ਫਰਾਂਸ ਹਮਲੇ ਨੂੰ ਲੈ ਕੇ ਕੈਨੇਡਾ ਦੇ PM ਟਰੂਡੋ 'ਤੇ ਭੜਕੀ ਕੰਗਨਾ ਰਣੌਤ
Monday, Nov 02, 2020 - 02:30 AM (IST)
ਟੋਰਾਂਟੋ/ਪੈਰਿਸ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸ ਵਿਚ ਹੋਏ ਹਮਲੇ ਦੇ ਬਾਰੇ ਵਿਚ ਗੱਲ ਕਰਦੇ ਹੋਏ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕੀਤਾ ਪਰ ਨਾਲ ਹੀ ਆਖਿਆ ਕਿ ਕੁਝ ਭਾਈਚਾਰਿਆਂ ਨੂੰ ਮਨਮੰਨੇ ਅਤੇ ਬੇਲੋੜੇ ਤਰੀਕੇ ਨਾਲ ਨੁਕਸਾਨ ਨਹੀਂ ਕਰਨਾ ਚਾਹੀਦਾ। ਟਰੂਡੋ ਨੇ ਫਰਾਂਸ ਦੀ ਸ਼ਾਰਲੀ ਹੇਬਦੋ ਮੈਗਜ਼ੀਨ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨ ਛਾਪਣ ਦੇ ਅਧਿਕਾਰ ਨਾਲ ਜੁੜੇ ਸਵਾਲ 'ਤੇ ਇਹ ਗੱਲਾਂ ਆਖੀਆਂ। ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕਰਨਾ ਚਾਹੀਦਾ। ਪਰ, ਪ੍ਰਗਟਾਵੇ ਦੀ ਆਜ਼ਾਦੀ ਦੇ ਬਿਨਾਂ ਸਰਹੱਦਾਂ ਦੇ ਨਾਲ ਨਹੀਂ ਹੁੰਦੀ, ਸਾਨੂੰ ਦੂਜਿਆਂ ਦਾ ਸਨਮਾਨ ਕਰਦੇ ਹੋਏ ਕੰਮ ਕਰਨਾ ਚਾਹੀਦਾ ਅਤੇ ਜਿਨ੍ਹਾਂ ਦੇ ਨਾਲ ਅਸੀਂ ਇਸ ਸਮਾਜ ਅਤੇ ਗ੍ਰਹਿ ਵਿਚ ਰਹਿੰਦੇ ਹਾਂ, ਉਨ੍ਹਾਂ ਨੂੰ ਬੇਲੋੜੇ ਰੂਪ ਨਾਲ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।
ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਸਾਨੂੰ ਭੀੜ ਭਰੇ ਸਿਨੇਮਾ ਹਾਲ ਵਿਚ ਫਾਇਰ-ਫਾਇਰ ਚੀਕਣ ਦਾ ਅਧਿਕਾਰ ਨਹੀਂ ਹੈ। ਹਰ ਅਧਿਕਾਰ ਦੀਆਂ ਸੀਮਾਵਾਂ ਹੁੰਦੀਆਂ ਹਨ। ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੇ ਬਿਆਨ ਤੋਂ ਦੂਰੀ ਬਣਾਉਂਦੇ ਹੋਏ ਪ੍ਰਗਟਾਵੇ ਦੀ ਆਜ਼ਾਦੀ ਦਾ ਸਾਵਧਾਨੀਪੂਰਣ ਇਸਤੇਮਾਲ ਕਰਨ ਦਾ ਜ਼ਿਕਰ ਕੀਤਾ। ਟਰੂਡੋ ਨੇ ਆਖਿਆ ਕਿ ਸਾਡੇ ਜਿਹੇ ਬਹੁਲਵਾਦੀ, ਵਿਭਿੰਨ ਅਤੇ ਸਤਿਕਾਰਯੋਗ ਸਮਾਜ ਵਿਚ ਸਾਨੂੰ ਆਪਣੇ ਸ਼ਬਦਾਂ, ਆਪਣੇ ਕੰਮਾਂ ਨਾਲ ਪੈਣ ਵਾਲੇ ਪ੍ਰਭਾਵ ਨੂੰ ਸਮਝਣਾ ਹੋਵੇਗਾ, ਖਾਸ ਤੌਰ 'ਤੇ ਉਨ੍ਹਾਂ ਭਾਈਚਾਰਿਆਂ ਅਤੇ ਲੋਕਾਂ 'ਤੇ ਜਿਹੜੇ ਹੁਣ ਵੀ ਵੱਡੇ ਪੱਧਰ 'ਤੇ ਭੇਦਭਾਵ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਆਖਿਆ ਕਿ ਸਮਾਜ ਇਨ੍ਹਾਂ ਮੁੱਦਿਆਂ 'ਤੇ ਇਕ ਜ਼ਿੰਮੇਵਾਰ ਤਰੀਕੇ ਨਾਲ ਜਨਤਕ ਬਹਿਸ ਲਈ ਤਿਆਰ ਹਨ। ਨਾਲ ਹੀ ਉਨ੍ਹਾਂ ਨੇ ਫਰਾਂਸ ਵਿਚ ਹੋਈਆਂ ਹਿੰਸਕ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਦੁਖ ਜਤਾਇਆ। ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਕੈਨੇਡਾ ਮੁਸ਼ਕਿਲ ਵੇਲੇ ਤੋਂ ਲੰਘ ਰਹੇ ਆਪਣੇ ਫ੍ਰਾਂਸੀਸੀ ਦੋਸਤਾਂ ਨਾਲ ਖੜ੍ਹਾ ਹੋ ਕੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਾ ਹੈ। ਕੈਨੇਡਾ ਦੀ ਸੰਸਦ ਵਿਚ ਵੀਰਵਾਰ ਨੂੰ ਫਰਾਂਸ ਦੇ ਨੀਸ ਸ਼ਹਿਰ ਦੀ ਇਕ ਚਰਚ 'ਤੇ ਹੋਏ ਹਮਲੇ ਵਿਚ 3 ਲੋਕਾਂ ਦੇ ਮਾਰੇ ਜਾਣ 'ਤੇ ਸੋਕ ਜਤਾਉਂਦੇ ਹੋਏ ਮੌਨ ਰੱਖਿਆ ਗਿਆ ਸੀ।
ਟਰੂਡੋ 'ਤੇ ਭੜਕੀ ਕੰਗਨਾ ਅਤੇ ਪੁੱਛੇ ਸਵਾਲ
ਜਸਟਿਸ ਟਰੂਡੋ ਦੇ ਇਸ ਬਿਆਨ 'ਤੇ ਅਦਾਕਾਰਾ ਕੰਗਨਾ ਰਣੌਤ ਨੇ ਉਨ੍ਹਾਂ ਤੋਂ ਸਵਾਲ ਪੁੱਛਦੇ ਹੋਏ ਕੁਝ ਟਵੀਟਸ ਕੀਤੇ ਹਨ। ਕੰਗਨਾ ਨੇ ਲਿੱਖਿਆ ਕਿ ਪਿਆਰੇ, ਜਸਟਿਨ ਅਸੀਂ ਇਕ ਆਦਰਸ਼ ਦੁਨੀਆ ਵਿਚ ਨਹੀਂ ਰਹਿੰਦੇ ਹਾਂ, ਲੋਕ ਰੋਜ਼ ਸਿਗਨਲ ਤੋੜਦੇ ਹਨ, ਡਰੱਗਸ ਲੈਂਦੇ ਹਨ, ਉਤਪੀੜਣ ਕਰਦੇ ਹਨ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਜੇਕਰ ਹਰ ਛੋਟੇ ਅਪਰਾਧ ਦੀ ਸਜ਼ਾ ਇਕ-ਦੂਜੇ ਦਾ ਗਲਾ ਵੱਢਣਾ ਹੈ ਤਾਂ ਸਾਨੂੰ ਪ੍ਰਧਾਨ ਮੰਤਰੀ ਅਤੇ ਕਾਨੂੰਨ ਦੀ ਵਿਵਸਥਾ ਦੀ ਕੀ ਜ਼ਰੂਰਤ ਹੈ ? ਕੰਗਨਾ ਨੇ ਟਰੂਡੋ ਨੂੰ ਟੈਗ ਕਰਦੇ ਹੋਏ ਉਨ੍ਹਾਂ ਤੋਂ ਆਪਣੇ ਸਵਾਲ ਦਾ ਜਵਾਬ ਮੰਗਿਆ ਹੈ। ਕੰਗਨਾ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਕੋਈ ਵੀ ਜੇਕਰ ਰਾਮ, ਕ੍ਰਿਸ਼ਣ, ਮਾਂ ਦੁਰਗਾ ਜਾਂ ਕੋਈ ਵੀ ਹੋਰ ਭਗਵਾਨ ਚਾਹੇ ਅੱਲਾਹ, ਈਸਾ ਮਸੀਹ ਦਾ ਕਾਰਟੂਨ ਬਣਾਉਂਦਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇਕਰ ਵਰਕਪਲੇਸ ਜਾਂ ਸੋਸ਼ਲ ਮੀਡੀਆ 'ਤੇ ਅਜਿਹਾ ਕਰਦਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਜੇਕਰ ਸ਼ਰੇਆਮ ਅਜਿਹਾ ਕਰਦਾ ਹੈ ਤਾਂ ਉਸ ਨੂੰ 6 ਮਹੀਨੇ ਲਈ ਜੇਲ ਭੇਜ ਦੇਣਾ ਚਾਹੀਦਾ ਹੈ, ਸਿਰਫ ਇਹੀਂ ਲੋਕਾਂ ਨੂੰ ਨਾਸਤਿਕ ਹੋਣ ਦਾ ਅਧਿਕਾਰ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਇਹ ਚੁਣ ਸਕਦੀ ਹਾਂ ਕਿ ਮੈਂ ਭਗਵਾਨ ਨੂੰ ਨਹੀਂ ਮੰਨਦੀ, ਇਹ ਠੀਕ ਹੈ, ਇਹ ਕੋਈ ਅਪਰਾਧ ਨਹੀਂ ਹੈ। ਮੈਂ ਇਹ ਜ਼ਾਹਿਰ ਵੀ ਕਰ ਸਕਦੀ ਹਾਂ ਕਿ ਮੈਂ ਤੁਹਾਡੇ ਧਰਮ ਦੇ ਨਾਲ ਕਿਸੇ ਤਰ੍ਹਾਂ ਨਾਲ ਸਹਿਮਤ ਨਹੀਂ ਹਾਂ। ਇਹ ਪ੍ਰਗਟਾਵੇ ਦੀ ਆਜ਼ਾਦੀ ਹੈ, ਮੇਰੀ ਆਵਾਜ਼ ਦੇ ਨਾਲ ਰਹਿਣਾ ਸਿਖੋਂ, ਤੁਸੀਂ ਮੇਰੇ ਸਵਾਲਾਂ ਦੇ ਜਵਾਬ ਨਾ ਮਿਲਣ 'ਤੇ ਗਲਾ ਵੱਢਣਾ ਸਿੱਖਿਆ ਹੈ, ਆਪਣੇ-ਆਪ ਤੋਂ ਪੁੱਛੋਂ। ਸ਼ਾਰਲੀ ਹੇਬਦੋ ਵਿਚ ਛਪੇ ਕਾਰਟੂਨ ਇਕ ਕਲਾਸ ਵਿਚ ਦਿਖਾਉਣ ਤੋਂ ਬਾਅਦ ਫਰਾਂਸ ਵਿਚ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ ਸੀ। ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਇਹ ਕਾਰਟੂਨ ਛਾਪਣ ਦੇ ਅਧਿਕਾਰ ਦਾ ਬਚਾਅ ਕੀਤਾ ਸੀ ਅਤੇ ਅਧਿਆਪਕ 'ਤੇ ਹਮਲੇ ਨੂੰ ਇਸਲਾਮਕ ਅੱਤਵਾਦ ਦੱਸਿਆ ਸੀ। ਕੁਝ ਮੁਸਲਿਮ ਦੇਸ਼ਾਂ ਵਿਚ ਮੈਕਰੋਨ ਦੇ ਬਿਆਨ 'ਤੇ ਵਿਰੋਧ ਜਤਾਇਆ ਗਿਆ ਅਤੇ ਫਰਾਂਸ ਦੇ ਸਮਾਨਾਂ ਦਾ ਬਾਈਕਾਟ ਵੀ ਕੀਤਾ ਗਿਆ। ਇਸ ਤੋਂ ਬਾਅਦ ਫਰਾਂਸ ਵਿਚ ਇਕ ਚਰਚ 'ਤੇ ਹਮਲਾ ਹੋਇਆ ਜਿਸ ਵਿਚ 3 ਲੋਕਾਂ ਦੀ ਜਾਨ ਚਲੀ ਗਈ।