ਪੁਲਸ ਮੁਲਾਜ਼ਮ ਡਿੱਗਿਆ ਤਾਂ ਕਾਫ਼ਲਾ ਰੋਕ ਕੇ ਜੋਤੀਰਾਦਿਤਿਆ ਸਿੰਧੀਆ ਨੇ ਕੀਤੀ ਮੱਲ੍ਹਮ ਪੱਟੀ

Sunday, Mar 21, 2021 - 05:07 PM (IST)

ਭੋਪਾਲ— ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿਤਿਆ ਸਿੰਧੀਆ ਦੀ ਦਰਿਆਦਿਲੀ ਵਿਖਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਿੰਧੀਆ ਸ਼ਨੀਵਾਰ ਯਾਨੀ ਕਿ ਕੱਲ੍ਹ ਭੋਪਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫ਼ਲਾ ਕੁਝ ਹੀ ਦੂਰੀ ’ਤੇ ਸੀ ਕਿ ਡਿਊਟੀ ’ਚ ਤਾਇਨਾਤ ਇਕ ਸਬ-ਇੰਸਪੈਕਟਰ ਡਿੱਗ ਕੇ ਜ਼ਖਮੀ ਹੋ ਗਏ। ਸਬ-ਇੰਸਪੈਕਟਰ ਦੇ ਸੱਟ ਲੱਗੀ ਵੇਖ ਕੇ ਸਿੰਧੀਆ ਨੇ ਕਾਫ਼ਲਾ ਰੁਕਵਾਇਆ ਅਤੇ ਤੁਰੰਤ ਹਾਲ-ਚਾਲ ਜਾਣਨ ਪਹੁੰਚ ਗਏ। ਸਬ-ਇੰਸਪੈਕਟਰ ਦੇ ਸਿਰ ’ਚੋਂ ਖੂਨ ਵਹਿ ਰਿਹਾ ਸੀ। ਇਸ ਨੂੰ ਵੇਖ ਕੇ ਸਿੰਧੀਆ ਨੇ ਉਨ੍ਹਾਂ ਦੇ ਸਿਰ ’ਤੇ ਆਪਣਾ ਰੂੁਮਾਲ ਲਾਇਆ ਅਤੇ ਫਰਸਟ ਐਡ ਬਾਕਸ ਮੰਗਵਾ ਕੇ ਜ਼ਖਮੀ ਪੁਲਸ ਮੁਲਾਜ਼ਮ ਦੀ ਮੱਲ੍ਹਮ ਪੱਟੀ ਵੀ ਕੀਤੀ।

ਸਬ-ਇੰਸਪੈਕਟਰ ਦੀ ਹਾਲਤ ਆਮ ਹੋਣ ਤੋਂ ਬਾਅਦ ਹੀ ਕਾਫ਼ਲਾ ਅੱਗੇ ਵਧਿਆ। ਦੱਸ ਦੇਈਏ ਕਿ ਡਿੱਗਣ ਕਾਰਨ ਸਬ-ਇੰਸੈਪਕਟਰ ਦੇ ਹੱਥ ਅਤੇ ਸਿਰ ’ਚ ਸੱਟ ਲੱਗੀ ਸੀ। ਸਿੰਧੀਆ ਨੇ ਇਸ ਦੌਰਾਨ ਪੁਲਸ ਮੁਲਾਜ਼ਮ ਦਾ ਨਾਂ ਵੀ ਪੁੱਛਿਆ ਅਤੇ ਕਿਹਾ ਕਿ ਹੁਣ ਆਰਾਮ ਨਾ ਜਾਓ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਮਜ਼ਬੂਤ ਆਦਮੀ ਹੈ। ਇਹ ਕਹਿ ਕੇ ਉਨ੍ਹਾਂ ਨੇ ਜ਼ਖਮੀ ਪੁਲਸ ਮੁਲਾਜ਼ਮ ਦਾ ਹੌਂਸਲਾ ਵਧਾਇਆ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਿਹਾ ਹੈ। ਲੋਕ ਜੋਤੀਰਾਦਿਤਿਆ ਸਿੰਧੀਆ ਦੀ ਖੂਬ ਤਾਰੀਫ਼ ਕਰ ਰਹੇ ਹਨ।

PunjabKesari


Tanu

Content Editor

Related News