'ਕੰਗਨਾ ਇੱਥੇ ਆਈ ਤਾਂ ਥੱਪੜ ਮਾਰ ਦਿਓ...' ਸੀਨੀਅਰ ਕਾਂਗਰਸੀ ਆਗੂ ਦਾ ਵਿਵਾਦਤ ਬਿਆਨ

Thursday, Sep 18, 2025 - 04:55 PM (IST)

'ਕੰਗਨਾ ਇੱਥੇ ਆਈ ਤਾਂ ਥੱਪੜ ਮਾਰ ਦਿਓ...' ਸੀਨੀਅਰ ਕਾਂਗਰਸੀ ਆਗੂ ਦਾ ਵਿਵਾਦਤ ਬਿਆਨ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖ਼ਬਰਾਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ, ਤਾਮਿਲਨਾਡੂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਕੇ.ਐਸ. ਅਲਾਗਿਰੀ ਨੇ "ਧਾਕੜ ਗਰਲ" ਵਜੋਂ ਜਾਣੀ ਜਾਂਦੀ ਅਦਾਕਾਰਾ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕੰਗਨਾ ਨੂੰ ਥੱਪੜ ਮਾਰਨ ਬਾਰੇ ਗੱਲ ਕੀਤੀ, ਜਿਸਦੀ ਖੂਬ ਚਰਚਾ ਹੋ ਰਹੀ ਹੈ।
ਕੇ.ਐਸ. ਅਲਾਗਿਰੀ ਨੇ ਕੀ ਕਿਹਾ?
ਮੀਡੀਆ ਰਿਪੋਰਟਾਂ ਦੇ ਅਨੁਸਾਰ ਅਲਾਗਿਰੀ ਤੋਂ ਕੰਗਨਾ ਰਣੌਤ ਦੇ ਇੱਕ ਪੁਰਾਣੇ ਵਿਵਾਦਪੂਰਨ ਬਿਆਨ ਬਾਰੇ ਪੁੱਛਿਆ ਗਿਆ। ਬਿਆਨ ਦੌਰਾਨ ਉਨ੍ਹਾਂ ਕਿਹਾ, "ਕੰਗਨਾ ਰਣੌਤ ਅਕਸਰ ਬੇਤੁਕੇ ਅਤੇ ਅਪਮਾਨਜਨਕ ਬਿਆਨ ਦਿੰਦੀ ਰਹੀ ਹੈ। ਇੱਕ ਵਾਰ ਇੱਕ ਮਹਿਲਾ ਸੀਆਰਪੀਐਫ ਕਾਂਸਟੇਬਲ ਨੇ ਉਸਨੂੰ ਦਿੱਲੀ ਹਵਾਈ ਅੱਡੇ 'ਤੇ ਥੱਪੜ ਮਾਰਿਆ ਸੀ। ਜਦੋਂ ਉਹ ਇਸ ਰਾਜ (ਤਾਮਿਲਨਾਡੂ) ਵਿੱਚ ਆਏ, ਤਾਂ ਤੁਹਾਨੂੰ ਉਹ ਘਟਨਾ ਯਾਦ ਰੱਖਣੀ ਚਾਹੀਦੀ ਹੈ ਅਤੇ ਉਸਨੂੰ ਥੱਪੜ ਮਾਰ ਦੇਣਾ ਚਾਹੀਦੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਕੰਗਨਾ ਨੂੰ "ਹੰਕਾਰੀ" ਅਤੇ "ਬੇਤੁਕੇ'' ਬਿਆਨ ਦੇਣ ਵਾਲੀ ਮਹਿਲਾ ਸੰਸਦ ਮੈਂਬਰ ਵੀ ਦੱਸਿਆ।
ਕੀ ਹੈ ਕੰਗਨਾ ਥੱਪੜ ਕਾਂਡ?
ਪਿਛਲੇ ਸਾਲ ਜਦੋਂ ਕੰਗਨਾ ਰਣੌਤ ਚੰਡੀਗੜ੍ਹ ਹਵਾਈ ਅੱਡੇ 'ਤੇ ਸਪਾਟ ਹੋਈ ਸੀ ਤਾਂ ਇਸ ਦੌਰਾਨ ਇੱਕ ਮਹਿਲਾ ਸੀਆਰਪੀਐਫ ਜਵਾਨ ਕੁਲਵਿੰਦਰ ਕੌਰ ਨੇ ਅਦਾਕਾਰਾ ਨੂੰ ਥੱਪੜ ਮਾਰ ਦਿੱਤਾ ਸੀ। ਇਹ ਦੱਸਿਆ ਗਿਆ ਸੀ ਕਿ ਮਹਿਲਾ ਜਵਾਨ, ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਦੀਆਂ ਟਿੱਪਣੀਆਂ ਤੋਂ ਨਾਰਾਜ਼ ਸੀ।


author

Aarti dhillon

Content Editor

Related News