ਕਲਰਾਜ ਮਿਸ਼ਰਾ ਨੇ ਰਾਜਸਥਾਨ ਦੇ ਰਾਜਪਾਲ ਵਜੋਂ ਚੁੱਕੀ ਸਹੁੰ

09/09/2019 2:08:46 PM

ਜੈਪੁਰ— ਰਾਜਸਥਾਨ ਦੇ ਨਵੇਂ ਚੁਣੇ ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਯਾਨੀ ਸੋਮਵਾਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ। ਮਿਸ਼ਰਾ ਨੂੰ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਸ਼੍ਰੀਪਤੀ ਰਵਿੰਦਰ ਭੱਟ ਨੇ ਅਹੁਦੇ ਦੀ ਸਹੁੰ ਚੁਕਾਈ। ਮਿਸ਼ਰਾ ਨੇ ਹਿੰਦੀ 'ਚ ਸਹੁੰ ਚੁਕੀ। ਇਸ ਤੋਂ ਪਹਿਲਾਂ ਰਾਜ ਦੇ ਮੁੱਖ ਸਕੱਤਰ ਡੀ.ਬੀ. ਗੁਪਤਾ ਨੇ ਨਿਯੁਕਤੀ ਪੱਤਰ ਪੜ੍ਹਿਆ। ਸਹੁੰ ਚੁੱਕਣ ਤੋਂ ਬਾਅਦ ਰਾਜਪਾਲ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਨੇ ਸ਼੍ਰੀ ਕਲਿਆਣ ਸਿੰਘ ਦਾ ਸਥਾਨ ਲਿਆ ਹੈ। ਸ਼੍ਰੀ ਕਲਿਆਣ ਦਾ ਇਸ ਮਹੀਨੇ ਦੇ ਸ਼ੁਰੂ 'ਚ ਕਾਰਜਕਾਲ ਪੂਰਾ ਹੋ ਗਿਆ ਸੀ।
PunjabKesariਇਸ ਮੌਕੇ ਸ਼੍ਰੀ ਕਲਿਆਣ ਸਿੰਘ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਪ ਮੁੱਖ ਮੰਤਰੀ ਸਚਿਨ ਪਾਇਲਟ ਵਿਧਾਨ ਸਭਾ ਸਪੀਕਰ ਡਾ. ਸੀ.ਪੀ. ਜੋਸ਼ੀ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸਾਬਕਾ ਮੁੱਖ ਮੰਤਰੀ, ਜਗਨਨਾਥ ਪਹਾੜੀਆ, ਸਾਬਕਾ ਕੇਂਦਰੀ ਮੰਤਰੀ ਸੀ. ਆਰ. ਚੌਧਰੀ, ਰਾਜਸਥਾਨ ਦੇ ਮੈਡੀਕਲ ਮੰਤਰੀ ਰਘੁ ਸ਼ਰਮਾ, ਖੇਤੀਬਾੜੀ ਮੰਤਰੀ ਲਾਲਚੰਦ ਕਟਾਰੀਆ, ਸ਼ਾਂਤੀ ਧਾਰੀਵਾਲ, ਡਾ. ਬੀੜੀ ਕੱਲਾ, ਗੋਵਿੰਦ ਸਿੰਘ ਡੋਟਾਸਰਾ, ਮੁੱਖ ਸਚੇਤਕ ਮਹੇਸ਼ ਜੋਸ਼ੀ, ਡਿਪਟੀ ਸਚੇਤਕ ਮਹੇਂਦਰ ਚੌਧਰੀ ਸਮੇਤ ਕਈ ਮਸ਼ਹੂਰ ਲੋਕ ਮੌਜੂਦ ਸਨ। ਸ਼੍ਰੀ ਮਿਸ਼ਰਾ ਨੇ ਸਹੁੰ ਚੁੱਕਣ ਤੋਂ ਪਹਿਲਾਂ ਸਵੇਰੇ ਮੋਤੀਡੂੰਗਰੀ ਗਣੇਸ਼ ਮੰਦਰ 'ਚ ਪੂਜਾ ਵੀ ਕੀਤੀ।


DIsha

Content Editor

Related News