ਕਲਯੁਗੀ ਪਤੀ ਨੇ ਖ਼ੁਦ ਰੋਲੀ ਪਤਨੀ ਦੀ ਆਬਰੂ, ਅਸ਼ਲੀਲ ਤਸਵੀਰਾਂ ਤੇ ਵੀਡੀਓ ਕੀਤੀ ਵਾਇਰਲ
Saturday, Oct 03, 2020 - 10:07 AM (IST)
ਕੁਰੂਕਸ਼ੇਤਰ : ਕੁਰੂਕਸ਼ੇਤਰ ਤੋਂ ਇਕ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਲਯੁਗੀ ਪਤੀ ਨੇ ਆਪਣਾ ਧਰਮ ਛੱਡ ਕੇ ਬਾਜ਼ਾਰ 'ਚ ਆਪਣੀ ਪਤਨੀ ਦੀ ਇੱਜ਼ਤ ਦੀ ਨਿਲਾਮੀ ਕਰ ਰਿਹਾ ਸੀ। ਪਤੀ ਜਿਸਦੀ ਜ਼ਿੰਮੇਵਾਰੀ ਆਪਣੀ ਪਤਨੀ ਦੀ ਇੱਜ਼ਤ ਅਤੇ ਉਸਦੀ ਰੱਖਿਆ ਕਰਨਾ ਹੈ। ਕੁਰੂਕਸ਼ੇਤਰ 'ਚ ਇਕ ਪਤੀ ਨੇ ਆਪਣੀ ਪਤਨੀ ਦੀਆਂ ਅਸ਼ਲੀਲ ਫੋਟੋਆਂ ਖਿੱਚਦਾ ਤੇ ਵੀਡੀਓ ਬਣਾਉਂਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਇੰਟਰਨੈਟ 'ਤੇ ਅਪਲੋਡ ਕਰ ਦਿੰਦਾ ਸੀ।
ਇਹ ਵੀ ਪੜ੍ਹੋ : ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ
ਥਾਣਾ ਸਦਰ ਥਾਨੇਸਰ ਦੀ ਪੁਲਸ ਨੇ ਦੱਸਿਆ ਕਿ ਉਕਤ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਬੁਲਾਰੇ ਰੋਸ਼ਨ ਲਾਲ ਨੇ ਇਸ ਬਾਰੇ ਇਕ ਅਖ਼ਬਾਰ ਨੂੰ ਜਾਣਕਾਰੀ ਦਿੱਤੀ ਹੈ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਸਦਰ ਥਾਨੇਸਰ ਦੇ ਅਧੀਨ ਰਹਿਣ ਵਾਲੇ ਇਕ ਵਿਅਕਤੀ ਨੇ ਪਿਛਲੇ ਦਿਨੀਂ ਥਾਣੇ 'ਚ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਧਨੌਰਾ ਜਾਗੀਰ ਜ਼ਿਲ੍ਹਾ ਕਰਨਾਲ 'ਚ ਹੋਇਆ ਸੀ। ਉਸਦਾ ਪਤੀ ਸ਼ੁਰੂ ਤੋਂ ਹੀ ਆਪਣੀ ਪਤਨੀ ਨਾਲ ਬਦਸਲੂਕੀ ਕਰਦਾ ਸੀ, ਜਿਸਨੇ ਉਸਦੀ ਭੈਣ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਉਸਦੇ ਮੋਬਾਈਲ ਉਤੇ ਭੇਜੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ :ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ
ਇਸ 'ਤੇ ਨੌਜਵਾਨ ਨੇ ਥਾਣੇ 'ਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕੁਰੂਕਸ਼ੇਤਰ ਪੁਲਿਸ ਨੇ ਦੋਸ਼ੀ ਪਤੀ ਖਿਲਾਫ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਜਾਂਚ ਇੰਸਪੈਕਟਰ ਪ੍ਰਕਾਸ਼ ਕੌਰ ਨੂੰ ਸੌਂਪ ਦਿੱਤੀ ਗਈ। ਇੰਸਪੈਕਟਰ ਪ੍ਰਕਾਸ਼ ਕੌਰ ਦੀ ਟੀਮ ਨੇ ਮੁਲਜ਼ਮ 'ਤੇ ਦਬਾਅ ਪਾਇਆ, ਜਿਸ ਦੇ ਦਬਾਅ ਹੇਠ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੇ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ। ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸਨੂੰ ਜੇਲ ਭੇਜ ਦਿੱਤਾ ਹੈ। ਜਨਾਨੀ ਆਪਣੇ ਪਤੀ ਦੁਆਰਾ ਕੀਤੀ ਇਸ ਕਿਸਮ ਦੀ ਹਰਕਤ ਕਾਰਨ ਬਹੁਤ ਪਰੇਸ਼ਾਨ ਹੈ। ਉਸ ਨੇ ਦੋਸ਼ੀ ਪਤੀ ਖ਼ਿਲਾਫ਼ ਪੁਲਸ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਦਿੱਤੀ ਭਿਆਨਕ ਸਜ਼ਾ