੇਕਰ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਹਨ, ਤਾਂ ਸ਼ਹਿਰ ਦੇ ਲੱਗਭਗ 2 ਹਜ਼ਾਰ ਤੋਂ ਵੱਧ ਮਕੈਨਿਕ ਵੀ ਛੁੱਟੀਆਂ ਕਰਨ ਤੋਂ ਗੁਰੇਜ਼ ਕਰਨਗੇ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਠੰਢ ਅਤੇ ਜੰਗ ਕਾਰਨ ਟੂਰਿਸਟਾਂ ਦਾ ਰੁਝਾਨ ਘਟਿਆ
ਇਸ ਵਾਰ ਹੋਲੀ ਦੀਆਂ ਛੁੱਟੀਆਂ ਐਤਵਾਰ ਤੋਂ ਬੁੱਧਵਾਰ ਤੱਕ ਹੋਣ ਦੇ ਬਾਵਜੂਦ ਲੋਕਾਂ ਦਾ ਹਿੱਲ ਸਟੇਸ਼ਨਾਂ ਵੱਲ ਜਾਣ ਦਾ ਰੁਝਾਨ ਘੱਟ ਹੈ। ਇਸ ਦਾ ਮੁੱਖ ਕਾਰਨ ਪਹਾੜੀ ਇਲਾਕਿਆਂ ਵਿਚ ਅਜੇ ਵੀ ਜਾਰੀ ਸੀਤ ਲਹਿਰ ਹੈ। ਦੂਜੇ ਪਾਸੇ, ਵਿਸ਼ਵ ਪੱਧਰ ’ਤੇ ਚੱਲ ਰਹੀ ਜੰਗ ਦੇ ਚਲਦਿਆਂ ਜਿੱਥੇ ਹਵਾਈ ਉਡਾਣਾਂ ਪ੍ਰਭਾਵਿਤ ਹਨ, ਉੱਥੇ ਸੈਰ-ਸਪਾਟਾ ਕਰਨ ਵਾਲੇ ਲੋਕ ਵੀ ਇਸ ਵਾਰ ਬਹੁਤੇ ਉਤਸ਼ਾਹਿਤ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
